19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਅਹੁਦਾ ਸੰਭਾਲਿਆ

ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)-ਪੁਲਿਸ ਕਮਿਸ਼ਨਰੇਟ ਨਵਨਿਯੁਕਤ ਡੀ. ਸੀ.

ਅਜੀਤ ਡੈਸਕ 19-08-2026
ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)-ਪੁਲਿਸ ਕਮਿਸ਼ਨਰੇਟ ਨਵਨਿਯੁਕਤ ਡੀ.ਸੀ.ਪੀ (ਅਮਨ -ਕਾਨੂੰਨ ਤੇ ਵਿਵਸਥਾ) ਰਵਿੰਦਰਪਾਲ ਸਿੰਘ ਸੰਧੂ ਨੇ ਅੱਜ ਇੱਥੇ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲਿਆ ਹੈ । ਉਹ ਇੱਥੇ ਹੀ ਡੀ.ਸੀ.ਪੀ. (ਡਿਡੈਕਟਿਵ) ਸਨ, ਜਦੋਂ ਕਿ ਨਵੇਂ ਹੁਕਮਾਂ ਤੇ ਤਬਦੀਲੀਆਂ ਤਹਿਤ ਉਹ ਆਪਣੇ ਨਵੇਂ ਅਹੁਦੇ ’ਤੇ ਨਿਯੁਕਤ ਹੋਏ ਹਨ। ਇਸੇ ਤਰ੍ਹਾਂ ਪ੍ਰਭਜੋਤ ਸਿੰਘ ਵਿਰਕ ਜੋ ਇਥੇ ਐੱਸ.ਪੀ. ਸੀ.ਆਈ.ਡੀ. ਸਨ ਵਲੋਂ ਡੀ.ਸੀ.ਪੀ. (ਡੀ) ਨਿਯੁਕਤ ਹੋਏ ਹਨ ਵਲੋਂ ਆਉਂਦੇ ਦਿਨਾਂ ’ਚ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲੈਣਗੇ । ਇਸੇ ਤਰ੍ਹਾਂ ਐੱਸ.ਪੀ. ਹੈੱਡਕੁਆਟਰ ਗੁਰਦਾਸਪੁਰ ਜੁਗਰਾਜ ਸਿੰਘ ਜੋ ਕਿ ਅੰਮ੍ਰਿਤਸਰ ਵਿਖੇ ਡੀ.ਸੀ . ਪੀ. ਅਪਰੇਸ਼ਨ ਨਿਯੁਕਤ ਹੋਏ ਹਨ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਲੁਧਿਆਣਾ ਦੇ ਡੀ.ਸੀ.ਪੀ. ਜਸਕਰਨਜੀਤ ਸਿੰਘ ਜੋ ਡੀ.ਸੀ.ਪੀ. ਸਿਟੀ ਨਿਯੁਕਤ ਹੋਏ ਹਨ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸੇ ਤਰ੍ਹਾਂ ਜਗਤੇਸ਼ਵਰ ਸਿੰਘ ਜੋ ਕਿ ਐੱਸ.ਪੀ. ਫਰੀਦਕੋਟ ਸਨ ਏ.ਡੀ.ਸੀ.ਪੀ. -1 ਵਜੋਂ ਆਪਣਾ ਕਾਰਜ਼ਭਾਰ ਸੰਭਾਲ ਚੁੱਕੇ ਹਨ।
ਪਿਛਲੀ ਖ਼ਬਰ ਪਿੰਡ ਕੋਟਲੀ ਸੱਕਾਂ ਤੇ ਪਿੰਡ ਛਿੱਡਣ ਤੋਂ 4700 ਲੀਟਰ ਲਾਵਾਰਿਸ ਲਾਹਣ ਬਰਾਮਦ ਅਗਲੀ ਖ਼ਬਰ ਮੋਮਬੱਤੀਆਂ ਲੈ ਕੇ ਸੜਕਾਂ ’ਤੇ ਉੱਤਰੇ ਅਧਿਆਪਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।