ਸ਼ਰਧਾਲੂ ਪਰਿਵਾਰ ਵਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਮਿੰਨੀ ਟਰੱਕ (ਛੋਟਾ ਹਾਥੀ) ਸੇਵਾ ਵਜੋਂ ਭੇਟ
ਬਾਬਾ ਬਕਾਲਾ ਸਾਹਿਬ, 1 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਅਤੇ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਅਥਾਹ ਸ਼ਰਧਾ ਅਤੇ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਅੱਜ ਇਕ ਸ਼ਰਧਾਲੂ ਪਰਿਵਾਰ ਵਲੋਂ ਮਿੰਨੀ ਟਰੱਕ (ਛੋਟਾ ਹਾਥੀ/ਕਮਰਸ਼ੀਅਲ ਵਾਹਨ) ਸੇਵਾ ਵਜੋਂ (ਗੁਪਤ ਦਾਨ) ਕੀਤਾ ਗਿਆ ਹੈ । ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਅਮਰਜੀਤ ਸਿੰਘ ਅਕਾਉਟੈਂਟ ਨੇ ਦੱਸਿਆ ਹੈ ਕਿ ਸ਼ਰਧਾਲੂ ਨੇ ਆਪਣਾ ਨਾਂ ਅਤੇ ਪਛਾਣ ਬਿਲਕੁਲ ਗੁਪਤ ਰੱਖਦਿਆਂ ਗੁਰੂ ਘਰ ਦੀ ਸੇਵਾ ਲਈ ਇਹ ਵੱਡਾ ਯੋਗਦਾਨ ਪਾਇਆ ਹੈ ।
ਬਾਬਾ ਬਕਾਲਾ ਸਾਹਿਬ, 1 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਅਤੇ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਅਥਾਹ ਸ਼ਰਧਾ ਅਤੇ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਅੱਜ ਇਕ ਸ਼ਰਧਾਲੂ ਪਰਿਵਾਰ ਵਲੋਂ ਮਿੰਨੀ ਟਰੱਕ (ਛੋਟਾ ਹਾਥੀ/ਕਮਰਸ਼ੀਅਲ ਵਾਹਨ) ਸੇਵਾ ਵਜੋਂ (ਗੁਪਤ ਦਾਨ) ਕੀਤਾ ਗਿਆ ਹੈ । ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਅਮਰਜੀਤ ਸਿੰਘ ਅਕਾਉਟੈਂਟ ਨੇ ਦੱਸਿਆ ਹੈ ਕਿ ਸ਼ਰਧਾਲੂ ਨੇ ਆਪਣਾ ਨਾਂ ਅਤੇ ਪਛਾਣ ਬਿਲਕੁਲ ਗੁਪਤ ਰੱਖਦਿਆਂ ਗੁਰੂ ਘਰ ਦੀ ਸੇਵਾ ਲਈ ਇਹ ਵੱਡਾ ਯੋਗਦਾਨ ਪਾਇਆ ਹੈ । ਉਸ ਵਲੋਂ ਨਿਸ਼ਕਾਮ ਭਾਵ ਨਾਲ ਦਿੱਤੀ ਗਈ ਇਸ ਗੱਡੀ ਦੀ ਚਾਬੀ ਅਤੇ ਕਾਗਜ਼ਾਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤੇ ਗਏ ਹਨ । ਇਸ ਮੌਕੇ ਹੈੱਡਗ੍ਰੰਥੀ ਭਾਈ ਹਰਦੇਵ ਸਿੰਘ, ਦਿਲਬਾਗ ਸਿੰਘ ਸ਼ੇਖ, ਜਗਤਾਰ ਸਿੰਘ ਬਹਾਦਰਪੁਰ, ਸਤਵਿੰਦਰ ਸਿੰਘ ਧਿਆਨਪੁਰ, ਤੇਜਿੰਦਰ ਸਿੰਘ ਬੱਲ ਸਠਿਆਲਾ, ਜਰਮਨਜੀਤ ਸਿੰਘ ਜਲਾਲ ਉਸਮਾ, ਨਰਿੰਜਣ ਸਿੰਘ, ਖਜ਼ਾਨਚੀ ਸੁਖਜਿੰਦਰ ਸਿੰਘ ਸ਼ੈਰੀ, ਹਰਪ੍ਰੀਤ ਸਿੰਘ ਆਨੰਦ, ਮੰਗਦੀਪ ਸਿੰਘ, ਜਸਵਿੰਦਰ ਸਿੰਘ ਕਾਲਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ ।