12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਖੇਤੀਬਾੜੀ ਦੇ ਆਰ.ਜੀ.ਆਰ. ਸੈੱਲ ਟਾਟਾ ਟਰੱਸਟ ਨੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ <br/>

ਅਜੀਤ ਡੈਸਕ 04-04-2026
ਫਤਿਆਬਾਦ, 3 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਖੇਤੀਬਾੜੀ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਸਮਾਗਮ ਦਾ ਸਫ਼ਲਤਾਪੂਰਵਕ ਆਰ.ਜੀ.ਆਰ ਸੈੱਲ ਦੇ ਕਾਰਜਕਾਰੀ ਡਾਇਰੈਕਟਰ ਬਲਜਿੰਦਰ ਸਿੰਘ ਸੈਣੀ ਦੇ ਦਿਸਾ ਨਿਰਦੇਸ਼ ਹੇਠ ਲਗਾਇਆ ਗਿਆ | ਇਸ ਮੌਕੇ ਬਲਜਿੰਦਰ ਸਿੰਘ ਕੰਬੋਜ (ਏਰੀਆ ਮੈਨੇਜਰ) ਆਰ.ਜੀ.ਆਰ ਸੈੱਲ, ਯੋਧਬੀਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਆਰ.ਜੀ.ਆਰ. ਸੈੱਲ ਦੇ ਮਾਹਿਰ ਡਾ. ਸੁਰਜੀਤ ਸਿੰਘ, ਡਾ.ਚੰਦਰ ਮੋਹਨ, ਡਾ.ਜਸਵਿੰਦਰ ਸਿੰਘ, ਤਰਨ ਤਾਰਨ ਵਲੋਂ ਡਾ. ਪਰਮਿੰਦਰ ਸਿੰਘ ਅਤੇ ਪਰਮਿੰਦਰ ਕੌਰ ਹਾਜ਼ਰ ਸਨ | ਸਮਾਗਮ ਵਿਚ ਆਰ.ਜੀ.ਆਰ. ਸੈੱਲ ਦੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ | ਬਲਜਿੰਦਰ ਸਿੰਘ ਕੰਬੋਜ ਏਰੀਆ ਮੈਨੇਜਰ ਨੇ ਝੋਨੇ ਵਿੱਚ ਪਾਣੀ ਸੁੱਕਾ ਕੇ ਲਾਓਣ ਦੀ ਵਿਧੀ ਬਾਰੇ ਦੱਸਿਆ | ਖੇਤੀ ਮਾਹਿਰ ਡਾ.ਸੁਰਜੀਤ ਸਿੰਘ, ਡਾ.ਚੰਦਰ ਮੋਹਨ, ਨੇ ਝੋਨੇ ਦੀ ਸਿੱਧੀ ਬਿਜਾਈ, ਝੋਨੇ ਅਤੇ ਕਣਕ ਬਿਮਾਰੀਆਂ ਅਤੇ ਖੇਤਾਂ ਵਿਚ ਹੀ ਫ਼ਸਲ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਨਾਲ ਮਰ ਚੁੱਕੀ ਮਿੱਟੀ ਨੂੰ ਮੁੜ ਜਿਵਿਤ ਕਰਿਆ ਜਾ ਸਕੇ | ਡਾ. ਪਰਮਿੰਦਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ | ਇਸਦੇ ਨਾਲ ਖੇਤੀਬਾੜੀ ਜਾਣਕਾਰੀ ਅਫਸਰ ਨੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਸਮੁੱਚੀ ਤਰਨ ਤਾਰਨ ਟੀਮ ਨੇ ਕਿਸਾਨ ਮੇਲਾ ਸਫ਼ਲ ਬਣਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ |

ਪਿਛਲੀ ਖ਼ਬਰ ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਵਲੋਂ ਦਲਿਤਾਂ 'ਤੇ ਅੱਤਿਆਚਾਰ 'ਤੇ ਡੂੰਘੀ ਚਿੰਤਾ ਪ੍ਰਗਟਾਈ <br/> ਅਗਲੀ ਖ਼ਬਰ ਪਰਾਲੀ ਤੋਂ ਪੈਲਟ ਯੂਨਿਟ ਲਗਾਉਣ ਸੰਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।