11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਾਧਵ ਵਿੱਦਿਆ ਨਿਕੇਤਨ ਸੀ. ਸੈਕੰ. ਸਕੂਲ ਵਿਖੇ ਸਾਲਾਨਾ ਮੈਗਜ਼ੀਨ ‘ਮਾਧਵ ਵਾਣੀ’ ਨੂੰ ਕੀਤਾ ਰਿਲੀਜ਼

ਅੰਮ੍ਰਿਤਸਰ, 10 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਵਲੋਂ ਅਧਿਆਪਕ ਦਿਵਸ ਮੌਕੇ ਸਕੂਲ ਦੇ ਸਾਲਾਨਾ ਮੈਗਜ਼ੀਨ ‘ਮਾਧਵ ਵਾਣੀ’ ਦਾ ਰਿਲੀਜ਼ ਸਮਾਗਮ ਕਰਵਾਇਆ ਗਿਆ। ਇਸ ਸਾਲ ਦਾ ਅੰਕ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਰਿਹਾ।

ਅਜੀਤ ਡੈਸਕ 11-09-2026
ਅੰਮ੍ਰਿਤਸਰ, 10 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਵਲੋਂ ਅਧਿਆਪਕ ਦਿਵਸ ਮੌਕੇ ਸਕੂਲ ਦੇ ਸਾਲਾਨਾ ਮੈਗਜ਼ੀਨ ‘ਮਾਧਵ ਵਾਣੀ’ ਦਾ ਰਿਲੀਜ਼ ਸਮਾਗਮ ਕਰਵਾਇਆ ਗਿਆ। ਇਸ ਸਾਲ ਦਾ ਅੰਕ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਰਿਹਾ। ਇਸ ਮੌਕੇ ਮੁੱਖ ਮਹਿਮਾਨ ਰਾਜੇਸ਼ ਖੰਨਾ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਅੰਮ੍ਰਿਤਸਰ, ਸਕੂਲ ਦੇ ਪ੍ਰਧਾਨ ਡਾ. ਅਰੁਣ ਮਹਿਰਾ ਅਤੇ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਦੁਆਰਾ ਮੈਗਜ਼ੀਨ ਨੂੰ ਜਾਰੀ ਕੀਤਾ ਗਿਆ। ਇਸ ਮੌਕੇ ਡਾ. ਰਾਜਨ ਆਰ. ਐੱਸ. ਐੱਸ. ਅੰਮ੍ਰਿਤਸਰ ਡਿਵੀਜ਼ਨ ਇੰਚਾਰਜ, ਕੰਵਲ ਕਪੂਰ ਅੰਮ੍ਰਿਤਸਰ ਮੈਟਰੋਪੋਲੀਟਨ ਸਹਿ-ਇੰਚਾਰਜ, ਦੀਪਕ ਅਤੇ ਮੈਨੇਜਰ ਡਾ. ਕੇ. ਆਰ. ਤੁਲੀ, ਵਿਨੀਤ ਕਪੂਰ, ਮੁਨੀਸ਼ ਗੁਪਤਾ, ਅੰਜੂ ਭਾਟੀਆ, ਪ੍ਰਿੰਸੀਪਲ ਰੀਨਾ ਠਾਕੁਰ, ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ। ਦੀਪੇਂਦਰ ਪਾਲ ਕੌਰ ਵਾਈਸ ਪ੍ਰਿੰਸੀਪਲ ਨੇ ਮਾਧਵ ਵਾਣੀ ਦੀ ਯਾਤਰਾ ਅਤੇ ਉਦੇਸ਼ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜਦੋਂ ਸ਼ਬਦ ਕਾਗਜ਼ ’ਤੇ ਲਿਖੇ ਜਾਂਦੇ ਹਨ, ਤਾਂ ਉਹ ਇਤਿਹਾਸ ਬਣ ਜਾਂਦੇ ਹਨ। ਮੁੱਖ ਮਹਿਮਾਨ ਰਾਜੇਸ਼ ਖੰਨਾ ਨੇ ਮਾਧਵ ਵਾਣੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਮੈਗਜ਼ੀਨ ਵਿਦਿਆਰਥੀਆਂ ਦੀਆਂ ਰਚਨਾਤਮਕ ਪ੍ਰਤਿਭਾਵਾਂ ਲਈ ਇਕ ਪਲੇਟਫਾਰਮ ਪ੍ਰਦਾਨ ਕਰਦਾ ਹੈ । ਉਨ੍ਹਾਂ ਨੇ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਵਿਸ਼ੇਸ਼ ਅੰਕ ਨੂੰ ਨਵੀਂ ਪੀੜ੍ਹੀ ਲਈ ਇਕ ਪ੍ਰੇਰਨਾਦਾਇਕ ਪਹਿਲ ਦੱਸਿਆ। ਸਕੂਲ ਪ੍ਰਧਾਨ ਡਾ. ਅਰੁਣ ਮਹਿਰਾ ਨੇ ਕਿਹਾ ਕਿ ਮਾਧਵ ਵਾਣੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਤੀ ਸ਼ੁਕਰਗੁਜ਼ਾਰੀ ਅਤੇ ਸਤਿਕਾਰ ਪ੍ਰਗਟ ਕਰਦਾ ਹੈ।
ਪਿਛਲੀ ਖ਼ਬਰ ‘ ਕੰਮ ਨਹੀ, ਤਨਖਾਹ ਨਹੀਂ’ ਦਾ ਨਿਯਮ ਕੇਵਲ ਸਰਕਾਰੀ ਮੁਲਾਜ਼ਮਾਂ ਦੇ ਲਈ ਹੈ ਜਾਂ ਸੱਤਾਧਾਰੀ ਮੰਤਰੀਆਂ ਅਤੇ ਵਿਧਾਇਕਾਂ ਲਈ ਵੀ... ਅਗਲੀ ਖ਼ਬਰ ਗੁਲਜ਼ਾਰ ਖੁਦਕੁਸ਼ੀ ਮਾਮਲੇ ਦੇ ਵਿਰੋਧ ਵਿਚ ਪਿੰਟੂ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵਲੋਂ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।