31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬੀ.ਐੱਸ.ਸੀ. ਇਨਫੋਰਮੇਸ਼ਨ ਟੈਕਨਾਲੋਜੀ ਵਿਚੋਂ ਜ਼ਿਲ੍ਹਾ ਤਰਨ ਤਾਰਨ ਦੀ ਵਿਦਿਆਰਥਣ ਕੋਹਿਨਾ ਜੌੜਾ ਨੇ ਜਿੱਤਿਆ ਸਿਲਵਰ ਮੈਡਲ <br/>

ਅਜੀਤ ਡੈਸਕ 14-04-2026
ਹਰੀਕੇ ਪੱਤਣ, 13 ਅਪ੍ਰੈਲ (ਸੰਜੀਵ ਕੁੰਦਰਾ)-ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ ਇੰਜੀਨੀਅਰ ਐਂਡ ਟੈਕਨੋਲਜੀ ਘੱਲਕਲਾਂ (ਮੋਗਾ) ਵਲੋਂ ਬੀਤੇ ਦਿਨੀਂ ਵੱਖ-ਵੱਖ ਵਿਸ਼ਿਆਂ ਦੇ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕੀਤੇ ਗਏ | ਜਿਸ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਦੀ ਰਹਿਣ ਵਾਲੀ ਕੋਹਿਨਾ ਜੌੜਾ ਨੇ ਬੀ.ਐੱਸ.ਸੀ ਇਨਫੋਰਮੇਸ਼ਨ ਟੈਕਨੋਲਜੀ ਡਿਗਰੀ ਵਿਚੋਂ ਸਿਲਵਰ ਮੈਡਲ ਹਾਸਲ ਕਰਕੇ ਜ਼ਿਲੇ੍ਹ ਦਾ ਨਾਮ ਰੌਸ਼ਨ ਕੀਤਾ ਹੈ | ਕੋਹਿਨਾ ਜੌੜਾ ਤੋਂ ਇਲਾਵਾ ਗਵਰਨਰ ਵਲੋਂ ਅਲੱਗ-ਅਲੱਗ ਡਿਗਰੀਆਂ ਵਿਚ ਫਸਟ ਅਤੇ ਸੈਕੰਡ ਆਏ ਵਿਦਿਆਰਥੀਆਂ ਨੂੰ ਵੀ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ 2024-25 ਵਿਚ ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਡਿਗਰੀ ਵੰਡ ਸਮਾਗਮ ਆਯੋਜਿਤ ਕੀਤਾ ਗਿਆ | ਜਿਸ ਵਿਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵਲੋਂ ਯੂਨੀਵਰਸਟੀ ਵਿਚ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਵਿਚ ਐੱਲ.ਐੱਲ.ਆਰ ਕਾਲਜ ਮੋਗਾ ਵਿਚ ਬੀ.ਐੱਸ.ਸੀ ਇਨਫੋਰਮੇਸ਼ਨ ਟੈਕਨੋਲਜੀ 2024 ਵਿਚ ਦੇ ਨਤੀਜਿਆਂ ਦੌਰਾਨ ਤਰਨ ਤਾਰਨ ਜ਼ਿਲੇ ਦੇ ਕਸਬਾ ਹਰੀਕੇ ਦੀ ਰਹਿਣ ਵਾਲੀ ਕੋਹਿਨਾ ਜੌੜਾ ਪੁੱਤਰੀ ਰਵਿੰਦਰ ਜੋੜਾ ਵਲੋਂ ਸਿਲਵਰ ਮੈਡਲ ਹਾਸਲ ਕਰਦੇ ਹੋਏ ਦੂਸਰੀ ਪੁਜੀਸ਼ਨ ਹਾਸਲ ਕੀਤੀ | ਕਾਲਜ ਦੇ ਪਿ੍ੰਸੀਪਲ ਅਤੇ ਸਟਾਫ ਨੇ ਕੋਹਿਨਾ ਜੋੜਾ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ | ਕੋਹਿਨਾ ਜੌੜਾ ਦਾ ਕਹਿਣਾ ਹੈ ਕਿ ਉਹ ਆਪਣੀ ਮਿਹਨਤ ਇਸੇ ਤਰ੍ਹਾਂ ਜਾਰੀ ਰੱਖੇਗੀ ਅਤੇ ਆਪਣੇ ਜ਼ਿਲੇ੍ਹ ਅਤੇ ਪਰਿਵਾਰ ਦਾ ਨਾਂ ਇਸੇ ਤਰ੍ਹਾਂ ਰੌਸ਼ਨ ਕਰਦੀ ਰਹੇਗੀ | ਇਸ ਮੌਕੇ ਐੱਲ.ਐੱਲ.ਆਰ ਕਾਲਜ ਮੋਗਾ ਦੇ ਡਾਇਰੈਕਟਰ ਜੀ.ਐੱਸ ਚੀਮਾ, ਏ.ਪੀ ਮਹਿਤਾ, ਵਿਸ਼ਾਲ ਮੌਨ ਗੋਇਲ ਅਤੇ ਪੁਸ਼ਪਿੰਦਰ ਸਿੰਘ ਆਦਿ ਪ੍ਰੋਫੈਸਰ ਮੌਜੂਦ ਸਨ |

ਪਿਛਲੀ ਖ਼ਬਰ ਰਵੀਕਰਨ ਕਾਹਲੋਂ, ਭਾਰਦਵਾਜ, ਰੰਧਾਵਾ ਸਮੇਤ ਕਈ ਆਗੂਆਂ ਵਲੋਂ ਮਨਜੀਤ ਸਿੰਘ ਮੰਨਾ ਨਾਲ ਅਫਸੋਸ ਪ੍ਰਗਟ <br/> ਅਗਲੀ ਖ਼ਬਰ 8 ਗਵਰਨਰ ਗੁਲਾਬ ਚੰਦ ਕਟਾਰੀਆ ਨੇ ਮੈਡਲ ਦੇ ਕੇ ਕੀਤਾ ਸਨਮਾਨ <br/> ਬੀ.ਐੱਸ.ਸੀ. ਇਨਫੋਰਮੇਸ਼ਨ ਟੈਕਨਾਲੋਜੀ ਵਿਚੋਂ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।