22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਵਲੋਂ ਸ਼ਹੀਦ ਬਾਕੀਪੁਰ ਦਾ 22ਵਾਂ ਸ਼ਹੀਦੀ ਦਿਹਾੜਾ ਡੇਹਰਾ ਸਾਹਿਬ ਲੁਹਾਰ ਵਿਖੇ ਮਨਾਇਆ <br/>

ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਵਲੋਂ ਸ਼ਹੀਦੀ ਸਮਾਗਮ ਦੌਰਾਨ ਸਨਮਾਨਿਤ ਕਰਦੇ ਹੋਏ ਇੰਦਰਜੀਤ ਸਿੰਘ ਕੋਟ ਬੁੱਢਾ ਅਤੇ ਹੋਰ ਅਤੇ ਪੰਜਾਬ ਵਿਚੋਂ ਪਹੁੰਚੇ ਕਿਸਾਨਾਂ ਨਾਲ ਕਿਸਾਨ ਆਗੂ | <br/> 30-03-2026

ਫਤਿਆਬਾਦ, 29 ਮਾਰਚ (ਹਰਵਿੰਦਰ ਸਿੰਘ ਧੂੰਦਾ)-ਡੇਹਰਾ ਸਾਹਿਬ ਲੁਹਾਰ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਦਾ 22ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ਦੀ ਅਗਵਾਈ ਸਾਹਿਬ ਸਿੰਘ ਪਟਿਆਲਾ, ਦਲਜੀਤ ਸਿੰਘ ਵਿਰਕ ਸੰਗਰੂਰ, ਮੰਗਲ ਸਿੰਘ ਰਾਮਪੁਰਾ ਅੰਮਿ੍ਤਸਰ, ਕਾਬਲ ਸਿੰਘ ਵਰਿਆਂ, ਸੁਖਵੰਤ ਸਿੰਘ ਦੁਬਲੀ, ਕਰਨੈਲ ਸਿੰਘ ਫਿਰੋਜ਼ਪੁਰ, ਮੰਗਲ ਸਿੰਘ ਅੰਮਿ੍ਤਸਰ, ਰਣਜੀਤ ਸਿੰਘ, ਪ੍ਰਗਟ ਸਿੰਘ ਪਿ੍ੰਗੜੀ, ਮਨਜੀਤ ਸਿੰਘ ਤਰਮਾਲਾ ਮੁਕਤਸਰ ਸਾਹਿਬ, ਹਰਜੀਤ ਸਿੰਘ ਜੋਹਲ, ਬੁੱਧ ਸਿੰਘ ਰੂੜੀਵਾਲਾ, ਅੰਗਰੇਜ਼ ਸਿੰਘ ਬੂਟੇਵਾਲਾ ਆਦਿ ਨੇ ਕੀਤੀ | ਇਸ ਮੌਕੇੇ ਸੂਬੇ ਭਰ ਤੋਂ ਆਏ ਕਿਸਾਨ ਆਗੂਆਂ ਨੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਸੁਖਦੇਵ ਸਿੰਘ ਮੰਡ, ਰਣਜੀਤ ਸਿੰਘ ਜਲੰਧਰ, ਗੁਰਭੇਜ ਸਿੰਘ ਸੋਨੂੰ ਮਾਹਲ ਸੁਲਤਾਨਵਿੰਡ, ਕਾਰਜ ਸਿੰਘ ਘਰਿਆਲਾ, ਸੁੱਚਾ ਸਿੰਘ ਲੱਧੂ, ਸਾਹਿਬ ਸਿੰਘ ਚਾਟੀਵਿੰਡ, ਸਾਹਿਬ ਸਿੰਘ ਸਭਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਹਰਿਆਣਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ, ਕਿਸਾਨ ਮਜ਼ਦੂਰ ਏਕਤਾ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਹਰਦੋ ਝੰਡੇ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਭੰਗੂ ਨੇ ਸੰਬੋਧਨ ਕਰਦਿਆਂ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਡਾ. ਸਵਾਮੀਨਾਥਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ | ਕਿਸਾਨ ਮਜ਼ਦੂਰ ਨੂੰ ਸਰਕਾਰੀ ਤੇ ਗੈਰਸਰਕਾਰੀ ਕਰਜ਼ਾ ਮੁਕਤ ਕੀਤਾ ਜਾਵੇ | ਬਿਜਲੀ ਐਕਟ 2025 ਨੂੰ ਰੱਦ ਕਰਕੇ ਸਰਕਾਰ ਤੁਰੰਤ ਸਮਾਰਟ ਮੀਟਰ ਲਗਾਉਣੇ ਬੰਦ ਕਰੇ, ਬੀਜ ਐਕਟ 2025 ਦਾ ਖਰੜਾ ਰੱਦ ਕੀਤਾ ਜਾਵੇ, ਕਰ ਮੁਕਤ ਵਪਾਰ ਸਮਝੌਤੇ ਨੂੰ ਰੱਦ ਕੀਤਾ ਜਾਵੇ, ਹੜ੍ਹਾਂ ਕਾਰਨ 2025 ਦੌਰਾਨ ਕਿਸਾਨਾਂ ਦੇ ਜਾਨ ਮਾਲ ਦੇ ਹੋਏ ਨੁਕਸਾਨ ਦੀ 100 ਫੀਸਦੀ ਭਰਪਾਈ ਕੀਤੀ ਜਾਵੇ ਆਦਿ ਮੰਗਾਂ 'ਤੇ ਮਤਾ ਵੀ ਪਾਸ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਸੋਨੂੰ ਸਭਰਾ, ਗੁਰਬੀਰ ਸਿੰਘ ਭਉਵਾਲ, ਦੀਦਾਰ ਸਿੰਘ ਲਾਖਣਾ, ਛਿੰਦਰਪਾਲ ਸਿੰਘ ਰਸੂਲਪੁਰ, ਹਰਪਾਲ ਸਿੰਘ ਘਰਿਆਲਾ, ਨਿਰਮਲ ਸਿੰਘ ਜੀਰਾ, ਮਹਿਮਾ ਸਿੰਘ ਧਰਮਾਲਾ, ਕਾਰਜ ਸਿੰਘ ਸਭਰਾ, ਗੁਰਵਿੰਦਰ ਸਿੰਘ ਬਾਦਸ਼ਾਹਪੁਰ, ਪ੍ਰਗਟ ਸਿੰਘ, ਸਵਰਨ ਸਿੰਘ ਚਾਟੀਵਿੰਡ, ਬਲਦੇਵ ਸਿੰਘ ਮੋਗਾ, ਰੁਪਿੰਦਰ ਸਿੰਘ ਸੁਲਤਾਨਵਿੰਡ, ਜਸਵੰਤ ਸਿੰਘ ਪੱਖੋਕੇ, ਸੂਬਾ ਆਗੂ ਬਲੀ ਸਿੰਘ ਤਲਵੰਡੀ, ਆਤਮਾ ਸਿੰਘ ਪੱਤੀ ਪਲੋਅ ਆਦਿ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ 'ਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਅਧਿਆਪਕ ਦਲ ਪੰਜਾਬ ਦੀ ਜ਼ਿਲ੍ਹਾ ਇਕਾਈ ਤਰਨ ਤਾਰਨ ਦੀ ਹੋਈ ਚੋਣ ਬਲਦੇਵ ਸਿੰਘ ਬਸਰਾ ਸਰਪ੍ਰਸਤ, ਰਾਜਦੀਪ ਸਿੰਘ ਜੌਹਲ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।