09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਰੇਲਵੇ ਰਿਟਾਇਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਅੰਮ੍ਰਿਤਸਰ, 8 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਰਿਟਾਇਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬੇਅੰਤ ਸਿੰਘ ਦੀ ਪ੍ਰਧਾਨਗੀ ਹੇਠ ਯੂ. ਆਰ.

ਅਜੀਤ ਡੈਸਕ 09-10-2026
ਅੰਮ੍ਰਿਤਸਰ, 8 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਰਿਟਾਇਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬੇਅੰਤ ਸਿੰਘ ਦੀ ਪ੍ਰਧਾਨਗੀ ਹੇਠ ਯੂ. ਆਰ. ਐੱਮ. ਯੂ. ਦੇ ਆਫਿਸ ਰੇਲਵੇ ਰੋਡ ਅੰਮ੍ਰਿਤਸਰ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਪਿਛਲੇ ਮਹੀਨੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਹੋਈ। ਸਕੱਤਰ ਸਵਰਨ ਸਿੰਘ ਸੰਧੂ ਨੇ ਮੀਟਿੰਗ ਦੇ ਏਜੰਡੇ ਤੇ ਚਾਨਣਾ ਪਾਉਂਦਿਆਂ ਸਾਰੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਮੀਟਿੰਗ ਦੇ ਆਰੰਭ ’ਚ ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਨੇ ਬੀ. ਬਲਾਕ ’ਚ ਮਿਲ ਰਹੀਆਂ ਸਹੂਲਤਾਂ ਅਤੇ ਸੰਸਥਾ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਸੰਸਥਾ ਦੇ ਸੀਨੀਅਰ ਆਗੂ ਇਕਬਾਲ ਸਿੰਘ ਨੇ ਇਕ ਪ੍ਰਾਈਵੇਟ ਹਸਪਤਾਲਾਂ ਦੀ ਕਾਰਗੁਜਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਿਆਂ ਸਾਥੀਆਂ ਨੂੰ ਆਪਣੀ ਸਿਹਤ ਪ੍ਰਤੀ ਆਪ ਜਾਗਰੂਕ ਰਹਿਣ ਦੀ ਅਪੀਲ ਕੀਤੀ। ਸੰਸਥਾ ਦੇ ਆਗੂ ਭੁਪਿੰਦਰਜੀਤ ਸਿੰਘ ਨੇ ਪਿੱਛਲੇ ਦਿਨੀ ਡੀ. ਪੀ. ਓ./ਫਿਰੋਜ਼ਪੁਰ ਸੰਬੰਧੀ ਸਾਥੀਆਂ ਦੇ ਹੋਏ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਝ ਕੰਮ ਅਜੇ ਵੀ ਬਾਕੀ ਨੇ ਜਿੰਨਾ ਲਈ ਯਤਨ ਜਾਰੀ ਹਨ। ਅਮਨਦੀਪ ਮੈਡੀਸਿਟੀ ਵਲੋਂ ਲਗਾਏ ਕੈਂਪ ’ਚ ਖਾਸ ਤੌਰ ਤੇ ਪਹੁੰਚੇ ਟਰੇਨ ਸਰਜਰੀ ਦੇ ਮਾਹਿਰ ਡਾਕਟਰਾਂ ‘ਚ ਜੋਤਦੀਪ ਸਿੰਘ, ਡਾ. ਏਕਮਜਯੋਤ ਸਿੰਘ ਅਤੇ ਡਾ. ਜਗਬੀਰ ਸਿੰਘ ਨੇ ਆਪਣੇ ਆਪਣੇ ਤਜੁਰਬਿਆਂ ਨਾਲ ਸਾਥੀਆਂ ਨੂੰ ਚੰਗੀ ਸਿਹਤ ਜਿਓਣ ਦੇ ਸੁਝਾਅ ਦਿੱਤੇ। ਮੀਟਿੰਗ ‘ਚ ਸਕੱਤਰ ਸਵਰਨ ਸਿੰਘ ਸੰਧੂ ਅਤੇ ਚੇਅਰਮੈਨ ਰਾਜੇਸ਼ ਨੇ ਆਏ ਹੋਏ ਡਾਕਟਰ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਯਾਦਗਿਰੀ ਚਿੰਨ੍ਹ ਦੇ ਕੇ ਕੀਤਾ। ਚੇਅਰਮੈਨ ਰਾਜੇਸ਼ ਨੇ ਸਾਥੀ ਭੱਟੀ ਦੀ ਸੇਵਾਮੁਕਤੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਇਕਬਾਲ ਸਿੰਘ, ਮਨਮੀਤ ਸਿੰਘ, ਅਜੀਤ ਸਿੰਘ ਵਾਲੀਆ, ਗੁਰਪ੍ਰੀਤ ਸਿੰਘ, ਬਲਜੀਤ ਮਠਾੜੂ, ਹਰਦੀਪ ਸਿੰਘ, ਪਾਵਨ ਕੁਮਾਰ, ਜਗਦੀਸ਼ ਸਿੰਘ ਸਾਬਕਾ ਸੱਕਤਰ, ਹਰਚਰਨ ਸਿੰਘ ਬਰਾੜ, ਜਸਬੀਰ ਸਿੰਘ ਪੁਰੀ, ਵਿਮਲ ਕੁਮਾਰ, ਦਰਸ਼ਨ ਸਿੰਘ, ਬਲਦੇਵ ਸਿੰਘ, ਜ਼ਿਰਮਲ ਸਿੰਘ, ਅਰਜੁਨ ਸਿੰਘ, ਭੁਪਿੰਦਰਜੀਤ ਸਿੰਘ, ਰਘਬੀਰ ਕੌਰ, ਸਤਵੰਤ ਸਿੰਘ, ਦਵਿੰਦਰ ਸਿੰਘ,ਕਿਸ਼ੋਰੀ, ਹਰਜਿੰਦਰ ਸਿੰਘ ਸੁਖਵਿੰਦਰ ਸਿੰਘ, ਅਜ਼ਾਦ ਸਿੰਘ, ਗੁਰਿੰਦਰ ਸਿੰਘ, ਰਾਜੇਸ਼ ਕੁਮਾਰ, ਸਵਰੂਪ ਕੁਮਾਰ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਜ਼ਨ ਘਟਾਉਣ ਲਈ... ਅਗਲੀ ਖ਼ਬਰ ਸੀ.ਕੇ.ਡੀ. ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਬੀ.ਐੱਸ.ਸੀ ਦੇ ਵਿਦਿਆਰਥੀਆਂ ਨੇ ਨਤੀਜਿਆਂ ਵਿਚ ਮਾਰੀਆਂ ਸ਼ਾਨਦਾਰ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।