13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮੈਡ ਸੰਧੂ ਕਤਲ ਕਾਂਡ ’ਚ ਹੋਈ ਤਫਤੀਸ਼ ਬਾਰੇ ਅੱਜ ਕਰੇਗੀ ਪੁਲਿਸ ਅਹਿਮ ਖੁਲਾਸਾ

ਅੰਮ੍ਰਿਤਸਰ, 12 ਅਕਤੂਬਰ (ਰੇਸ਼ਮ ਸਿੰਘ)- ਮਸ਼ਹੂਰ ਇਨਫਲੂਐਂਸਰ ਤੇ ਮੇਕਅੱਪ ਆਰਟਿਸਟ ਮੈਡ ਸੰਧੂ ਕਤਲ ਕਾਂਡ ’ਚ ਮੁਖ ਸ਼ੂਟਰ ਸਣੇ 6 ਮੁਲਜ਼ਮਾਂ ਦੀ ਹੋਈ ਗ੍ਰਿਫਤਾਰੀ ਉਪਰੰਤ ਹੋਈ ਪੁਲਿਸ ਤਫਤੀਸ਼ ’ਚ ਪੁਲਿਸ ਨੂੰ ਅਹਿਮ ਜਾਣਕਾਰੀ ਮਿਲੀ ਹੈ ਅਤੇ ਚਲ ਰਹੀ ਪੁਲਿਸ ਤਫਤੀਸ਼ ਬਾਰੇ ਪੁਲਿਸ ਹੋਰ ਖੁਲਾਸਾ ਕਰ ਸਕਦੀ ਹੈ ਜਿਵੇਂ ਕਿ ਪਹਿਲਾਂ ਹੋਈਆਂ ਗ੍ਰਿਫਤਾਰੀਆਂ ਉਪਰੰਤ ਹੋਰ ਮੁਲਜ਼ਮਾਂ ਨੂੰ ਵੀ ਪੁਲਿਸ ਵਲੋਂ ਕਾਬੂ ਕਰ ਲਏ ਜਾਣ ਦੇ ਸੰਕੇਤ ਮਿਲੇ ਹਨ। ਜਿਨ੍ਹਾਂ ਪਾਸੋਂ ਪੁਲਿਸ ਨੇ ਬਰਾਮਦਗੀਆਂ ਵੀ ਕੀਤੀਆਂ ਹਨ।

ਮੈਡ ਸੰਧੂ ਦੀ ਫਾਈਲ ਤਸਵੀਰ। 13-10-2026
ਅੰਮ੍ਰਿਤਸਰ, 12 ਅਕਤੂਬਰ (ਰੇਸ਼ਮ ਸਿੰਘ)- ਮਸ਼ਹੂਰ ਇਨਫਲੂਐਂਸਰ ਤੇ ਮੇਕਅੱਪ ਆਰਟਿਸਟ ਮੈਡ ਸੰਧੂ ਕਤਲ ਕਾਂਡ ’ਚ ਮੁਖ ਸ਼ੂਟਰ ਸਣੇ 6 ਮੁਲਜ਼ਮਾਂ ਦੀ ਹੋਈ ਗ੍ਰਿਫਤਾਰੀ ਉਪਰੰਤ ਹੋਈ ਪੁਲਿਸ ਤਫਤੀਸ਼ ’ਚ ਪੁਲਿਸ ਨੂੰ ਅਹਿਮ ਜਾਣਕਾਰੀ ਮਿਲੀ ਹੈ ਅਤੇ ਚਲ ਰਹੀ ਪੁਲਿਸ ਤਫਤੀਸ਼ ਬਾਰੇ ਪੁਲਿਸ ਹੋਰ ਖੁਲਾਸਾ ਕਰ ਸਕਦੀ ਹੈ ਜਿਵੇਂ ਕਿ ਪਹਿਲਾਂ ਹੋਈਆਂ ਗ੍ਰਿਫਤਾਰੀਆਂ ਉਪਰੰਤ ਹੋਰ ਮੁਲਜ਼ਮਾਂ ਨੂੰ ਵੀ ਪੁਲਿਸ ਵਲੋਂ ਕਾਬੂ ਕਰ ਲਏ ਜਾਣ ਦੇ ਸੰਕੇਤ ਮਿਲੇ ਹਨ। ਜਿਨ੍ਹਾਂ ਪਾਸੋਂ ਪੁਲਿਸ ਨੇ ਬਰਾਮਦਗੀਆਂ ਵੀ ਕੀਤੀਆਂ ਹਨ। ਸੂਤਰਾਂ ਅਨੁਸਾਰ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਇਲਾਵਾ ਹੋਈਆਂ ਬਰਾਮਦਗੀਆਂ ਬਾਰੇ ਭਲਕੇ 13 ਅਕਤੂਬਰ ਨੂੰ ਪ੍ਰੈਸ ਕਾਨਫੰਰਸ ਕਰਕੇ ਅਹਿਮ ਖੁਲਾਸਾ ਕਰ ਸਕਦੀ ਹੈ। ਮਿਲੇ ਵੇਰਵਿਆਂ ਅਨੁਸਾਰ ਅੰਮ੍ਰਿਤਸਰ ਸ਼ਹਿਰੀ ਦੀ ਪੁਲਿਸ ਵਲੋਂ ਵੱਡੀ ਤਾਦਾਦ ’ਚ ਹੈਰੋਇਨ, ਡਰੱਗ ਮਨੀ, ਡਰੋਨ ਤੇ ਮਾਰੂ ਹਥਿਆਰ ਪਿਸਤੌਲਾਂ ਆਦਿ ਦੀ ਬਰਾਮਦਗੀ ਕੀਤੀ ਹੈ ਜਿਸ ਬਾਰੇ ਭਲਕੇ ਪ੍ਰੈਸ ਕਾਨੰਫਰਸ ਜਰੂਰੀ ਰੁਝੇਵਿਆਂ ਕਾਰਨ ਰੱਦ ਕਰ ਦਿੱਤੀ ਗਈ ਸੀ । ਇਸ ਬਾਰੇ ਵੀ ਪੁਲਿਸ ਵਲੋਂ ਭਲਕੇ ਪੁਲਿਸ ਖੁਲਾਸਾ ਕਰਕੇ ਜਾਣਕਾਰੀ ਸਾਂਝੀ ਕਰਨ ਜਾ ਰਹੀ ਹੈ ਜਿਸ ਦੇ ਸੰਕੇਤ ਮਿਲੇ ਹਨ ਕਿ ਇਸ ਮਾਮਲੇ ’ਚ ਪੁਲਿਸ ਨੇ ਹੋਰ ਮੁਲਜਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਮੈਡ ਸੰਧੂ ਜਿਸ ਦੀ ਬੀਤੇ 3 ਅਕਤੂਬਰ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਇਸ ਮਾਮਲੇ ’ਚ ਮੁਖ ਸ਼ੂਟਰ ਪਰਮਿੰਦਰ ਸਿੰਘ ਉਰਫ ਕਾਕਾ ਨੂੰ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਇਸ ਵੇਲੇ ਪੁਲਿਸ ਕੋਲ 7 ਦਿਨ ਦੇ ਰਿਮਾਂਡ ’ਤੇ ਹੈ ਅਤੇ ਉਸਦੇ ਪੁਲਿਸ ਰਿਮਾਂਡ ’ਚ ਪੁਲਿਸ ਹੱਥ ਅਹਿਮ ਜਾਣਕਾਰੀ ਲੱਗੀ ਹੈ।
ਪਿਛਲੀ ਖ਼ਬਰ ਥਾਣਾ ਸਿਵਲ ਲਾਈਨ ਦੀ ਔਰਤ ਵਲੋਂ ਤੇਲ ਪਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ ਪੁਲਿਸ ’ਤੇ ਸੁਣਵਾਈ ਨਾਂ ਕਰਨ ਦੇ ਲਾਏ ਦੋਸ਼ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬੀਬੀ ਹਰਸਿਮਰਤ ਕੌਰ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।