10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਦਿਹਾਤੀ ਇਲਾਕੇ ’ ਚ ਵਿਕ ਰਿਹਾ ਸ਼ਰੇਆਮ ਨਸ਼ਾ - ਬਾਬਾ ਜਗਜੀਵਨ ਸਿੰਘ ਕੱਥੂਨੰਗਲ ਪੁਲਿਸ ਲੀਡਰਾਂ ਦੀ ਪੁਸਤ-ਪਨਾਹੀ ’ਚ ਲੱਗੀ

ਜੈਂਤੀਪੁਰ, 9 ਅਗਸਤ (ਭੁਪਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਾਬਾ ਜਗਜੀਵਨ ਸਿੰਘ ਤਲਵੰਡੀ ਨੇ ਕਿਹਾ ਕਿ ਕੱਥੂਨੰਗਲ ਥਾਣੇ ਪੁਲਿਸ, ਚੌਂਕੀ ਜੈਂਤੀਪੁਰ ਦੀ ਪੁਲਿਸ ਲੀਡਰਾਂ ਦੀ ਪੁਸ਼ਤਪਨਾਹੀਂ ‘ਚ ਰੁੱਝੀ ਹੋਈ ਹੈ ਤੇ ਇਨ੍ਹਾਂ ਦੇ ਇਲਾਕੇ ਅੰਦਰ ਆਉਂਦੇ ਕਈ ਪਿੰਡਾਂ ਵਿਚ ਖੁੱਲੇਆਮ ਨਸ਼ਾ ਵਿਕ ਰਿਹਾ ਹੈ ਜਿਸ ਦੀਆਂ ਅਸੀਂ ਲਿਖਤੀ ਸ਼ਿਕਾਇਤਾਂ ਪੁਲਿਸ ਚੌਂਕੀ ਜੈਂਤੀਪੁਰ, ਐੱਸ. ਐੱਚ.

ਅਜੀਤ ਡੈਸਕ 10-08-2026
ਜੈਂਤੀਪੁਰ, 9 ਅਗਸਤ (ਭੁਪਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਾਬਾ ਜਗਜੀਵਨ ਸਿੰਘ ਤਲਵੰਡੀ ਨੇ ਕਿਹਾ ਕਿ ਕੱਥੂਨੰਗਲ ਥਾਣੇ ਪੁਲਿਸ, ਚੌਂਕੀ ਜੈਂਤੀਪੁਰ ਦੀ ਪੁਲਿਸ ਲੀਡਰਾਂ ਦੀ ਪੁਸ਼ਤਪਨਾਹੀਂ ‘ਚ ਰੁੱਝੀ ਹੋਈ ਹੈ ਤੇ ਇਨ੍ਹਾਂ ਦੇ ਇਲਾਕੇ ਅੰਦਰ ਆਉਂਦੇ ਕਈ ਪਿੰਡਾਂ ਵਿਚ ਖੁੱਲੇਆਮ ਨਸ਼ਾ ਵਿਕ ਰਿਹਾ ਹੈ ਜਿਸ ਦੀਆਂ ਅਸੀਂ ਲਿਖਤੀ ਸ਼ਿਕਾਇਤਾਂ ਪੁਲਿਸ ਚੌਂਕੀ ਜੈਂਤੀਪੁਰ, ਐੱਸ. ਐੱਚ. ਓ. ਕੱਥੂਨੰਗਲ, ਐੱਸ. ਡੀ. ਐੱਮ. ਮਜੀਠਾ, ਡੀ. ਐੱਸ. ਪੀ. ਮਜੀਠਾ ਨੂੰ ਕਈ ਵਾਰ ਦੇ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ, ਉਲਟਾ ਸਾਡੇ ਕਿਸਾਨ ਭਰਾਵਾਂ ਦੀਆਂ ਮੋਟਰਾਂ ਚੋਰੀ, ਤਾਰਾਂ ਚੋਰੀ, ਮੱਝਾਂ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਆਏ ਦਿਨ ਬੜਾਵਾ ਦਿੱਤਾ ਜਾ ਰਿਹਾ ਹੈ ਜੋ ਕਿ ਪੁਲਿਸ ਦੀ ਮਿਲੀਭੁਗਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਜਗਜੀਵਨ ਸਿੰਘ ਤਲਵੰਡੀ ਖੁੰਮਣ ਨੇ ਕਿਹਾ ਕਿ ਅਗਰ ਆਉਣ ਵਾਲੇ ਦਿਨਾਂ ਵਿਚ ਸਾਡੇ ਕਿਸੇ ਕਿਸਾਨ ਭਰਾ ਜਾਂ ਮਜ਼ਦੂਰ ਭਰਾ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੁਲਿਸ ਥਾਣਾ ਕੱਥੂਨੰਗਲ ਹੋਵੇਗੀ, ਜਿਹੜੀ ਸਾਡੀਆਂ ਦਿੱਤੀਆਂ ਹੋਈਆਂ ਦਰਖ਼ਾਸਤਾ ਉੱਪਰ ਕਾਰਵਾਈ ਨਹੀਂ ਕਰ ਰਹੀ। 06ਏਐਸਆਰ97 ਬਾਬਾ ਜਗਜੀਵਨ ਸਿੰਘ ਤਲਵੰਡੀ
ਪਿਛਲੀ ਖ਼ਬਰ ਖੰਡ ਦੀਆਂ ਵਧ ਰਹੀਆਂ ਕੀਮਤਾਂ ’ ਤੇ ਕੇਂਦਰ ਸਰਕਾਰ ਤੁਰੰਤ ਠੋਸ ਕਦਮ ਚੁੱਕੇ - ਪ੍ਰਮੋਦ ਗੁਪਤਾ ਅਗਲੀ ਖ਼ਬਰ ਕੋਚੀ (ਕੇਰਲਾ) ’ਚ ਦੱਖਣੀ ਜਲ ਸੈਨਾ ਕਮਾਂਡ ਬੇਸ ’ਤੇ ਭਾਰਤੀ ਜਲ ਸੈਨਾ ਤੇ ਅਮਰੀਕੀ ਜਲ ਸੈਨਾ ਦੀਆਂ ਸਪੈਸ਼ਲਿਸਟ ਡਾਈਵਿੰਗ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।