ਮਹਿਤਾਬ ਸਿੰਘ ਸੱਗੂ ਪਿਤਾ : ਹਰਮਿੰਦਰ ਸਿੰਘ ਸੱਗੂ, ਮਾਤਾ : ਸਰਬਜੀਤ ਕੌਰ ਵਾਸੀ : ਅੰਮ੍ਰਿਤਸਰ/ ਨਿਊਜ਼ੀਲੈਂਡ
ਸੰਤ ਰਾਜਿੰਦਰ ਸਿੰਘ ਮਹਾਰਾਜ ਦਾ ਦੋ ਦਿਨਾਂ ਅੰਮ੍ਰਿਤਸਰ ਦੌਰਾ 7 ਨੂੰ
ਰਈਆ, 23 ਸਤੰਬਰ (ਸ਼ਰਨਬੀਰ ਸਿੰਘ ਕੰਗ)-ਕੱਲ ਸ਼ਾਮ ਕਰੀਬ 4 ਵਜੇ ਇਥੋਂ ਨਜ਼ਦੀਕੀ ਪਿੰਡ ਨਿਰੰਜਨਪੁਰ ਵਿਖੇ ਦੋ ਮੋਟਰਸਾਈਕਲ ਸਵਾਰ ਝਪਟਮਾਰ ਲੁਟੇਰਿਆਂ ਵਲੋਂ ਘਰ ਦੇ ਬਾਹਰ ਖੜੀ ਔਰਤ ਦੀਆਂ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋਣ ਦਾ ਸਮਾਚਾਰ ਹੈ। ਪਿੰਡ ਦੇ ਸਰਪੰਚ ਜਸਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਸੁਖਵਿੰਦਰ ਕੌਰ ਪਤਨੀ ਸੇਵਾ ਮੁਕਤ ਥਾਣੇਦਾਰ ਸਵਰਗੀ ਅਵਤਾਰ ਸਿੰਘ ਜੋ ਕਿ ਆਪਣੇ ਘਰ ਦੇ ਬਾਹਰ ਖੜੀ ਸੀ ਤੇ ਦੋ ਪਲਸਰ ਮੋਟਰਸਾਈਕਲ ਸਵਾਰ ਆਏ ਇਕ ਜਣਾ ਮੋਟਰਸਾਈਕਲ ’ਤੇ ਸਵਾਰ ਰਿਹਾ ਤੇ ਦੂਜਾ ਇਸ ਔਰਤਾਂ ਨੂੰ ਕਿਸੇ ਦੇ ਘਰ ਦਾ ਐਡਰੈਸ ਪੁੱਛਣ ਲੱਗ ਪਿਆ ਤੇ ਜਦ ਤੱਕ ਉਕਤ ਔਰਤ ਦੱਸਣ ਲੱਗੀ ਉਦੋਂ ਤੱਕ ਉਕਤ ਲੁਟੇਰੇ ਨੇ ਔਰਤ ਦੀਆਂ ਦੋਵਾਂ ਕੰਨਾਂ ਦੀਆਂ ਸੋਨੇ ਵਾਲੀਆਂ ਝਪਟ ਕੇ ਮੋਟਰਸਾਈਕਲ ’ਤੇ ਫਰਾਰ ਹੋ ਗਏ।
ਰਈਆ, 23 ਸਤੰਬਰ (ਸ਼ਰਨਬੀਰ ਸਿੰਘ ਕੰਗ)-ਕੱਲ ਸ਼ਾਮ ਕਰੀਬ 4 ਵਜੇ ਇਥੋਂ ਨਜ਼ਦੀਕੀ ਪਿੰਡ ਨਿਰੰਜਨਪੁਰ ਵਿਖੇ ਦੋ ਮੋਟਰਸਾਈਕਲ ਸਵਾਰ ਝਪਟਮਾਰ ਲੁਟੇਰਿਆਂ ਵਲੋਂ ਘਰ ਦੇ ਬਾਹਰ ਖੜੀ ਔਰਤ ਦੀਆਂ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋਣ ਦਾ ਸਮਾਚਾਰ ਹੈ। ਪਿੰਡ ਦੇ ਸਰਪੰਚ ਜਸਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਸੁਖਵਿੰਦਰ ਕੌਰ ਪਤਨੀ ਸੇਵਾ ਮੁਕਤ ਥਾਣੇਦਾਰ ਸਵਰਗੀ ਅਵਤਾਰ ਸਿੰਘ ਜੋ ਕਿ ਆਪਣੇ ਘਰ ਦੇ ਬਾਹਰ ਖੜੀ ਸੀ ਤੇ ਦੋ ਪਲਸਰ ਮੋਟਰਸਾਈਕਲ ਸਵਾਰ ਆਏ ਇਕ ਜਣਾ ਮੋਟਰਸਾਈਕਲ ’ਤੇ ਸਵਾਰ ਰਿਹਾ ਤੇ ਦੂਜਾ ਇਸ ਔਰਤਾਂ ਨੂੰ ਕਿਸੇ ਦੇ ਘਰ ਦਾ ਐਡਰੈਸ ਪੁੱਛਣ ਲੱਗ ਪਿਆ ਤੇ ਜਦ ਤੱਕ ਉਕਤ ਔਰਤ ਦੱਸਣ ਲੱਗੀ ਉਦੋਂ ਤੱਕ ਉਕਤ ਲੁਟੇਰੇ ਨੇ ਔਰਤ ਦੀਆਂ ਦੋਵਾਂ ਕੰਨਾਂ ਦੀਆਂ ਸੋਨੇ ਵਾਲੀਆਂ ਝਪਟ ਕੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਇਹ ਵਾਲੀਆਂ ਦੀ ਕੀਮਤ ਕਰੀਬ ਇਕ ਲੱਖ ਬਣਦੀ ਹੈ। ਇਨ੍ਹਾਂ ਲੁਟੇਰਿਆਂ ਦੀ ਸੀ. ਸੀ. ਟੀ. ਵੀ. ਕੈਮਰੇ ਦੇ ਵਿਚ ਫੁਟੇਜ ਵੀ ਕੈਦ ਹੋ ਗਈ। ਇਹ ਮੋਟਰਸਾਈਕਲ ਸਵਾਰ ਲੁਟੇਰੇ ਜੋ ਲੋਹਗੜ ਪਿੰਡ ਨੂੰ ਜਾਂਦੀ ਸੜਕ ’ਤੇ ਰੇਲਵੇ ਫਾਟਕ ਹੈ, ਵੱਲ ਨੂੰ ਫਰਾਰ ਹੋ ਗਏ ਮੋਟਰਸਾਈਕਲ ਦੀ ਪਿਛਲੀ ਨੰਬਰ ਪਲੇਟ ’ਤੇ ਉਕਤ ਲੁਟੇਰਿਆਂ ਨੇ ਕੱਪੜਾ ਬੱਧਾ ਹੋਇਆ ਸੀ।