ਜੰਡਿਆਲਾ ਗੁਰੂ ਵਿਖੇ ਪੈਦਲ ਜਾ ਰਹੀ ਇਕ ਔਰਤ ਪਾਸੋਂ ਪਰਸ ਖੋਹਣ ਦਾ ਮਾਮਲਾ ਗ੍ਰਿਫਤਾਰ ਮੁਲਜ਼ਮਾਂ ਨੂੰ ਹੋਈ 10-10 ਸਾਲ ਦੀ ਸਖ਼ਤ ਕੈਦ : ਤੀਜੇ ਭਗੌੜੇ ਖ਼ਿਲਾਫ਼ ਚਲ ਰਹੀ ਕਾਰਵਾਈ
ਅੰਮ੍ਰਿਤਸਰ, 22 ਨਵੰਬਰ (ਰੇਸ਼ਮ ਸਿੰਘ)-ਤੇਜਧਾਰ ਹਥਿਆਰ ਕਿਰਚ ਵਿਖੇ ਕੇ ਪੈਦਲ ਜਾ ਰਹੀ ਇਕ ਔਰਤ ਪਾਸੋਂ ਪਰਸ ਖੋਹਣ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ 2 ਮੁਲਜ਼ਮਾਂ ਨੂੰ ਜ਼ਿਲ੍ਹਾ ਅਤੇ ਸ਼ੈਸਨ ਜੱਜ ਸ੍ਰੀਮਤੀ ਜਤਿੰਦਰ ਕੌਰ ਦੀ ਅਦਾਲਤ ਵਲੋਂ ਅਹਿਮ ਫੈਸਲਾ ਦਿੰਦਿਆਂ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਦੇ ਨਾਮ ਸੰਨੀ ਦਿਓਲ ਉਰਫ ਸੰਨੀ ਅਤੇ ਰੋਬਨਿਜੀਤ ਸਿੰਘ ਨਾਮ ਦੇ ਮੁਲਜ਼ਮਾਂ ਖ਼ਿਲਾਫ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੌਂ ਮਾਮਲਾ ਦਰਜ ਕੀਤਾ ਗਿਆ ਸੀ।
ਅਜੀਤ ਡੈਸਕ
23-11-2026