09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਚੇਤਨਪੁਰਾ ਤੋਂ ਜਗਦੇਵ ਕਲਾਂ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਵਿਰੁੱਧ ਨਗਰ ਨਿਵਾਸੀਆਂ ਵਲੋਂ ਨਾਅਰੇਬਾਜ਼ੀ <br/>

ਅਜੀਤ ਡੈਸਕ 04-04-2026
ਚੇਤਨਪੁਰਾ, 3 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਨਗਰ ਚੇਤਨਪੁਰਾ ਦੇ ਵਸਨੀਕ ਮਨਜੀਤ ਕੌਰ, ਗੁਰਵਿੰਦਰ ਸਿੰਘ ਬਬਲੂ, ਕੁਲਵੰਤ ਸਿੰਘ ਦੋਧੀ, ਸੁਖਦੇਵ ਸਿੰਘ ਸੁੱਖੂ, ਮਾ: ਰਣਜੀਤ ਸਿੰਘ, ਪ੍ਰਭਦੀਪ ਸਿੰਘ, ਆਸ਼ੂ ਸਿੰਘ, ਚਰਨਜੀਤ ਸਿੰਘ, ਕਾ. ਦਲਜੀਤ ਸਿੰਘ, ਬਿੰਦਰ ਸਿੰਘ, ਮਨਦੀਪ ਸਿੰਘ ਟੇਲਰ, ਲਖਵਿੰਦਰ ਸਿੰਘ ਟੀ ਸਟੋਰ, ਰਣਬੀਰ ਸਿੰਘ ਮਿੰਟੂ, ਸੁਖਦੇਵ ਸਿੰਘ ਦੋਧੀ ਆਦਿ ਵਲੋਂ ਜਾਣਕਾਰੀ ਦਿੰਦਿਆਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚੇਤਨਪੁਰਾ ਤੋਂ ਵਾਇਆ ਸੰਤੂ ਨੰਗਲ ਜਗਦੇਵ ਕਲਾਂ ਨੂੰ ਜਾਂਦੀ ਹੋਈ ਸੜਕ ਉੱਪਰ ਡੂੰਘੇ ਖੱਡੇ ਪਏ ਹੋਏ ਹਨ ਜਿਨ੍ਹਾਂ ਵਿਚ ਬਾਰਿਸ਼ ਹੋਣ ਕਾਰਨ ਪਾਣੀ ਭਰ ਗਿਆ ਹੈ ਜੋ ਕਿ ਨਿੱਤ ਦਿਨ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਇਸ ਸੜਕ ਉੱਪਰ ਉਕਤ ਦੁਕਾਨਦਾਰਾਂ ਅਤੇ ਘਰਾਂ ਦੇ ਵਸਨੀਕਾਂ ਨੂੰ ਬਾਰਿਸ਼ ਦੇ ਪਾਣੀ ਅਤੇ ਘੱਟੇ ਮਿੱਟੀ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰ ਯੋਗ ਹੈ ਕਿ ਇਸ ਸੜਕ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈ ਤੇ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ ਉਕਤ ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਸੜਕ ਨੂੰ ਤੁਰੰਤ ਬਣਾਇਆ ਜਾਵੇ |

ਪਿਛਲੀ ਖ਼ਬਰ ਨਸ਼ਾ ਤਸਕਰਾਂ ਖ਼ਿਲਾਫ਼ ਅੰਮਿ੍ਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ <br/> ਅਗਲੀ ਖ਼ਬਰ ਰਈਆ ਵਿਖੇ ਅਕਾਲੀ ਦਲ ਵਲੋਂ ਕਰਵਾਈ ਰੈਲੀ 'ਚ ਜਥੇਦਾਰ ਪੱਡੇ ਦੀ ਅਗਵਾਈ 'ਚ ਜਥਾ ਗਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।