25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਜੀਵਨ ਜੁਗਤਿ ਸਮਾਗਮ’ ਲੜੀ ਜਾਰੀ ਗੁਰਦੁਆਰਾ ਕਲਗੀਧਰ ਸਿੰਘ ਸਭਾ ਜੋਧ ਨਗਰ, ਸੁਲਤਾਨਵਿੰਡ ਰੋਡ ਵਿਖੇ ਹੋਇਆ 17ਵਾਂ ਸਮਾਗਮ

ਅੰਮ੍ਰਿਤਸਰ, 24 ਅਗਸਤ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤੰਬਰ ਮਹੀਨੇ ਆ ਰਹੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਸ: ਮੇਜਰ ਸਿੰਘ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਨਗਰੀ ਵਿਚ ਵੱਖ ਵੱਖ ਥਾਵਾਂ ’ਤੇ ਆਰੰਭੀ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਦੌਰਾਨ 17ਵਾਂ ਅੰਮ੍ਰਿਤ ਵੇਲੇ ਦਾ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਕਲਗੀਧਰ ਸਿੰਘ ਸਭਾ, ਆਬਾਦੀ ਜੋਧ ਨਗਰ, ਸੁਲਤਾਨਵਿਡ ਰੋਡ ਵਿਖੇ ਸ਼ਰਧਾ ਸਹਿਤ ਸਜਾਇਆ ਗਿਆ। ਇਸ ਦੌਰਾਨ ਅੰਮ੍ਰਿਤ ਵੇਲੇ 3.

ਅਜੀਤ ਡੈਸਕ 25-08-2026
ਅੰਮ੍ਰਿਤਸਰ, 24 ਅਗਸਤ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤੰਬਰ ਮਹੀਨੇ ਆ ਰਹੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਸ: ਮੇਜਰ ਸਿੰਘ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਨਗਰੀ ਵਿਚ ਵੱਖ ਵੱਖ ਥਾਵਾਂ ’ਤੇ ਆਰੰਭੀ ਜੀਵਨ ਜੁਗਤਿ ਸਮਾਗਮਾਂ ਦੀ ਲੜੀ ਦੌਰਾਨ 17ਵਾਂ ਅੰਮ੍ਰਿਤ ਵੇਲੇ ਦਾ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਕਲਗੀਧਰ ਸਿੰਘ ਸਭਾ, ਆਬਾਦੀ ਜੋਧ ਨਗਰ, ਸੁਲਤਾਨਵਿਡ ਰੋਡ ਵਿਖੇ ਸ਼ਰਧਾ ਸਹਿਤ ਸਜਾਇਆ ਗਿਆ। ਇਸ ਦੌਰਾਨ ਅੰਮ੍ਰਿਤ ਵੇਲੇ 3.30 ਵਜੇ ਤੋਂ 6.30 ਵਜੇ ਤੱਕ ਸਜੇ ਦੀਵਾਨ ਵਿਚ ਸ੍ਰੀ ਜਪੁਜੀ ਸਾਹਿਬ ਅਤੇ ਨਿੱਤਨੇਮ ਦੀਆਂ ਬਾਣੀਆਂ ਦੇ ਸੰਗਤੀ ਰੂਪ ਵਿਚ ਪਾਠ ਕੀਤੇ ਜਾਣ ਤੋਂ ਇਲਾਵਾ ਭਾਈ ਜਸਕਰਨਜੀਤ ਸਿੰਘ ਅਤੇ ਭਾਈ ਅਰਵਿੰਦਰ ਸਿੰਘ ਗੁ: ਸਾਹਿਬ ਪ੍ਰਤਾਪ ਨਗਰ ਵਾਲਿਆਂ ਨੇ ਧੁਰ ਕੀ ਬਾਣੀ ਦੇ ਸ਼ਬਦ ਕੀਰਤਨ ਅਤੇ ਗਿਆਨੀ ਅਮਰੀਕ ਸਿੰਘ ਕਥਾਵਾਚਕ ਗੁਰਦੁਆਰਾ ਸ੍ਰੀ ਪਿੱਪਲੀ ਸਾਹਿਬ ਨੇ ਕਥਾ ਵਖਿਆਣਾਂ ਤੇ ਗੁਰਮਤਿ ਵਿਚਾਰਾਂ ਦੀ ਅੰਮ੍ਰਿਤਮਈ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਸਕੱਤਰ ਦੀ ਸੇਵਾ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਨੇ ਨਿਭਾਈ। ਸ੍ਰੀ ਦਰਬਾਰ ਸਾਹਿਬ ਕਮੇਟੀ ਵਲੋਂ ਪੁੱਜੇ ਵਧੀਕ ਮੈਨੇਜਰ ਬਿਕਰਜੀਤ ਸਿੰਘ, ਗੁ: ਕਮੇਟੀ ਦੇ ਮੁੱਖ ਸੇਵਾਦਾਰ ਭਾਈ ਗੁਰਲਾਲ ਸਿੰਘ ਅਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਜਸਬੀਰ ਸਿੰਘ ਬੈਂਕ ਵਾਲੇ, ਮੀਤ ਪ੍ਰਧਾਨ ਭਾਈ ਸਤਿੰਦਰ ਸਿੰਘ ਚਾਵਲਾ, ਭਾਈ ਦਵਿੰਦਰ ਸਿੰਘ ਤੇ ਹੋਰਨਾਂ ਵਲੋਂ ਕੀਰਤਨੀ ਜਥਿਆਂ ਅਤੇ ਕਥਾਵਾਚਕ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਨੇ ਦੱਸਿਆ ਕਿ 28 ਅਗਸਤ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਜਾਰੀ ਰਹਿਣਗੇ ਤੇ ਇਸ ਤੋਂ ਬਾਅਦ ਲਗਾਤਾਰ ਰਾਤ ਦੇ ਜੀਵਨ ਜੁਗਤਿ ਸਮਾਗਮ ਸ਼ੁਰੂ ਹੋ ਜਾਣਗੇ,ਜੋ 11 ਸਤੰਬਰ ਤੱਕ ਜਾਰੀ ਰਹਿਣਗੇ। ਇਸ ਸਮਾਗਮ ਵਿਚ ਹੋਰਨਾਂ ਇਲਾਕਾ ਨਿਵਾਸੀ ਸੰਗਤਾਂ ਤੋਂ ਇਲਾਵਾ ਭਾਈ ਜਵਾਹਰ ਲਾਲ ਸਿੰਘ, ਜਸਬੀਰ ਸਿੰਘ ਅਰੋੜਾ, ਭੁਪਿੰਦਰ ਸਿੰਘ ਰਵਿੰਦਰ ਸਿੰਘ ਵਿੱਕੀ ਸ਼ਰਨਜੀਤ ਸਿੰਘ ਡੀ ਈ ਸੀ ਫੈਨ,ਗਿਆਨ ਸਿੰਘ , ਭਾਈ ਜਗਦੀਸ਼ ਸਿੰਘ ਬਾਰਦਾਨੇ ਵਾਲੇ, ਜਗਜੀਤ ਸਿੰਘ, ਜਗਦੀਸ਼ ਸਿੰਘ ਵਾਲੀਆ, ਕੁਲਦੀਪ ਸਿੰਘ, ਭਾਈ ਗੁਰਬਖਸ਼ ਸਿੰਘ ਬੱਗਾ, ਮੁਖਤਿਆਰ ਸਿੰਘ ਉਦੇ ਸਿੰਘ ਅਤੇ ਅਵਤਾਰ ਸਿੰਘ ਖਾਲਸਾ ਸਮੇਤ ਅੰਮ੍ਰਿਤਸਰ ਸ਼ਹਿਰ ਦੀਆਂ ਹੋਰ ਸੰਗਤਾਂ ਹਾਜ਼ਰ ਸਨ। ਸਮਾਗਮ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਕੱਲ੍ਹ ਦਾ ਅੰਮ੍ਰਿਤ ਵੇਲੇ ਦਾ ਜੀਵਨ ਜੁਗਤਿ ਸਮਾਗਮ : ਮਿਤੀ : 26 ਅਗਸਤ, ਬੁੱਧਵਾਰ। ਸਮਾਂ : ਅੰਮ੍ਰਿਤ ਵੇਲੇ 5.00 ਵਜੇ ਤੋਂ 6.30 ਵਜੇ ਤੱਕ।
ਪਿਛਲੀ ਖ਼ਬਰ ਕਰਮਜੀਤ ਸਿੰਘ ਰਿੰਟੂ ਵਲੋਂ ਕਪੂਰ ਐਵਨਿਊ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਐੱਮ.ਟੀ.ਬੀ. ਸਾਈਕਲਿੰਗ ਮੁਕਾਬਲੇ ਰਾਜ ਭਰ ਵਿਚ 26 ਤੇ 29 ਨੂੰ : ਐਸੋਸੀਏਸ਼ਨ ਸੀਨੀਅਰ, ਜੂਨੀਅਰ, ਸਬ-ਜੂਨੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।