21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਕਰਵਾਇਆ

ਤਰਨ ਤਾਰਨ, 20 ਸਤੰਬਰ (ਪਰਮਜੀਤ ਜੋਸ਼ੀ)–ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਕਰਵਾਇਆ ਗਿਆ। ਜਿਸ ਵਿਚ ਸਾਧਵੀ ਪਰਮਜੀਤ ਭਾਰਤੀ ਨੇ ਵਿਚਾਰ ਦਿੰਦੇ ਹੋਏ ਕਿਹਾ ਕਿ ਕੁਦਰਤ ਦੀ ਇਸ ਰਚਨਾ ਅੰਦਰ ਕੋਈ ਵੀ ਅਜਿਹੀ ਚੀਜ਼ ਨਹੀਂ ਹੈ।

ਅਜੀਤ ਡੈਸਕ 21-09-2026
ਤਰਨ ਤਾਰਨ, 20 ਸਤੰਬਰ (ਪਰਮਜੀਤ ਜੋਸ਼ੀ)–ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਕਰਵਾਇਆ ਗਿਆ। ਜਿਸ ਵਿਚ ਸਾਧਵੀ ਪਰਮਜੀਤ ਭਾਰਤੀ ਨੇ ਵਿਚਾਰ ਦਿੰਦੇ ਹੋਏ ਕਿਹਾ ਕਿ ਕੁਦਰਤ ਦੀ ਇਸ ਰਚਨਾ ਅੰਦਰ ਕੋਈ ਵੀ ਅਜਿਹੀ ਚੀਜ਼ ਨਹੀਂ ਹੈ। ਜਿਸ ਅੰਦਰ ਕੁਦਰਤ ਨੇ ਕੋਈ ਨਾ ਕੋਈ ਗੁਣ ਨਾ ਪਾਇਆ ਹੋਵੇ। ਇਹ ਗੁਣ ਕਿਸੇ ਵਿਅਕਤੀ ਵਿਸ਼ੇਸ਼ ਨੇ ਪੈਦਾ ਨਹੀਂ ਕੀਤੇ ਅਤੇ ਨਾ ਹੀ ਕਿਸੇ ਦੀ ਨਿੱਜੀ ਜਾਇਦਾਦ ਹੈ। ਇਹਨਾਂ ਗੁਣਾਂ ਦਾ ਮਾਲਿਕ ਉਹ ਪਰਮਾਤਮਾ ਹੀ ਹੈ। ਸੰਸਾਰ ਅੰਦਰ ਜੋ ਵੀ ਗੁਣੀ ਗਿਆਨੀ ਲੋਕ ਨਜ਼ਰ ਆਉਂਦੇ ਹਨ। ਇਹ ਸਭ ਉਸੇ ਦੁਆਰਾ ਹੀ ਬਣਾਏ ਗਏ ਹਨ। ਭਾਵ ਉਸ ਮਾਲਕ ਦੀ ਹੀ ਮਹਿਮਾ ਹੈ। ਸਭ ਗੁਣ ਉਸਦੇ ਹੀ ਹਨ। ਪ੍ਰੋਗਰਾਮ ਦੇ ਦੌਰਾਨ ਸਾਦਵੀ ਰਮਨਦੀਪ ਭਾਰਤੀ, ਸਾਧਵੀ ਲਖਵਿੰਦਰ ਭਾਰਤੀ ਨੇ ਗੁਰਬਾਣੀ ਸ਼ਬਦ ਕੀਰਤਨ ਦਾ ਗਾਇਨ ਕੀਤਾ।
ਪਿਛਲੀ ਖ਼ਬਰ ਪ੍ਰਿੰਸੀਪਲ ਬਲਵਿੰਦਰ ਸਿੰਘ ਭੁੱਚਰ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦਾ ਵੱਡਾ ਕਾਫ਼ਲਾ ਰੈਲੀ ’ਚ ਹੋਇਆ ਸ਼ਾਮਿਲ ਅਗਲੀ ਖ਼ਬਰ ਸਰਪੰਚ ਬਿੱਲਾ ਸ਼ੇਰੋਂ ਤੇ ਬੀਬਾ ਰਮਨਦੀਪ ਕੌਰ ਨਾਲ ਅਕਾਲੀ ਵਰਕਰ ਚਟਾਨ ਵਾਂਗ ਖੜ੍ਹੇ - ਸੋਨੂੰ, ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।