30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਹਰਪ੍ਰੀਤ ਸਿੰਘ ਕੋਟ ਨੂੰ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ 'ਚੋੋਂ ਨੌਜਵਾਨਾਂ ਵਲੋਂ ਭਾਰੀ ਸਮਰਥਨ ਦਾ ਭਰੋਸਾ <br/>

ਅਜੀਤ ਡੈਸਕ 25-01-2026
ਫਤਿਆਬਾਦ, 24 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਸੈਂਕੜੇ ਨੌਜਵਾਨ ਸਾਥੀਆਂ ਨੇ ਵਿਸ਼ਾਲ ਇਕੱਠ ਕਰਕੇ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿਚ ਲੋਕ ਭਲਾਈ ਦੇ ਕੰਮ ਕਰਨ ਲਈ ਇੱਕਮੁੱਠ ਹੋ ਕੇ ਤੁਰਨ ਦਾ ਪ੍ਰਣ ਲਿਆ | ਇਸ ਮੌਕੇ ਪ੍ਰੋ. ਹਰਪ੍ਰੀਤ ਸਿੰਘ ਕੋਟ ਮੁੰਹਮਦ ਖਾਂ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਾਰੇ ਸਾਥੀਆਂ ਨੂੰ ਜੀ ਆਇਆਂ ਆਖਿਆ ਅਤੇ ਰਾਜਨੀਤੀ, ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਆਪਣਾ ਯੋਗਦਾਨ ਪਾਉਣ ਲਈ ਸਾਰਿਆਂ ਨੂੰ ਪ੍ਰੇਰਿਆ ਅਤੇ ਸਾਰੇ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਨੌਜਵਾਨਾਂ, ਸਮਾਜਿਕ, ਧਾਰਮਿਕ ਖੇਤਰ ਨਾਲ ਜੁੜਿਆ ਹੋਇਆ ਸ਼ਖ਼ਸੀਅਤਾਂ ਨੂੰ ਨਾਲ ਲੈ ਕੇ ਸਮਾਜਿਕ ਬੁਰਾਈਆਂ ਖਿਲਾਫ਼ ਲੜਾਂਗੇ | ਉਨ੍ਹਾਂ ਦੱਸਿਆ ਕਿ ਹਰ ਪਿੰਡ ਵਿਚ ਸਾਡੀ ਟੀਮ ਨਾਲ ਜੁੜਣ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ | ਸਾਡੀ ਵੀ ਕੋਸ਼ਿਸ਼ ਹੈ ਕਿ ਅਸੀਂ ਹਰ ਸਾਥੀ ਤੱਕ ਪਹੁੰਚ ਕਰਕੇ ਇੱਕਮੁੱਠ ਕਰੀਏ ਸਾਰਿਆਂ ਨੂੰ ਬਹੁਤ ਜਲਦੀ ਆਉਣ ਵਾਲੇ ਦਿਨਾਂ ਵਿਚ ਅਸੀਂ ਹਰ ਘਰ ਤੱਕ ਪਹੁੰਚ ਕਰਾਂਗੇ | ਹਲਕੇ ਦੇ ਹਰ ਵਸਨੀਕ ਨਾਲ ਸਾਡੀ ਟੀਮ ਦਾ ਸਿੱਧਾ ਸੰਪਰਕ ਹੋਵੇਗਾ | ਹਰ ਵਸਨੀਕ ਨਾਲ ਅਸੀਂ ਦਿਨ ਰਾਤ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ | ਇਸ ਮੌਕੇ ਗੁਰਬੀਰ ਸਿੰਘ, ਨਿਸ਼ਾਨ ਸਿੰਘ, ਭੁਪਿੰਦਰ ਸਿੰਘ, ਮੰਗਲ, ਦਲਜੀਤ ਸਿੰਘ, ਇੰਦਰਜੀਤ ਸਿੰਘ, ਪਾਲ ਸਿੰਘ, ਰਵਿੰਦਰ ਰਵੀ, ਜਸਪਾਲ ਸਿੰਘ, ਰਵਿੰਦਰ ਰਵੀ, ਜੱਥੇਦਾਰ ਜਸਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ ਫੌਜੀ, ਸੂਬੇਦਾਰ ਪ੍ਰੀਤਮ ਸਿੰਘ, ਗੱਜਣ ਸਿੰਘ ਆਦਿ ਸਾਥੀ ਹਾਜ਼ਰ ਸਨ |

ਪਿਛਲੀ ਖ਼ਬਰ 10 ਲੱਖ ਦਾ ਸਿਹਤ ਬੀਮਾ ਯੋਜਨਾ ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ-ਚੇਅਰਮੈਨ ਚੀਮਾ <br/> ਅਗਲੀ ਖ਼ਬਰ ਆਈ. ਐਸ. ਸੀ./ਆਈ. ਸੀ. ਐਸ. ਈ. ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਇਕ ਰੋਜ਼ਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।