10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਸੇਰੋਂ ਦੀ ਇਕਾਈ ਦੀ 21 ਮੈਂਬਰੀ ਕਮੇਟੀ ਦਾ ਗਠਨ <br/>

ਅਜੀਤ ਡੈਸਕ 01-02-2026
ਤਰਨ ਤਾਰਨ, 31 ਜਨਵਰੀ (ਇਕਬਾਲ ਸਿੰਘ ਸੋਢੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੀ ਜੋਨ ਬਾਬਾ ਬੀਰ ਸਿੰਘ ਜੀ ਦੇ ਪਿੰਡ ਸੇਰੋੋਂ ਦੀ ਇਕਾਈ ਦੀ ਚੋਣ ਪਿੰਡ ਦੇ ਗੁਰਦੁਆਰਾ ਪੱਤੀ ਸੇਰਾੋ ਵਿਖੇ ਹੋਈ | ਤਿੰਨ ਸਾਲ ਪੂਰੇ ਹੋਣ ਤੇ ਨਵੀਂ ਚੋਣ ਸੰਵਿਧਾਨ ਮੁਤਾਬਕ ਹੋਈ ਨਵੀਂ ਟੀਮ ਵਿਚ 21 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ 11 ਕਿਸਾਨ ਮੈਂਬਰ ਬਣੇ, ਪੰਜ ਮਜ਼ਦੂਰ ਮੈਂਬਰ, ਪੰਜ ਬੀਬੀਆਂ ਤੇ ਅਨੇਕਾਂ ਹੀ ਨੌਜਵਾਨ ਮੈਂਬਰ ਸ਼ਾਮਿਲ ਹੋਏ ਸਨ | ਇਕਾਈ ਦਾ ਪ੍ਰਧਾਨ ਲਖਵਿੰਦਰ ਸਿੰਘ ਫੌਜੀ,, ਜਰਨਲ ਸਕੱਤਰ ਤਰਸੇਮ ਸਿੰਘ ਮਜ਼ਦੂਰ ਆਗੂ ਚੁਣੇ ਗਏ | ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ, ਜਨਰਲ ਸਕੱਤਰ ਬਲਜਿੰਦਰ ਸਿੰਘ ਸੇਰੋਂ, ਨਿਸ਼ਾਨ ਸਿੰਘ ਸ਼ਹਾਬਪੁਰ, ਦਰਸ਼ਨ ਸਿੰਘ ਲਾਵਲਪੁਰ ਨੇ ਕਿਹਾ ਕਿ ਜਥੇਬੰਦੀ ਦੇ ਵਿਧਾਨ ਮੁਤਾਬਕ ਹਰ ਇਕਾਈ ਦੀ ਚੋਣ ਤਿੰਨ ਸਾਲ ਬਾਅਦ ਹੋਣੀ ਹੁੰਦੀ ਹੈ, ਇਸ ਅਮਲ ਤਹਿਤ ਅੱਜ ਚੋਣ ਪ੍ਰਕਿਰਿਆ ਪੂਰੀ ਕੀਤੀ ਗਈ | ਪਿੰਡ ਸੇਰੋੋਂ ਬਹੁਤ ਵੱਡਾ ਪਿੰਡ ਹੈ, ਜਿਸ ਵਿਚ ਦੋ ਇਕਾਈਆਂ ਚਲਦੀਆਂ ਹਨ | ਕਸਾਨ ਆਗੂਆਂ ਨੇ ਨਵੀਂ ਬਣੀ ਟੀਮ ਨੂੰ ਵਧਾਈ ਦਿੱਤੀ ਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ | ਨਵੀਂ ਟੀਮ ਨੇ ਪੰਜ ਫਰਵਰੀ ਨੂੰ ਮੰਤਰੀਆਂ ਦੇ ਘਰਾਂ ਅੱਗੇ ਲੱਗਣ ਵਾਲੇ ਮੋਰਚਿਆਂ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦੀਆਂ ਤਿਆਰੀਆਂ ਦੀ ਸਮੀਖਿਆ ਵੀ ਕੀਤੀ | ਇਸ ਮੌਕੇ ਮੀਤ ਪ੍ਰਧਾਨ ਤਰਸੇਮ ਸਿੰਘ ਗਿੱਲ, ਮੀਤ ਪ੍ਰਧਾਨ ਦਲਜਿੰਦਰ ਸਿੰਘ, ਸਹਾਇਕ ਸਕੱਤਰ ਗੁਲਜਾਰ ਸਿੰਘ ਫੌਜੀ, ਸੀਨੀਅਰ ਮੀਤ ਪ੍ਰਧਾਨ ਅੰਗਰੇਜ ਸਿੰਘ, ਸਹਾਇਕ ਖਜਾਨਚੀ ਅੰਗਰੇਜ਼ ਸਿੰਘ, ਖਜਾਨਚੀ ਮਨਜੀਤ ਸਿੰਘ, ਮੀਤ ਪ੍ਰਧਾਨ ਗੁਲਜਾਰ ਸਿੰਘ, ਮੀਤ ਪ੍ਰਧਾਨ ਪ੍ਰਗਟ ਸਿੰਘ, ਮੀਤ ਪ੍ਰਧਾਨ ਸੱਜਣ ਸਿੰਘ, ਮਜ਼ਦੂਰ ਆਗ ਪ੍ਰੈਸ ਇੰਚਾਰਜ ਸਤਨਾਮ ਸਿੰਘ, ਸਹਾਇਕ ਪ੍ਰੈਸ ਇੰਚਾਰਜ ਮਨਦੀਪ ਸਿੰਘ ਸਲਾਹਕਾਰ ਨਿਰਮਲ ਸਿੰਘ ਆੜਤੀਆ, ਵਲੰਟੀਅਰ ਗੁਰਭੇਜ ਸਿੰਘ, ਵਲੰਟੀਅਰ ਪੂਰਨ ਸਿੰਘ, ਵਲੰਟੀਅਰ ਅੰਮਿ੍ਤਪਾਲ ਸਿੰਘ, ਮਜ਼ਦੂਰ ਆਗੂ ਮੈਂਬਰ ਸ਼ਰਨਪ੍ਰੀਤ ਸਿੰਘ, ਮੈਂਬਰ ਯਾਦਵਿੰਦਰ ਸਿੰਘ, ਮੈਂਬਰ ਗੁਰਜੰਟ ਸਿੰਘ, ਮੈਂਬਰ ਅੰਗਰੇਜ਼ ਸਿੰਘ, ਮੈਂਬਰ ਵਿਕਰਮਜੀਤ ਸਿੰਘ, ਮੈਂਬਰ ਬਲਦੇਵ ਸਿੰਘ, ਮੈਂਬਰ ਚਮਕੌਰ ਸਿੰਘ, ਮੈਂਬਰ ਬਲਕਾਰ ਸਿੰਘ, ਮੈਂਬਰ ਅੰਗਰੇਜ਼ ਸਿੰਘ, ਮੈਂਬਰ ਬਾਬਾ ਜੱਸਾ ਸਿੰਘ, ਮੈਂਬਰ ਗੁਰਸੇਵਕ ਸਿੰਘ, ਮੈਂਬਰ ਬਲਕਾਰ ਸਿੰਘ, ਮੈਂਬਰ ਦੇਵਾ ਸਿੰਘ, ਮੈਂਬਰ ਬਲਕਾਰ ਸਿੰਘ , ਮੈਂਬਰ ਮਹਿੰਦਰ ਸਿੰਘ, ਮੈਂਬਰ ਅਮਰੀਕ ਕੌਰ, ਮੈਂਬਰ ਰਾਜਵਿੰਦਰ ਕੌਰ, ਮੈਂਬਰ ਕੁਲਵੰਤ ਕੌਰ, ਮੈਂਬਰ ਗੁਰਮੀਤ ਕੌਰ, ਮੈਂਬਰ ਬਲਵਿੰਦਰ ਕੌਰ, ਮੈਂਬਰ ਮਨਜੀਤ ਕੌਰ, ਮੈਂਬਰ ਜਸਬੀਰ ਕੌਰ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸਵ. ਬਲਬੀਰ ਸਿੰਘ ਸ਼ਾਹ ਸਰਪੰਚ ਦੀ ਯਾਦ ਵਿਚ ਤੀਸਰਾ ਖ਼ੂਨਦਾਨ ਕੈਂਪ ਭਲਕੇ ਅਗਲੀ ਖ਼ਬਰ ਦਿੱਲੀ ਅਤੇ ਹਰਿਆਣਾ ਸਰਕਾਰਾਂ ਵਾਂਗੂ ਪੰਜਾਬ ਸਰਕਾਰ ਵੀ ਦੇਵੇ ਸਿੱਖ ਨਸ਼ਲਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀਆਂ-ਮੰਨਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।