15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਾੲੀਂ ਬੁੱਢੇ ਸ਼ਾਹ ਦਾ ਸਾਲਾਨਾ 2 ਦਿਨਾ ਮੇਲਾ ਮਨਾਇਆ

ਅਜੀਤ ਡੈਸਕ 31-03-2026
ਖਾਲੜਾ, 30 ਮਾਰਚ (ਜੱਜਪਾਲ ਸਿੰਘ ਜੱਜ)-ਪੀਰ ਸਾਈਾ ਬੁੱਢੇ ਸ਼ਾਹ ਦਾ ਸਾਲਾਨਾ ਦੋ ਦਿਨਾਂ ਮੇਲਾ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਕਲਸੀਆਂ ਖੁਰਦ ਵਿਖੇ ਮਨਾਇਆ ਗਿਆ | ਪ੍ਰਬੰਧਕੀ ਕਮੇਟੀ ਵਲੋਂ ਪੀਰ ਦੀ ਜਗ੍ਹਾ 'ਤੇ ਚਾਦਰ ਚੜ੍ਹਾਉਣ ਦੀ ਰਸਮ ਕੀਤੀ ਗਈ | ਮੇਲੇ ਦੇ ਪਹਿਲੇ ਦਿਨ ਬਾਜ ਸਟੂਡੀਓ ਸੱਭਿਆਚਾਰਕ ਗਰੁੱਪ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਤੋਂ ਬਾਅਦ ਪੰਜਾਬ ਦੀ ਨਾਮਵਰ ਗਾਇਕ ਜੋੜੀ ਹਰਜੀਤ ਸਿੱਧੂ ਤੇ ਬੀਬਾ ਪਰਵੀਨ ਦਰਦੀ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ | ਮੇਲੇ ਦੇ ਦੂਸਰੇ ਦਿਨ ਗੁਰਦਾਸ ਮਾਨ ਦੇ ਸ਼ਗਿਰਦ ਤੇ ਪੰਜਾਬ ਦੇ ਪ੍ਰਸਿੱਧ ਗਾਇਕ ਅਮਰਿੰਦਰ ਸਿੰਘ ਬੋਬੀ ਐਂਡ ਪਰਾਟੀ ਵਲੋਂ ਆਪਣੇ ਚੋਣਵੇਂ ਗੀਤ ਗਾ ਕੇ ਆਏ ਹੋਏ ਸਰੋਤਿਆਂ ਨੂੰ ਝੰੂਮਣ ਲਾ ਦਿੱਤਾ | ਗੁਰੂ ਦਾ ਲੰਗਰ ਸਾਰਾ ਦਿਨ ਅਤੁੱਟ ਵਰਤਿਆ ਗਿਆ | ਸ਼ਾਮ ਵੇਲੇ ਮਸ਼ਹੂਰ ਪਹਿਲਵਾਨਾਂ ਦੇ ਘੋਲ ਤੇ ਕਬੱਡੀ ਦਾ ਮੈਚ ਕਰਵਾਇਆ ਗਿਆ, ਜਿਸ ਵਿਚ ਜੇਤੂ ਟੀਮ ਨੂੰ ਪ੍ਰਬੰਧਕਾਂ ਵਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਕੰਨਾਂ ਵਿਚ ਹੋਣ ਵਾਲੀ ਛਾਂ-ਛਾਂ ਨੂੰ ਟਿਨਾਇਟਸ ਆਖਦੇ- ਡਾ. ਰੰਧਾਵਾ ਅਗਲੀ ਖ਼ਬਰ ਪਿੰਡ ਬਾਗੜੀਆਂ ਖੁਰਦ ਵਿਖੇ ਅਕਾਲੀ ਦਲ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।