23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਿਜਲੀ ਦੇ ਚਿੱਪ ਵਾਲੇ ਮੀਟਰ ਸਬ-ਡਵੀਜ਼ਨ ਪੱਟੀ ਪਾਵਰਕਾਮ ਦਫ਼ਤਰ ਵਿਚ ਕਰਵਾਏ ਜਮ੍ਹਾਂ <br/>

ਅਜੀਤ ਡੈਸਕ 24-01-2026
ਪੱਟੀ, 23 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਵਲਟੋਹਾ ਵਲੋਂ ਸਬ ਡਵੀਜ਼ਨ ਪੱਟੀ ਵਿਖੇ ਚਿੱਪ ਵਾਲੇ ਮੀਟਰ ਜਮ੍ਹਾਂ ਕਰਵਾਏ ਗਏ, ਜਿਸ ਦੀ ਪ੍ਰਧਾਨਗੀ ਨਿੰਦਰ ਸਿੰਘ ਕੋਟ ਬੁੱਢਾ, ਹਰਭਜਨ ਸਿੰਘ ਸ਼ਹੀਦ ਨੇ ਕੀਤੀ | ਇਸ ਮੌਕੇ ਬੋਲਦਿਆਂ ਜ਼ੋਨ ਭਾਈ ਝਾੜੂ ਜੀ ਵਲਟੋਹਾ ਦੇ ਪ੍ਰਧਾਨ ਮੇਹਰ ਸਿੰਘ ਤਲਵੰਡੀ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਚਿਪ ਵਾਲੇ ਮੀਟਰ ਪਿੰਡਾਂ ਵਿਚ ਨਹੀਂ ਲੱਗਣ ਦਿੱਤੇ ਜਾਣਗੇ | ਅਸੀਂ ਕਿਸੇ ਵੀ ਕੀਮਤ 'ਤੇ ਬਿਜਲੀ ਬੋਰਡ ਪ੍ਰਾਈਵੇਟ ਹੱਥਾਂ ਵਿਚ ਨਹੀਂ ਜਾਣ ਦਿਆਂਗੇ | ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੰਗ ਹੈ ਕਿ ਇਕ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇ, ਗਰਾਰੀ ਵਾਲੇ ਕਾਲੇ ਮੀਟਰ ਲਗਾਏ ਜਾਣ | ਕਿਸਾਨ ਆਗੂ ਨੇ ਕਿਹਾ ਕੇ ਕਿਸੇ ਵੀ ਕੀਮਤ 'ਤੇ ਕਿਸਾਨਾਂ ਮਜ਼ਦੂਰਾਂ ਨੂੰ ਜੁਰਮਾਨਾ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਕਿਸੇ ਦੀ ਬਿਜਲੀ ਬੰਦ ਨਹੀਂ ਕਰਨ ਦਿੱਤੀ ਜਾਵੇਗੀ | ਇਸ ਮੌਕੇ ਅਜੀਤ ਸਿੰਘ, ਸੁਖਵੰਤ ਸਿੰਘ ਫੌਜੀ, ਸਰਵਨ ਸਿੰਘ ਤਲਵੰਡੀ, ਨਰਿੰਦਰ ਸਿੰਘ, ਹਰਭਜਨ ਸਿੰਘ, ਸ਼ੇਰ ਸਿੰਘ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ, ਸਰਵਿੰਦਰ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਨਿੰਦਰ ਸਿੰਘ, ਜੋਧਾ ਸਿੰਘ, ਜੋਰਾ ਸਿੰਘ, ਸਰਜਾ ਸਿੰਘ ਆਦਿ ਵਲੋਂ ਚਿੱਪ ਵਾਲੇ ਮੀਟਰ ਲਾਹ ਕੇ ਲਿਖਤੀ ਰੂਪ ਵਿਚ ਐੱਸ.ਡੀ.ਓ. ਪੱਟੀ ਨੂੰ ਜਮ੍ਹਾਂ ਕਰਵਾਏ ਗਏ |

ਪਿਛਲੀ ਖ਼ਬਰ ਐੱਸ.ਐੱਸ.ਪੀ. ਤਰਨ ਤਾਰਨ ਦੀ ਅਗਵਾਈ ਵਿਚ ਪੱਟੀ ਪੁਲਿਸ ਨੇ ਪੱਟੀ ਦੀ ਵਾਰਡ ਨੰਬਰ ਦੋ ਵਿਚ ਕੀਤਾ ਸਰਚ ਅਭਿਆਨ <br/> ਅਗਲੀ ਖ਼ਬਰ ਪੁਲਿਸ ਸਟੇਡੀਅਮ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਹੋਈ ਰਿਹਰਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।