21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

27 ਦੇ ਬੰਦ ਦੀ ਪੰਜਾਬ ਸਫ਼ਾਈ ਮਜ਼ਦੂਰ ਯੂਨੀਅਨ ਵਲੋਂ ਹਮਾਇਤ

ਅੰਮ੍ਰਿਤਸਰ, 20 ਅਗਸਤ (ਹਰਮਿੰਦਰ ਸਿੰਘ)-ਪੰਜਾਬ ਸਫ਼ਾਈ ਮਜ਼ਦੂਰ ਯੂਨੀਅਨ ਵਲੋਂ 27 ਅਗਸਤ ਨੂੰ ਮੁਲਾਜ਼ਮਾਂ ਦੀ ਹੜਤਾਲ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਇਸ ਦਿਨ ਸਫ਼ਾਈ ਦਾ ਕੰਮ ਵੀ ਠੱਪ ਰੱਖਿਆ ਜਾਵੇਗਾ। ਇਸ ਸੰਬੰਧ ’ਚ ਅੱਜ ਯੂਨੀਅਨ ਦੇ ਅਹੁਦੇਦਾਰਾਂ ਨਾਲ ਬੈਠਕ ਉਪਰੰਤ ਪ੍ਰਧਾਨ ਵਿਨੋਦ ਬਿੱਟਾ ਤੇ ਚੇਅਰਮੈਨ ਸੁਰਿੰਦਰ ਟੋਨਾ ਨੇ ਦੱਸਿਆ ਕਿ ਇਸ ਸੰਬੰਧ ਵਿਚ ਅੱਜ ਹੋਈ ਬੈਠਕ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ 27 ਅਗਸਤ ਦੇ ਬੰਦ ਸੰਬੰਧੀ ਯੂਨੀਅਨ ਵਲੋਂ 21 ਅਗਸਤ ਨੂੰ ਨਗਰ ਨਿਗਮ ਕਮਿਸ਼ਨਰ ਨੂੰ ਨੋਟਿਸ ਦਿੱਤਾ ਜਾਵੇਗਾ।

ਅਜੀਤ ਡੈਸਕ 21-08-2026
ਅੰਮ੍ਰਿਤਸਰ, 20 ਅਗਸਤ (ਹਰਮਿੰਦਰ ਸਿੰਘ)-ਪੰਜਾਬ ਸਫ਼ਾਈ ਮਜ਼ਦੂਰ ਯੂਨੀਅਨ ਵਲੋਂ 27 ਅਗਸਤ ਨੂੰ ਮੁਲਾਜ਼ਮਾਂ ਦੀ ਹੜਤਾਲ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਇਸ ਦਿਨ ਸਫ਼ਾਈ ਦਾ ਕੰਮ ਵੀ ਠੱਪ ਰੱਖਿਆ ਜਾਵੇਗਾ। ਇਸ ਸੰਬੰਧ ’ਚ ਅੱਜ ਯੂਨੀਅਨ ਦੇ ਅਹੁਦੇਦਾਰਾਂ ਨਾਲ ਬੈਠਕ ਉਪਰੰਤ ਪ੍ਰਧਾਨ ਵਿਨੋਦ ਬਿੱਟਾ ਤੇ ਚੇਅਰਮੈਨ ਸੁਰਿੰਦਰ ਟੋਨਾ ਨੇ ਦੱਸਿਆ ਕਿ ਇਸ ਸੰਬੰਧ ਵਿਚ ਅੱਜ ਹੋਈ ਬੈਠਕ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ 27 ਅਗਸਤ ਦੇ ਬੰਦ ਸੰਬੰਧੀ ਯੂਨੀਅਨ ਵਲੋਂ 21 ਅਗਸਤ ਨੂੰ ਨਗਰ ਨਿਗਮ ਕਮਿਸ਼ਨਰ ਨੂੰ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਿਨ ਨਗਰ ਨਿਗਮ ਦੇ ਸਾਰੇ ਵਿਭਾਗ ਬੰਦ ਰਹਿਣਗੇ । ਇੱਥੋਂ ਤੱਕ ਸਫ਼ਾਈ ਕਰਮਚਾਰੀ ਵੀ ਆਪਣਾ ਕੰਮ ਠੱਪ ਰੱਖਣਗੇ।
ਪਿਛਲੀ ਖ਼ਬਰ ਮੱਲਿਕਾਰਜੁਨ ਖੜਗੇ ਦੇ ਅਪਮਾਨ ’ਤੇ ਭੜਕੇ ਵੇਰਕਾ ਦੇ ਕਾਂਗਰਸੀ ਵਰਕਰ ਅਗਲੀ ਖ਼ਬਰ ਬੰਦੀ ਸਿੰਘਾਂ ਦੇ ਮਾਮਲੇ ਨੂੰ ਸਿਰਫ਼ ਅਪਰਾਧ ਦੀ ਕਾਨੂੰਨੀ ਪਰਿਭਾਸ਼ਾ ਤੱਕ ਸੀਮਿਤ ਕਰ ਕੇ ਨਹੀਂ ਦੇਖਿਆ ਜਾ ਸਕਦਾ- ਭਾਜਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।