15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕੰਨਾਂ ਵਿਚ ਹੋਣ ਵਾਲੀ ਛਾਂ-ਛਾਂ ਨੂੰ ਟਿਨਾਇਟਸ ਆਖਦੇ- ਡਾ. ਰੰਧਾਵਾ

ਅਜੀਤ ਡੈਸਕ 31-03-2026
ਤਰਨ ਤਾਰਨ, 30 ਮਾਰਚ (ਪਰਮਜੀਤ ਜੋਸ਼ੀ)-ਟਿਨਾਇਟਸ ਕੰਨ ਨਾਲ ਜੁੜੀ ਹੋਈ ਬਿਮਾਰੀ ਹੈ, ਇਸ ਵਿਚ ਕੰਨਾਂ 'ਚੋਂ ਸ਼ਾ-ਸ਼ਾ, ਟੀ.ਟੀ., ਸੀਟੀ. ਵਰਗੀ ਆਵਾਜ਼, ਪੱਖੇ ਚੱਲਣ ਆਦਿ ਦੀਆਂ ਆਵਾਜ਼ਾਂ ਸੁਣਦੀਆਂ ਹਨ | ਇਹ ਬਿਮਾਰੀ ਕੰਨਾਂ ਦੀ ਸੁਣਾਈ ਘੱਟ ਕਰਕੇ, ਕੰਨ ਵਿਚ ਕੋਈ ਸੱਟ ਲੱਗਣ ਕਰਕੇ, ਕੰਨ ਦੀ ਇਨਫੈਕਸ਼ਨ ਹੋਣ ਕਰਕੇ, ਕੰਨ 'ਚ ਵੈਕਸ ਜਾਂ ਫੰਗਸ ਜਮ੍ਹਾਂ ਹੋਣ ਕਰਕੇ ਹੁੰਦੀ ਹੈ | ਇਸ ਬਿਮਾਰੀ ਵਿਚ ਸੀਟੀ ਵਰਗੀ ਆਵਾਜ਼ ਲਗਾਤਾਰ ਸੁਣਦੀ ਰਹਿੰਦੀ ਹੈ ਅਤੇ ਕਈ ਮਰੀਜ਼ਾਂ ਨੂੰ ਚੱਕਰ ਵੀ ਆਉਂਦੇ ਹਨ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਅਗਰ ਤੁਸੀਂ ਇਸ ਬਿਮਾਰੀ ਤੋਂ ਪੀੜਤ ਹੋ ਤਾਂ ਮਾਹਰ ਡਾਕਟਰ ਪਾਸੋਂ ਆਪਣਾ ਚੈੱਕਅੱਪ ਸਮੇਂ ਸਿਰ ਕਰਵਾਓ ਤਾਂ ਕਿ ਇਹ ਬਿਮਾਰੀ ਗੰਭੀਰ ਨਾ ਹੋ ਸਕੇ |
ਪਿਛਲੀ ਖ਼ਬਰ ਬਾਜ਼ਾਰ 'ਚ ਬਣਿਆ ਸ਼ਰਾਬ ਦਾ ਠੇਕਾ ਬਾਹਰ ਕੱਢਿਆ ਜਾਵੇ-ਪਿੰਡ ਨਿਵਾਸੀ <br/> ਅਗਲੀ ਖ਼ਬਰ ਸਾੲੀਂ ਬੁੱਢੇ ਸ਼ਾਹ ਦਾ ਸਾਲਾਨਾ 2 ਦਿਨਾ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।