15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕੈਰੋਂ ਵਿਖੇ ਪੱਟੀ ਹਲਕੇ ਦੇ ਵਰਕਰਾਂ ਨਾਲ ਕੀਤੀ ਮੁਲਾਕਾਤ <br/>

ਅਜੀਤ ਡੈਸਕ 31-03-2026
ਪੱਟੀ, 30 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਹਲਕੇ ਦੀ ਸਿਆਸਤ 'ਚ ਇਸ ਸਮੇਂ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲੰਮੇ ਸਮੇਂ ਬਾਅਦ ਮੁੜ ਹਲਕੇ 'ਚ ਸਰਗਰਮ ਹੋ ਗਏ ਹਨ | ਉਨ੍ਹਾਂ ਦੀ ਇਹ ਸਰਗਰਮੀ ਸਿਆਸੀ ਮੰਚ 'ਤੇ ਨਵੀਆਂ ਚਰਚਾਵਾਂ ਨੂੰ ਜਨਮ ਦੇ ਰਹੀ ਹੈ ਤੇ ਵੱਖ-ਵੱਖ ਧਿਰਾਂ 'ਚ ਕਾਫ਼ੀ ਹਲਚਲ ਪੈਦਾ ਹੈ ਗਈ ਹੈ | ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪਿੱਛਲੇ ਕੁਝ ਦਿਨਾਂ ਤੋਂ ਹਲਕੇ ਦੇ ਲੋਕਾਂ ਨਾਲ ਮੁਲਾਕਾਤਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿੱਥੇ ਉਹ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਸੁਣ ਰਹੇ ਹਨ, ਉਥੇ ਹੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੋਠੀ ਵਿਖੇ ਹਲਕਾ ਨਿਵਾਸੀ ਸੰਗਤਾਂ ਦਾ ਤਾਂਤਾ ਲੱਗਾ ਹੋਇਆ ਅਤੇ ਪੱਟੀ ਹਲਕੇ ਦੇ ਆਪਣੇ ਜੱਦੀ ਪਿੰਡ ਕੈਰੋਂ ਵਿਖੇ ਲੋਕਾਂ ਦੀਆਂ ਜਨਤਕ ਮੁਸ਼ਕਿਲਾਂ ਸੁਣ ਰਹੇ ਹਨ | ਜਿੱਥੇ ਪੱਟੀ ਹਲਕੇ ਦੇ ਸਾਬਕਾ ਕੌਂਸਲਰ, ਪੰਚ, ਸਰਪੰਚ ਵੀ ਹਾਜ਼ਰ ਹੋਏ | ਉਨ੍ਹਾਂ ਦੀ ਵਾਪਸੀ ਨਾਲ ਸਥਾਨਕ ਪੱਧਰ 'ਤੇ ਸਿਆਸੀ ਗਤੀਵਿਧੀਆਂ 'ਚ ਤੇਜ਼ੀ ਆ ਗਈ ਹੈ | ਇਸ ਮੌਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਗੁਰਦੁਆਰਾ ਝਾੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਨ੍ਹਾਂ ਨੂੰ ਬਾਬਾ ਸੁਰਜੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਪ੍ਰਭਜੋਤ ਸਿੰਘ ਪ੍ਰਭ ਧਾਰੀਵਾਲ, ਮਾ. ਗੁਰਿੰਦਰ ਸਿੰਘ ਮਰਗਿੰਦਪੁਰਾ, ਸਿਕੰਦਰ ਸਿੰਘ ਧਾਰੀਵਾਲ, ਗੁਰਚਰਨ ਸਿੰਘ ਚੰਨ, ਸੁਨੀਲ ਕੁਮਾਰ, ਲਵਲੀ ਅਰੋੜਾ ਪੱਟੀ, ਜਸਬੀਰ ਸਿੰਘ ਜੱਸ ਪ੍ਰਧਾਨ ਪੱਟੀ, ਸਤਪਾਲ ਅਰੋੜਾ, ਨਰਿੰਦਰ ਸਿੰਘ ਚੂਸਲੇਵੜ, ਸੁਖਵਿੰਦਰ ਸਿੰਘ ਉਬੋਕੇ, ਰਮਨ ਸ਼ਰਮਾ ਪੱਟੀ, ਸੰਗਤ ਸਿੰਘ ਬਾਠ, ਮੁਨੀਸ਼ ਵਰਮਾ, ਲਖਵਿੰਦਰ ਸਿੰਘ ਭੁੱਟੋ, ਰਮਦੀਪ ਸਿੰਘ ਸੋਨੂੰ, ਅਮਰਜੀਤ ਸਿੰਘ ਐਚ.ਕੇ, ਗੁਰਨਾਜ਼ ਸਿੰਘ ਧਾਲੀਵਾਲ, ਅਜੈਪਾਲ ਸਿੰਘ ਧਾਲੀਵਾਲ, ਗੁਰਦੇਵ ਸਿੰਘ ਸੋਨੂੰ, ਦਿਲਬਾਗ ਸਿੰਘ ਸੈਦੋਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 6.60 ਗ੍ਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਕਾਬੂ ਅਗਲੀ ਖ਼ਬਰ ਬਾਜ਼ਾਰ 'ਚ ਬਣਿਆ ਸ਼ਰਾਬ ਦਾ ਠੇਕਾ ਬਾਹਰ ਕੱਢਿਆ ਜਾਵੇ-ਪਿੰਡ ਨਿਵਾਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।