ਨਾਇਬ ਤਹਿਸੀਲਦਾਰ ਰਾਜਪ੍ਰਿਤਪਾਲ ਸਿੰਘ ਝਾਵਰ ਦੀ ਸੇਵਾਮੁਕਤੀ ’ਤੇ ਵਿਦਾਇਗੀ ਤੇ ਸਨਮਾਨ ਸਮਾਰੋਹ
ਅਜਨਾਲਾ/ਰਾਜਾਸਾਂਸੀ, 1 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਰਾਜਾਸਾਂਸੀ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਸ੍ਰੀ ਰਾਜਪ੍ਰਿਤਪਾਲ ਸਿੰਘ ਝਾਵਰ ਦੀ ਸੇਵਾਮੁਕਤੀ ’ਤੇ ਇਕ ਵਿਸ਼ੇਸ਼ ਵਿਦਾਇਗੀ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਨਾਇਬ ਤਹਿਸੀਲਦਾਰ ਰਾਜਪ੍ਰਿਤਪਾਲ ਸਿੰਘ ਝਾਵਰ ਵਲੋਂ ਆਪਣੀ ਸਰਵਿਸ ਦੌਰਾਨ ਨਿਭਾਈਆਂ ਸ਼ਾਨਦਾਰ ਅਤੇ ਇਮਾਨਦਾਰਾਨਾ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।
ਅਜੀਤ ਡੈਸਕ
02-10-2026