ਜਥੇ: ਰਣੀਕੇ ਦੀ ਅਗਵਾਈ ਵਿਚ ਹਲਕਾ ਅਟਾਰੀ ਅੰਦਰ ਸ਼ੁਰੂ ਹੋਣ ਵਾਲੀ ਮਾਂਵਾਂ ਧੀਆਂ ਦੀ ਲਲਕਾਰ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਅਟਾਰੀ ਸਰਹੱਦ, (ਅੰਮ੍ਰਿਤਸਰ) 19 ਅਕਤੂਬਰ-(ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਅੰਦਰ ਜਥੇਦਾਰ ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ਵਿਚ ਮਾਵਾਂ ਧੀਆਂ ਲਲਕਾਰ ਮੁਹਿੰਮ ਦੀ ਹੋਣ ਜਾ ਰਹੀ ਸ਼ੁਰੂਆਤ ਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈ ਤੇ ਅਕਾਲੀ ਵਰਕਰਾਂ ਨਾਲ ਇਸ ਸਬੰਧੀ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਹ ਸ਼ਬਦ ਸੀਨੀਅਰ ਅਕਾਲੀ ਆਗੂ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ, ਮੈਂਬਰ ਸ਼੍ਰੋਮਣੀ ਕਮੇਟੀ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਮੰਗਵਿੰਦਰ ਸਿੰਘ ਖ਼ਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਹਲਕਾ ਅਟਾਰੀ ਦੇ ਪਿੰਡ ਚੱਕ ਮੁਕੰਦ, ਰਾਜਾਤਾਲ ਮੁਹਾਵਾ ਆਦਿ ਵਿਖੇ ਅਕਾਲੀ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਅੰਦਰ ਮਾਨ ਸਰਕਾਰ ਨੂੰ ਚੱਲਦਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.
ਅਟਾਰੀ ਸਰਹੱਦ, (ਅੰਮ੍ਰਿਤਸਰ) 19 ਅਕਤੂਬਰ-(ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਅੰਦਰ ਜਥੇਦਾਰ ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ਵਿਚ ਮਾਵਾਂ ਧੀਆਂ ਲਲਕਾਰ ਮੁਹਿੰਮ ਦੀ ਹੋਣ ਜਾ ਰਹੀ ਸ਼ੁਰੂਆਤ ਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈ ਤੇ ਅਕਾਲੀ ਵਰਕਰਾਂ ਨਾਲ ਇਸ ਸਬੰਧੀ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਹ ਸ਼ਬਦ ਸੀਨੀਅਰ ਅਕਾਲੀ ਆਗੂ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ, ਮੈਂਬਰ ਸ਼੍ਰੋਮਣੀ ਕਮੇਟੀ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਮੰਗਵਿੰਦਰ ਸਿੰਘ ਖ਼ਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਹਲਕਾ ਅਟਾਰੀ ਦੇ ਪਿੰਡ ਚੱਕ ਮੁਕੰਦ, ਰਾਜਾਤਾਲ ਮੁਹਾਵਾ ਆਦਿ ਵਿਖੇ ਅਕਾਲੀ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਅੰਦਰ ਮਾਨ ਸਰਕਾਰ ਨੂੰ ਚੱਲਦਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਾਂਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਅੰਦਰ ਸ਼ੁਰੂ ਕੀਤੀ ਗਈ ਮਾਂਵਾਂ ਧੀਆਂ ਦੀ ਲਲਕਾਰ ਮੁਹਿਮ ਜਿਸ ਦਾ ਆਗਾਜ਼ ਹਲਕਾ ਅਟਾਰੀ ਅੰਦਰ 10 ਨਵੰਬਰ ਨੂੰ ਕੀਤਾ ਜਾ ਰਿਹਾ ਹੈ। ਉਸ ਸਬੰਧੀ ਅਕਾਲੀ ਵਰਕਰਾਂ ਅਤੇ ਅਕਾਲੀ ਬੀਬੀਆਂ ਦੇ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਥੇਦਾਰ ਰਣੀਕੇ ਨੇ ਇਸ ਸਬੰਧੀ ਵਰਕਰਾਂ ਨਾਲ ਮੀਟਿੰਗਾਂ ਕਰਦਿਆਂ 10 ਨਵੰਬਰ ਨੂੰ ਬਾਸਰਕੇ ਗਿੱਲਾ ਵਿਖੇ ਸੰਨ ਸਾਹਿਬ ਰੋਡ ’ਤੇ ਸਥਿਤ ਠਾਠ ਬਾਠ ਪੈਲਸ ਪਹੁੰਚਣ ਲਈ ਵੱਡੀ ਗਿਣਤੀ ਵਿਚ ਅਪੀਲ ਕੀਤੀ ਹੈ ਕਿ ਇਸ ਦਿਨ ਅਕਾਲੀ ਵਰਕਰ ਬੀਬੀਆਂ ਵੱਡੀ ਗਿਣਤੀ ਵਿਚ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲ ਕੇ ਆਪਣੇ ਦੁੱਖ ਤਕਲੀਫ਼ਾਂ ਦੱਸਣ । ਇਸ ਮੌਕੇ ਗੁਰਮੀਤ ਸਿੰਘ ਸ਼ਾਹ ਚੱਕ ਮਕੰਦ, ਦਲੇਰ ਸਿੰਘ ਸਰਪੰਚ ਚੱਕ ਮਕੰਦ, ਬਲਜੀਤ ਸਿੰਘ, ਚੇਅਰਮੈਨ ਗੁਰਜੀਤ ਸਿੰਘ ਬਿੱਟੂ ਚੱਕ ਮਕੰਦ, ਹਰਭਜਨ ਸਿੰਘ ਸ਼ਾਹ, ਮਨਜੀਤ ਸਿੰਘ ਰਾਮਪੁਰਾ ਜੀਵਨ ਖਾਸਾ ਮਾਸਟਰ, ਪ੍ਰਤਾਪ ਸਿੰਘ ਖਾਸਾ, ਅਜਮੇਰ ਸਿੰਘ ਸਰਪੰਚ ਘਰੰਡੀ, ਜੈਪਾਲ ਸਿੰਘ ਰਤਨ ਗੋਲਡੀ ਅਟਾਰੀ, ਅਮਰਿੰਦਰ ਸਿੰਘ ਭੈਣੀ ਗੱਲਾਂ, ਸਾਹਿਬ ਸਿੰਘ ਖੁਰਮਣੀਆ, ਗੁਰਭੇਜ ਸਿੰਘ ਕਠਾਣੀਆਂ ਹਾਜ਼ਰ ਸਨ।