26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਐਲ.ਆਈ.ਸੀ. ਦਫ਼ਤਰ ਰਈਆ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ <br/>

ਅਜੀਤ ਡੈਸਕ 05-04-2026
ਰਈਆ, 4 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਐੱਲ.ਆਈ.ਸੀ. ਏਜੰਟ ਵਲੋਂ ਲੋਕਾਂ ਨਾਲ ਧੋਖਾ ਕੀਤੇ ਜਾਣ ਤੇ ਉਸ ਖਿਲਾਫ ਕਾਰਵਾਈ ਨਾ ਕੀਤੇ ਜਾਣ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦਫਤਰ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਲਾਉਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸੁਖਚੈਨ ਸਿੰਘ ਅੱਲੋਵਾਲ ਅਤੇ ਭਗਵਾਨ ਸਿੰਘ ਸੰਘਰ ਨੇ ਦੱਸਿਆ ਕਿ ਪਿੰਡ ਏਕਲ ਗੱਡੇ ਦੇ ਇੱਕ ਪ੍ਰੀਵਾਰ ਦਾ ਏਜੰਟ ਵਲੋਂ ਧੋਖੇ ਨਾਲ ਬਿਨਾਂ ਸਮਝਾਉਣ ਤੋਂ ਪਾਲਿਸੀ ਕਰ ਦਿੱਤੀ | ਇਸ ਤੇ ਪਰਿਵਾਰ ਨੇ ਆਪਣੇ ਨਾਲ ਹੋਏ ਧੋਖੇ ਬਾਰੇ ਦਫ਼ਤਰ ਦੇ ਮੈਨੇਜਰ ਨਾਲ ਗੱਲ ਕੀਤੀ ਪਰ ਪਰਿਵਾਰ ਦੀ ਅਧਿਕਾਰੀਆਂ ਨੇ ਕੋਈ ਗੱਲ ਨਹੀਂ ਸੁਣੀ ਤਾਂ ਪਰਿਵਾਰ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਸੰਪਰਕ ਕੀਤਾ | ਜਦ ਆਗੂਆਂ ਨੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਵਲੋਂ ਇਕ ਮਹੀਨੇ ਦਾ ਸਮਾਂ ਮੰਗਿਆ ਤੇ ਕਿਹਾ ਕਿ ਪੂਰੀ ਗੰਭੀਰਤਾ ਨਾਲ ਤੁਹਾਡੇ ਮਸਲੇ ਦਾ ਹੱਲ ਕੱਢਾਂਗੇ | ਦਫ਼ਤਰ ਵਲੋਂ ਮੰਗਿਆ ਸਮਾਂ ਪੂਰਾ ਹੋਣ ਵਾਲਾ ਹੈ ਪਰ ਉਨ੍ਹਾਂ ਨੇ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੀਤਾ | ਜਿਸ ਕਰਕੇ ਆਗੂਆਂ ਵਲੋਂ 6 ਅਪ੍ਰੈਲ ਤੋਂ ਐੱਲ.ਆਈ.ਸੀ. ਦਫ਼ਤਰ ਰਈਆ ਵਿਖੇ ਧਰਨੇ ਦਾ ਐਲਾਨ ਕਰ ਦਿੱਤਾ ਗਿਆ ਅਤੇ ਦੱਸਿਆ ਕਿ ਜਿੰਨਾ ਚਿਰ ਮਸਲਾ ਹੱਲ ਨਹੀਂ ਹੁੰਦਾ ਧਰਨਾ ਜਾਰੀ ਰਹੇਗਾ | ਜੇਕਰ ਫਿਰ ਵੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਵੱਡਾ ਐਕਸ਼ਨ ਕੀਤਾ ਜਾਵੇਗਾ | ਇਸ ਮੌਕੇ ਇਕਾਈ ਪ੍ਰਧਾਨ ਗੁਰਵਿੰਦਰ ਸਿੰਘ ਮੀਆਂਵਿੰਡ, ਪ੍ਰਧਾਨ ਸਿਮਰਪ੍ਰੀਤ ਸਿੰਘ, ਪ੍ਰੈੱਸ ਸਕੱਤਰ ਨਵਤੇਜ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਸੋਨੇ ਵਰਗੀ ਫ਼ਸਲ 'ਤੇ ਕਹਿਰਵਾਨ ਹੋਇਆ ਰੱਬ ਅਗਲੀ ਖ਼ਬਰ ਜਨਤਕ ਜਥੇਬੰਦੀਆਂ ਵਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਲਗਾਇਆ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।