07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

7 ਕਿਲੋ ਬਹੀ ਤੇ ਰੰਗਦਾਰ ਮਠਿਆਈ ਕੂੜ੍ਹੇਦਾਨ ’ਚ ਸੁਟ ਕੇ ਕੀਤੀ ਨਸ਼ਟ

ਅੰਮ੍ਰਿਤਸਰ, 6 ਅਕਤੂਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਵਲੋਂ ਮਿਲਾਵਟ ਖੋਰੀ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਹਲਵਾਈਆਂ ਤੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਅੱਜ ਮੁੜ ਦਸਤਕ ਦਿੱਤੀ ਗਈ ਜਿਥੇ ਮਠਿਆਈਆਂ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ ਉਥੇ 7 ਕਿਲੋਗ੍ਰਾਮ ਬਹੀ ਮਠਿਆਈ ਤੇ ਰੰਗਦਾਰ ਮਠਿਆਈ ਕੂੜੇ ਦਾਨ ’ਚ ਸੁੱਟ ਕੇ ਨਸ਼ਟ ਕਰ ਦਿੱਤੀ ਗਈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਸਿਮਰਨਜੀਤ ਸਿੰਘ ਗਿੱਲ ਤੇ ਹੋਰ ਸਿਹਤ ਟੀਮ ਵਲੋਂ ਇਥੇ ਸ਼ਹਿਰੀ ਖੇਤਰ ਰਾਣੀ ਕਾ ਬਾਗ ਤੇ ਛੇਹਰਟਾ ਖੇਤਰ ਦੀਆਂ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।

ਅਜੀਤ ਡੈਸਕ 07-10-2026
ਅੰਮ੍ਰਿਤਸਰ, 6 ਅਕਤੂਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਵਲੋਂ ਮਿਲਾਵਟ ਖੋਰੀ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਹਲਵਾਈਆਂ ਤੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਅੱਜ ਮੁੜ ਦਸਤਕ ਦਿੱਤੀ ਗਈ ਜਿਥੇ ਮਠਿਆਈਆਂ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ ਉਥੇ 7 ਕਿਲੋਗ੍ਰਾਮ ਬਹੀ ਮਠਿਆਈ ਤੇ ਰੰਗਦਾਰ ਮਠਿਆਈ ਕੂੜੇ ਦਾਨ ’ਚ ਸੁੱਟ ਕੇ ਨਸ਼ਟ ਕਰ ਦਿੱਤੀ ਗਈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਸਿਮਰਨਜੀਤ ਸਿੰਘ ਗਿੱਲ ਤੇ ਹੋਰ ਸਿਹਤ ਟੀਮ ਵਲੋਂ ਇਥੇ ਸ਼ਹਿਰੀ ਖੇਤਰ ਰਾਣੀ ਕਾ ਬਾਗ ਤੇ ਛੇਹਰਟਾ ਖੇਤਰ ਦੀਆਂ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪੈਸਟਰੀ, ਸੈਂਡਵਿਚ, ਖੋਆ, ਬਰਫੀ ਤੇ ਰੱਸਗੁਲਿਆਂ ਦੇ 5 ਨਮੂਨੈ ਲਏ ਗਏ। ਕੁਝ ਮਠਿਆਈਆਂ ਦੀਆਂ ਦੁਕਾਨਾਂ ਦੇ ਦੁਕਾਨਦਾਰ ਵਲੋਂ ਫੂਡ ਸੇਫਟੀ ਲਾਇਸੰਸ ਤੇ ਰਜਿਸਟਰੇਸ਼ਨ ਨਾ ਦਿਖਾਉਣ ’ਤੇ ਕਾਰਨ ਦੱਸੋ ਨੋਟਿਸ ਜ਼ਾਰੀ ਕੀਤੇ ਗਏ। ਇਸ ਤੋਂ ਇਲਾਵਾ ਇਕ ਮਠਿਆਈ ਦੀ ਦੁਕਾਨ ’ਤੇ ਸਾਫ ਸਫਾਈ ਦੀ ਘਾਟ ਪਾਏ ਜਾਣ ਕਾਰਨ ਚਲਾਨ ਕਟਿਆ ਗਿਆ। ਇਹ ਕਾਰਵਾਈ ਭਲਕੇ ਵੀ ਜ਼ਾਰੀ ਰਹੇਗੀ।
ਪਿਛਲੀ ਖ਼ਬਰ ਬਰਸਾਲਪੁਰ ਦਾ ਨੌਜਵਾਨ ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ, ਸਿਰ ਕਲਮ ਕਰਨ ਦੀ ਸਜ਼ਾ ਅਗਲੀ ਖ਼ਬਰ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।