12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਵਲੋਂ ਦਲਿਤਾਂ 'ਤੇ ਅੱਤਿਆਚਾਰ 'ਤੇ ਡੂੰਘੀ ਚਿੰਤਾ ਪ੍ਰਗਟਾਈ <br/>

ਅਜੀਤ ਡੈਸਕ 04-04-2026
ਤਰਨ ਤਾਰਨ, 3 ਅਪ੍ਰੈਲ (ਇਕਬਾਲ ਸਿੰਘ ਸੋਢੀ)-ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਦੀ ਜ਼ਿਲ੍ਹਾ ਤਰਨ ਤਾਰਨ ਦੇ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂੰਆਂ, ਸੂਬਾ ਸਕੱਤਰੇਤ ਮੈਂਬਰ ਬਲਬੀਰ ਸਿੰਘ ਝਾਮਕਾ, ਜ਼ਿਲ੍ਹਾ ਕਮੇਟੀ ਮੈਂਬਰ ਬਲਵਿੰਦਰ ਕੌਰ ਗਿੱਲ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਆਏ ਦਿਨ ਦਲਿਤਾਂ ਉਪਰ ਹੋ ਰਹੇ ਅੱਤਿਆਚਾਰ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਹਾਕਮ ਧਿਰਾਂ ਦੇ ਆਗੂਆਂ 'ਤੇ ਦੋਸ਼ ਲਾਇਆ ਕਿ ਇਹ ਆਏ ਦਿਨ ਘਿਨੌਣੇ ਅਪਰਾਧ ਕਰ ਰਹੇ ਹਨ | ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਕ ਹੋਣਹਾਰ ਅਫਸਰ ਗਗਨਦੀਪ ਸਿੰਘ ਰੰਧਾਵਾ ਦੀ ਜਿਸ ਤਰ੍ਹਾਂ ਜਾਨ ਲਈ ਉਸੇ ਤਰਾਂ ਹੀ ਹਾਕਮ ਧਿਰ ਦੇ ਸਰਪੰਚ ਵੀ ਅਜਿਹੀ ਗੁੰਡਾਗਰਦੀ ਕਰ ਰਹੇ ਹਨ | ਉਨਾਂ ਕਿਹਾ ਕਿ ਪਿੰਡ ਢੋਟੀਆ ਵਿਚ ਵੀ ਸਰਪੰਚ ਨੇ ਇਕ ਗਰੀਬ ਦੀ ਕੁੱਟਮਾਰ ਕਰਕੇ ਅੱਧਮੋਇਆ ਕਰ ਦਿਤਾ ਹੈ, ਇਹ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹਾਕਮਾਂ ਨੇ ਗਰੀਬਾਂ ਨੂੰ ਕੀੜੇ ਮਕੌੜੇ ਸਮਝਿਆ ਹੈ ਅਤੇ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਇਸ ਦੇ ਖਿਲਾਫ਼ ਲਾਮਬੰਦੀ ਕਰੇਗੀ | ਆਗੂਆਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਮਾਮਲਿਆਂ ਵਿਚ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਪਿੰਡ ਨਾਰਲੀ 'ਚ ਬਣਾਇਆ ਜਾ ਰਿਹਾ ਖੇਡ ਸਟੇਡੀਅਮ ਪੰਚਾਇਤੀ ਜ਼ਮੀਨ ਅੰਦਰ ਬਣਾਇਆ ਜਾਵੇ-ਪਿੰਡ ਵਾਸੀ <br/> ਅਗਲੀ ਖ਼ਬਰ ਖੇਤੀਬਾੜੀ ਦੇ ਆਰ.ਜੀ.ਆਰ. ਸੈੱਲ ਟਾਟਾ ਟਰੱਸਟ ਨੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।