13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਥਾਣਾ ਸਿਵਲ ਲਾਈਨ ਦੀ ਔਰਤ ਵਲੋਂ ਤੇਲ ਪਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ ਪੁਲਿਸ ’ਤੇ ਸੁਣਵਾਈ ਨਾਂ ਕਰਨ ਦੇ ਲਾਏ ਦੋਸ਼

ਅੰਮ੍ਰਿਤਸਰ, 12 ਅਕਤੂਬਰ (ਰੇਸ਼ਮ ਸਿੰਘ)-ਅੱਜ ਇਥੇ ਥਾਣਾ ਸਿਵਲ ਲਾਈਨ ਵਿਖੇ ਵਾਲਮੀਕ ਭਾਈਚਾਰੇ ਦੇ ਆਗੂਆਂ ਨਾਲ ਪੁੱਜੀ ਔਰਤ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਖੁਦ ’ਤੇ ਜਲਣਸ਼ੀਲ ਤੇਲ ਪਾ ਕੇ ਆਤਮ ਹਤਿਆ ਦੀ ਕੋਸ਼ਿਸ ਕੀਤੀ ਜਦੋਂ ਕਿ ਪੁਲਿਸ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਕੋਈ ਅਣਹੋਣੀ ਘਟਨਾਂ ਵਾਪਰਨ ਤੋਂ ਟੱਲ ਗਈ ਤੇ ਔਰਤ ਨੂੰ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਉਪਰੰਤ ਮਾਮਲਾ ਸ਼ਾਂਤ ਹੋ ਗਿਆ। ਅੰਜਲੀ ਨਾਮ ਦੀ ਇਸ ਔਰਤ ਨੇ ਦਸਿਆ ਕਿ ਢਾਈ ਮਹੀਨੇ ਪਹਿਲਾਂ 24 ਸਤੰਬਰ ਨੂੰ ਕਚਿਹਰੀ ‘ਚ ਕੁਝ ਲੋਕਾਂ ਲੋਕਾਂ ਨੇ ਉੋਸ ਨਾਲ ਬਦਸਲੂਕੀ ਕੀਤੀ ਸੀ।

ਅਜੀਤ ਡੈਸਕ 13-10-2026
ਅੰਮ੍ਰਿਤਸਰ, 12 ਅਕਤੂਬਰ (ਰੇਸ਼ਮ ਸਿੰਘ)-ਅੱਜ ਇਥੇ ਥਾਣਾ ਸਿਵਲ ਲਾਈਨ ਵਿਖੇ ਵਾਲਮੀਕ ਭਾਈਚਾਰੇ ਦੇ ਆਗੂਆਂ ਨਾਲ ਪੁੱਜੀ ਔਰਤ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਖੁਦ ’ਤੇ ਜਲਣਸ਼ੀਲ ਤੇਲ ਪਾ ਕੇ ਆਤਮ ਹਤਿਆ ਦੀ ਕੋਸ਼ਿਸ ਕੀਤੀ ਜਦੋਂ ਕਿ ਪੁਲਿਸ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਕੋਈ ਅਣਹੋਣੀ ਘਟਨਾਂ ਵਾਪਰਨ ਤੋਂ ਟੱਲ ਗਈ ਤੇ ਔਰਤ ਨੂੰ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਉਪਰੰਤ ਮਾਮਲਾ ਸ਼ਾਂਤ ਹੋ ਗਿਆ। ਅੰਜਲੀ ਨਾਮ ਦੀ ਇਸ ਔਰਤ ਨੇ ਦਸਿਆ ਕਿ ਢਾਈ ਮਹੀਨੇ ਪਹਿਲਾਂ 24 ਸਤੰਬਰ ਨੂੰ ਕਚਿਹਰੀ ‘ਚ ਕੁਝ ਲੋਕਾਂ ਲੋਕਾਂ ਨੇ ਉੋਸ ਨਾਲ ਬਦਸਲੂਕੀ ਕੀਤੀ ਸੀ। ਜਦੋਂ ਕਿ ਇਕ ਹੋਰ ਵਿਅਕਤੀ ਨੇ ਉਸ ਖਿਲਾਫ ਭੁੱਲਥ ਥਾਣਾ ’ਚ ਝੂਠੀ ਸ਼ਿਕਾਇਤ ਦਿਤੀ ਤੇ ਪੁਲਿਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ। ਜਦੋਂ ਕਿ ਉਸ ਨਾਲ ਹੋਈ ਬਦਸਲੂਕੀ ਤੇ ਕੁੱਟਮਾਰ ਦਾ ਪੁਲਿਸ ਵਲੋਂ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਅਤੇ ਪੁਲਿਸ ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਐਸ.ਐਚ.ਓ. ਸਬ ਇੰਸ: ਰਾਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਡੀ.ਸੀ.ਪੀ. ਪੱਧਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਜਾਵੇਗੀ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਪਾਕਿ ’ਚ ਫ਼ੌਜ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ ਅਗਲੀ ਖ਼ਬਰ ਮੈਡ ਸੰਧੂ ਕਤਲ ਕਾਂਡ ’ਚ ਹੋਈ ਤਫਤੀਸ਼ ਬਾਰੇ ਅੱਜ ਕਰੇਗੀ ਪੁਲਿਸ ਅਹਿਮ ਖੁਲਾਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।