29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਈ. ਐਸ. ਸੀ./ਆਈ. ਸੀ. ਐਸ. ਈ. ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਇਕ ਰੋਜ਼ਾ ਸੈਮੀਨਾਰ

ਅਜੀਤ ਡੈਸਕ 25-01-2026
ਧਾਰੀਵਾਲ, 24 ਜਨਵਰੀ (ਸਵਰਨ ਸਿੰਘ)-ਭਵਿੱਖ 'ਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਆਈ. ਐਸ. ਸੀ./ ਆਈ. ਸੀ. ਐਸ. ਈ. ਬੋਰਡ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪ੍ਰੀਖਿਅਕ ਅਧਿਆਪਕਾਂ ਦਾ ਇਕ ਰੋਜ਼ਾ ਸਿਖਲਾਈ ਸੈਮੀਨਾਰ ਲਗਾਇਆ, ਜਿਸ ਦੀ ਅਗਵਾਈ ਆਈ. ਐਸ. ਸੀ. ਜ਼ੋਨ ਕਨਵੀਨਰ ਸਿਸਟਰ ਜੋਸਲੀ ਤੇ ਆਈ. ਸੀ. ਐਸ. ਸੀ. ਜ਼ੋਨ ਕਨਵੀਨਰ ਸਿਸਟਰ ਦਿਵਿਆ ਨੇ ਕੀਤੀ, ਜਿਸ 'ਚ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲਾਂ ਅਤੇ ਪ੍ਰੀਖਿਅਕਾਂ ਨੇ ਭਾਗ ਲਿਆ | ਇਸ ਮੌਕੇ ਉਕਤ ਕਨਵੀਨਰਾਂ ਨੇ ਬੋਰਡ ਵਲੋਂ ਬੋਰਡ ਪ੍ਰੀਖਿਆਵਾਂ ਨੂੰ ਲੈ ਜਾਰੀ ਕੀਤੀ ਨਵੀਂ ਨਿਯਮਾਂਵਲੀ ਅਤੇ ਹੋਰ ਪ੍ਰੀਖਿਆ ਸਿਧਾਂਤਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਪੇਪਰ ਡਿਊਟੀ ਤੇ ਮੁਲਾਂਕਣ ਦੇ ਢੰਗ ਤਰੀਕਿਆਂ ਦੇ ਵੀ ਗੱਲ ਕੀਤੀ ਗਈ | ਇਸ ਤੋਂ ਇਲਾਵਾ ਅਪਿਆਪਕਾਂ ਤੇ ਬੱਚਿਆਂ ਦੀਆਂ ਪ੍ਰੀਖਿਆਵਾਂ ਦੌਰਾਨ ਆਉਂਦੀਆਂ ਮੁਸ਼ਕਿਲਾਂ 'ਤੇ ਵੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ |
ਪਿਛਲੀ ਖ਼ਬਰ ਹਰਪ੍ਰੀਤ ਸਿੰਘ ਕੋਟ ਨੂੰ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ 'ਚੋੋਂ ਨੌਜਵਾਨਾਂ ਵਲੋਂ ਭਾਰੀ ਸਮਰਥਨ ਦਾ ਭਰੋਸਾ <b... ਅਗਲੀ ਖ਼ਬਰ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਵਲੋਂ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।