31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਕੇਲ ਆਫ ਫ਼ਾਈਨਾਂਸ ਵਧਣ ਨਾਲ ਸਹਿਕਾਰੀ ਲਹਿਰ ਤੇ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਮਿਲੇਗਾ ਨਵਾਂ ਹੁਲਾਰਾ-ਜ਼ਿਲ੍ਹਾ ਜਥੇਬੰਦੀ <br/>

ਅਜੀਤ ਡੈਸਕ 14-04-2026
ਤਰਨ ਤਾਰਨ, 13 ਅਪ੍ਰੈਲ (ਹਰਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਲਈ ਸਕੇਲ ਫਾਈਨਾਂਸ ਵਿਚ ਕੀਤੇ ਗਏ ਵਾਧੇ ਦਾ ਸਵਾਗਤ ਕਰਦਿਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਵਾਧੇ ਨਾਲ ਪਸ਼ੂ ਪਾਲਣ, ਮੱਛੀ ਪਾਲਣ ਤੇ ਬਾਗਬਾਨੀ ਵਰਗੇ ਸਹਾਇਕ ਧੰਦੇ ਨਵੇਂ ਸਕੇਲ ਆਫ ਫ਼ਾਈਨਾਂਸ ਵਿਚ ਸ਼ਾਮਿਲ ਕਰਨ ਨਾਲ ਜਿੱਥੇ ਸਾਡੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ, ਉੱਥੇ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਵਿੱਤੀ ਹਾਲਤ ਵਿਚ ਸੁਧਾਰ ਹੋਵੇਗਾ ਜਦਕਿ ਇਸ ਵਾਧੇ ਨਾਲ ਮੈਂਬਰਾਂ ਨੂੰ ਫਸਲੀ ਕਰਜ਼ਿਆਂ ਦੀ ਵੱਧ ਸਹੂਲਤ ਮਿਲੇਗੀ | ਇਸ ਫ਼ੈਸਲੇ ਨਾਲ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਤੇ ਕਿਸਾਨਾਂ ਨੂੰ ਪ੍ਰਾਈਵੇਟ ਸ਼ਾਹੂਕਾਰਾਂ ਦੇ ਚੁੰਗਲ ਵਿਚੋਂ ਕੱਢਣ ਵਿਚ ਮਦਦ ਮਿਲੇਗੀ | ਫਸਲੀ ਕਰਜ਼ਿਆਂ ਦੀ ਸੀਮਾ ਵਧਣ ਨਾਲ ਕਿਸਾਨ ਸਮੇਂ ਸਿਰ ਖਾਦ ਬੀਜ ਤੇ ਖੇਤੀ ਲੋੜਾਂ ਦਾ ਪ੍ਰਬੰਧ ਕਰ ਸਕਣਗੇ | ਇਹ ਵੀ ਕਿ ਪੰਜਾਬ ਸਰਕਾਰ ਦੇ ਇਸ ਉੱਦਮ ਸਦਕਾ ਸਹਿਕਾਰੀ ਲਹਿਰ ਨੂੰ ਹੁਲਾਰਾ ਮਿਲੇਗਾ ਅਤੇ ਸਹਿਕਾਰੀ ਸਭਾਵਾਂ ਹੋਰ ਮਜ਼ਬੂਤ ਹੋਣਗੀਆਂ | ਇਸ ਸਮੇਂ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ, ਸਾਬਕਾ ਪ੍ਰਧਾਨ ਤਾਰਾ ਚੰਦ, ਸਾਬਕਾ ਸੂਬਾ ਪ੍ਰਧਾਨ ਪ੍ਰਗਟ ਸਿੰਘ, ਰਘਬੀਰ ਸਿੰਘ ਮੀਤ ਪ੍ਰਧਾਨ, ਫ਼ਤਿਹ ਸਿੰਘ ਜਨਰਲ ਸਕੱਤਰ ਅਤੇ ਹੋਰ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਕਰਮਚਾਰੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੇਂਡੂ ਵਿਕਾਸ ਅਤੇ ਕਿਸਾਨਾਂ ਹਿੱਤਾਂ ਲਈ ਅਹਿਮ ਫ਼ੈਸਲੇ ਲਏ ਹਨ, ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਭਵਿੱਖ ਵਿਚ ਵੀ ਸਹਿਕਾਰੀ ਖੇਤਰ ਨੂੰ ਡਿਜੀਟਲ 'ਤੇ ਅਧੁਨਿਕ ਬਣਾਉਣ ਲਈ ਅਜਿਹੇ ਉਪਰਾਲੇ ਜਾਰੀ ਰੱਖੇਗੀ |

ਪਿਛਲੀ ਖ਼ਬਰ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਤੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ <br/... ਅਗਲੀ ਖ਼ਬਰ ਪੀ. ਡਬਲਿਊ. ਸੀ. ਇੰਡੀਆ ਫਾਊਾਡੇਸਨ ਵਲੋਂ ਕੋਟ ਬੁੱਢਾ ਵਿਖੇ ਪੱਟੀ ਵਾਲੀ ਰੋਹੀ 'ਤੇ ਦੋ ਪੁਲਾਂ ਦਾ ਕੀਤਾ ਨਿਰਮਾਣ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।