22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ 'ਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 30-03-2026
ਤਰਨ ਤਾਰਨ, 29 ਮਾਰਚ (ਹਰਿੰਦਰ ਸਿੰਘ)-ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ 'ਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਖੱਬੇ ਡੋਗਰਾ ਦੀ ਰਹਿਣ ਵਾਲੀ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਨਨਾਣ ਦੀ ਲੜਕੀ, ਜੋ ਕਿ ਨਾਬਾਲਗ ਹੈ ਅਤੇ ਪਿਛਲੇ 4-5 ਸਾਲ ਤੋਂ ਮੇਰੇ ਕੋਲ ਰਹਿ ਰਹੀ ਹੈ | ਅਸੀਂ ਉਸ ਦੇ 8ਵੀਂ ਕਲਾਸ ਦੇ ਪੇਪਰ ਸਰਕਾਰੀ ਸਕੂਲ ਤੋਂ ਦਿਵਾਏ ਸਨ ਅਤੇ ਹੁਣ ਘਰ ਵਿਚ ਰਹਿੰਦੀ ਸੀ, ਜੋ ਮਿਤੀ 26 ਮਾਰਚ ਸਮਾਂ ਕਰੀਬ 1 ਵਜੇ ਦੁਪਹਿਰ ਪਿੰਡ ਖੱਬੇ ਡੋਗਰਾ ਤੋਂ ਸ਼ਹਿਰ ਤਰਨ ਤਾਰਨ ਸੂਟਾਂ ਦੀ ਲੈਸ ਲੈਣ ਗਈ ਸੀ, ਜੋ ਅੱਜ ਤੱਕ ਵਾਪਿਸ ਘਰ ਨਹੀਂ ਆਈ, ਜਿਸ ਦੀ ਅਸੀਂ ਆਪਣੇ ਤੌਰ 'ਤੇ ਆਪਣੇ ਰਿਸ਼ਤੇਦਾਰਾਂ ਤੋਂ ਭਾਲ ਕਰਦੇ ਰਹੇ, ਪਰ ਸਾਨੂੰ ਕੁਝ ਪਤਾ ਨਹੀਂ ਲੱਗਾ ਸਕਿਆ | ਹੁਣ ਮੈਂ ਪਤਾ ਲਗਾ ਹੈ ਕਿ ਮੇਰੀ ਨਨਾਣ ਦੀ ਲੜਕੀ ਨੂੰ ਬਲਰਾਜ ਸਿੰਘ ਵਾਸੀ ਵੈਰੋਵਾਲ, ਜੋ ਕਿ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ | ਇਸ ਸੰਬੰਧੀ ਥਾਣਾ ਸਦਰ ਤਰਨ ਤਾਰਨ ਵਿਖੇ ਬਲਰਾਜ ਸਿੰਘ ਵਾਸੀ ਵੈਰੋਵਾਲ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਜੱਜ ਮੈਡੀਕਲ ਸਟੋਰ 'ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਦੀਆਂ ਪੁਲਿਸ ਵਲੋਂ ਕੈਮਰੇ ਦੀਆਂ ਤਸਵੀਰਾਂ ਜਾਰੀ <br/> ਅਗਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਵਲੋਂ ਸ਼ਹੀਦ ਬਾਕੀਪੁਰ ਦਾ 22ਵਾਂ ਸ਼ਹੀਦੀ ਦਿਹਾੜਾ ਡੇਹਰਾ ਸਾਹਿਬ ਲੁਹਾਰ ਵਿਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।