30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਹਲਕਾ ਦੱਖਣੀ ’ਚ ਗਲੀ ਖਜੂਰਾਂ ਵਾਲੀ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਹਲਕਾ ਦੱਖਣੀ ਦੇ ਅਧੀਨ ਗਲੀ ਖਜੂਰਾਂ ਵਾਲੀ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਕੌਂਸਲਰ ਅਵਤਾਰ ਸਿੰਘ ਟਰੱਕਾ ਵਾਲੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਅਜੀਤ ਡੈਸਕ 30-10-2026
ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਹਲਕਾ ਦੱਖਣੀ ਦੇ ਅਧੀਨ ਗਲੀ ਖਜੂਰਾਂ ਵਾਲੀ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਕੌਂਸਲਰ ਅਵਤਾਰ ਸਿੰਘ ਟਰੱਕਾ ਵਾਲੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਕਈ ਧਾਰਮਿਕ ਪਾਰਟੀਆਂ ਵਲੋਂ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੀ ਉਸਤਤ ਦਾ ਗਾਇਨ ਕਰਕੇ ਸੰਗਤਾਂ ਨੂੰ ਧਾਰਮਿਕ ਰੰਗ ਰੰਗਿਆ। ਇਸ ਮੌਕੇ ਅਵਤਾਰ ਸਿੰਘ ਟਰੱਕਾ ਵਾਲੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਵਾਨ ਵਾਲਮੀਕਿ ਜੀ ਵਲੋਂ ਰਚਿਤ ਅਮਰ ਮਹਾਂਕਾਵਿ ਰਮਾਇਣ ਨੇ ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਨੂੰ ਧਰਮ ਦਾ ਰਸਤਾ ਦਿਖਾਇਆ ਹੈ। ਇਸ ਮੌਕੇ ’ਤੇ ਭਗਵਾਨ ਵਾਲਮੀਕਿ ਸੈਨਾ ਵਲੋਂ ਅਵਤਾਰ ਸਿੰਘ ਟਰੱਕਾਂ ਵਾਲੇ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਨੀ ਪ੍ਰਧਾਨ, ਲੱਡੂ ਪ੍ਰਧਾਨ, ਭਰਥ ਮਲਿਕ, ਰਿਤਕਾ ਸ਼ਾਮੀ, ਸਲਮਾਨ, ਸਾਹਿਬ ਸਿੰਘ ਟਰੱਕਾਵਾਲਾ, ਨਕੁਲ ਕੁਮਾਰ, ਸਜਨ ਆਰੀਅਨ, ਮਨਜਿੰਦਰ ਸਿੰਘ ਕੇਂ ਪੀ, ਪ੍ਰਦੀਪ ਠਾਕੁਰ, ਅਰੁਣ ਖੱਤਰੀ ਸਮੇਤ ਵੱਡੀ ਗਿਣਤੀ ਵਿਚ ਹੋਰ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ 4 ਦੀ ਸੰਗਰੂਰ ਰੈਲੀ ਵਿਚ ਵੱਡਾ ਕਾਫਲਾ ਕਰੇਗਾ ਸ਼ਮੂਲੀਅਤ– ਸਾਬਕਾ ਵਿਧਾਇਕ ਭਲਾਈਪੁਰ ਅਗਲੀ ਖ਼ਬਰ ‘ ਆਪ’ ਦੇ ਹਲਕਾ ਕੇਂਦਰੀ ਦੇ ਸੰਗਠਨ ਇੰਚਾਰਜ ਹਰਪ੍ਰੀਤ ਸਿੰਘ ਆਹਲੂਵਾਲੀਆ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।