15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਬਾਜ਼ਾਰ 'ਚ ਬਣਿਆ ਸ਼ਰਾਬ ਦਾ ਠੇਕਾ ਬਾਹਰ ਕੱਢਿਆ ਜਾਵੇ-ਪਿੰਡ ਨਿਵਾਸੀ <br/>

ਅਜੀਤ ਡੈਸਕ 31-03-2026
ਤਰਨ ਤਾਰਨ, 30 ਮਾਰਚ (ਪਰਮਜੀਤ ਜੋਸ਼ੀ)-ਪਿੰਡ ਢੋਟੀਆਂ ਦੇ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਢੋਟੀਆਂ ਦੇ ਬਾਜ਼ਾਰ ਵਿਚ ਬਣਿਆ ਸ਼ਰਾਬ ਦਾ ਠੇਕਾ ਬਾਹਰ ਕੱਢਿਆ ਜਾਵੇ ਕਿਉਂਕਿ ਇਸ ਨਾਲ ਬੱਚਿਆਂ, ਔਰਤਾਂ ਅਤੇ ਬਾਜ਼ਾਰਾਂ ਵਿਚ ਖ੍ਰੀਦਦਾਰੀ ਕਰਨ ਵਾਲੇ ਲੋਕਾਂ ਉਪਰ ਬੁਰਾ ਅਸਰ ਪੈਂਦਾ ਹੈ | ਜਾਣਕਾਰੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਵੈਲਫੇਅਰ ਅਤੇ ਸੱਭਿਆਚਾਰਕ ਕਲੱਬ ਢੋਟੀਆਂ ਦੇ ਪ੍ਰਧਾਨ ਰਵਿੰਦਰ ਸਿੰਘ ਗਿੱਲ, ਨੰਬਰਦਾਰ ਕੰਵਲਜੀਤ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੁਲਵੰਤ ਸਿੰਘ ਢੋਟੀਆਂ, ਤਰਲੋਚਨ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਢੋਟੀਆਂ ਵਿਚ ਸ਼ਰਾਬ ਦਾ ਠੇਕਾ ਜੋ ਕਿ ਬਿਲਕੁਲ ਬਾਜ਼ਾਰ ਵਿਚ ਹੈ, ਜਿਸ ਕਾਰਨ ਕੋਈ ਵੀ ਬੱਚਾ ਜਾਂ ਔਰਤਾਂ ਸਮਾਨ ਲੈਣ ਆਉਂਦੀਆਂ ਹਨ ਤਾਂ ਸ਼ਰਾਬ ਦੇ ਠੇਕੇ ਉਤੇ ਭੀੜ ਲੱਗੀ ਹੁੰਦੀ ਹੈ | ਇਤਿਹਾਸਕ ਨਗਰ ਢੋਟੀਆਂ ਹੋਣ ਦੇ ਨਾਤੇ ਸ਼ਰਾਬ ਵਾਲਾ ਠੇਕਾ ਪਿੰਡ ਤੋਂ ਬਾਹਰ ਕੱਢਿਆ ਜਾਵੇ ਅਤੇ ਰਾਤ ਸਮੇਂ ਸ਼ਰਾਬ ਪੀ ਕੇ ਲੋੜ ਲੜਾਈ ਝਗੜਾ ਵੀ ਕਰਦੇ ਹਨ, ਜਿਸ ਨਾਲ ਆਸ-ਪਾਸ ਰਹਿੰਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਅਤੇ ਬੱਚਿਆਂ ਉਪਰ ਬੁਰਾ ਅਸਰ ਪੈ ਰਿਹਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਪਾਸੋਂ ਮੰਗ ਕੀਤੀ ਕਿ ਪਿੰਡ ਢੋਟੀਆਂ ਦੇ ਬਾਜ਼ਾਰ ਵਿਚ ਬਣੇ ਸ਼ਰਾਬ ਦੇ ਠੇਕੇ ਨੂੰ ਬਾਹਰ ਕੱਢਿਆ ਜਾਵੇ |

ਪਿਛਲੀ ਖ਼ਬਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕੈਰੋਂ ਵਿਖੇ ਪੱਟੀ ਹਲਕੇ ਦੇ ਵਰਕਰਾਂ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਕੰਨਾਂ ਵਿਚ ਹੋਣ ਵਾਲੀ ਛਾਂ-ਛਾਂ ਨੂੰ ਟਿਨਾਇਟਸ ਆਖਦੇ- ਡਾ. ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।