ਫਤਿਆਬਾਦ, 29 ਮਾਰਚ (ਹਰਵਿੰਦਰ ਸਿੰਘ ਧੂੰਦਾ)-ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਅਪਾਰ ਕਿ੍ਪਾ ਦੁਆਰਾ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਫਤਿਆਬਾਦ ਵਿਖੇ ਚੌਪਿਹਰਾ ਸਮਾਗਮ ਕਰਵਾਏ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨਤਮਸਤਕ ਹੋਈਆਂ | ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨਾਂ 'ਤੇ ਚਲਾਈ ਜਾ ਰਹੀ ਮਰਿਆਦਾ ਅਨੁਸਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਚੌਪਿਹਰਾ ਸਮਾਗਮ ਵਿਚ ਸੰਗਤਾਂ ਵਲੋਂ ਸੰਗਤੀ ਰੂਪ ਵਿਚ ਪੰਜ ਪਾਠ ਜਪੁਜੀ ਸਾਹਿਬ, ਦੋ ਪਾਠ ਸ੍ਰੀ ਚੌਪਈ ਸਾਹਿਬ ਅਤੇ ਇਕ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਕੀਤੇ ਗਏ | ਉਪਰੰਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਥਾ ਬੀਬੀਆਂ ਦੀ ਅਗਵਾਈ ਹੇਠ ਕੀਰਤਨ ਦੀ ਛਹਿਬਰ ਲਗਾਈ | ਇਸ ਮੌਕੇ 'ਤੇ ਚੌਪਿਹਰਾ ਸਮਾਗਮ ਵਿਚ ਸ਼ਾਮਿਲ ਸੰਗਤਾਂ ਲਈ ਲੰਗਰ ਦੀ ਸੇਵਾ ਸਾਧ ਸੰਗਤ ਵਲੋਂ ਸਾਂਝੇ ਤੌਰ 'ਤੇ ਨਿਭਾਈ ਗਈ |