03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਰੇਲਵੇ ਬੋਰਡ ਦੇ ਵਧੀਕ ਮੈਂਬਰ ਸੁਨੀਲ ਕੁਮਾਰ ਨੇ ਐੱਨ. ਆਰ. ਐੱਮ. ਯੂ. ਵਫ਼ਦ ਨਾਲ ਕੀਤੀ ਵਿਚਾਰ ਚਰਚਾ

ਅੰਮ੍ਰਿਤਸਰ, 2 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਬੋਰਡ ਦੇ ਵਧੀਕ ਮੈਂਬਰ (ਪੀ. ਯੂ.)

ਰੇਲਵੇ ਬੋਰਡ ਦੇ ਵਧੀਕ ਮੈਂਬਰ (ਪੀ. ਯੂ.) ਸੁਨੀਲ ਕੁਮਾਰ ਨੂੰ ਮੰਗ ਪੱਤਰ ਸੌਂਪਦੇ ਹੋਏ ਯੂਨੀਅਨ ਦੇ ਅਹੁਦੇਦਾਰ। ਤਸਵੀਰ : ਨਿਰਮਲ ਸਟੂਡੀਓ 03-08-2026
ਅੰਮ੍ਰਿਤਸਰ, 2 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਬੋਰਡ ਦੇ ਵਧੀਕ ਮੈਂਬਰ (ਪੀ. ਯੂ.) ਸੁਨੀਲ ਕੁਮਾਰ ਦੇ ਅੰਮ੍ਰਿਤਸਰ ‘ਚ ਮਕੈਨੀਕਲ ਵਰਕਸ਼ਾਪ ਦੇ ਦੌਰੇ ਦੌਰਾਨ ਉੱਤਰੀ ਰੇਲਵੇ ਪੁਰਸ਼ ਯੂਨੀਅਨ (ਐੱਨ. ਆਰ. ਐੱਮ. ਯੂ.), ਅੰਮ੍ਰਿਤਸਰ ਵਰਕਸ਼ਾਪ ਸ਼ਾਖਾ ਦੇ ਇਕ ਵਫ਼ਦ ਨੇ ਕਰਮਚਾਰੀਆਂ ਅਤੇ ਰੇਲਵੇ ਕਾਲੋਨੀਆਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਅਤੇ ਮੰਗਾਂ ਨੂੰ ਦਰਸਾਉਂਦੇ ਹੋਏ ਇਕ ਵਿਸਤ੍ਰਿਤ ਮੰਗ ਪੱਤਰ ਸੌਂਪਿਆ । ਰੁਝੇਵਿਆਂ ਭਰੇ ਸ਼ਡਿਊਲ ਅਤੇ ਸਮੇਂ ਦੀ ਕਮੀ ਦੇ ਕਾਰਨ, ਵਰਕਸ਼ਾਪ ‘ਚ ਸਿਰਫ਼ ਮੰਗ ਪੱਤਰ ਹੀ ਪੇਸ਼ ਕੀਤਾ ਜਾ ਸਕਿਆ । ਮੰਗ-ਪੱਤਰ ਦੀ ਸਮੀਖਿਆ ਕਰਨ ਤੋਂ ਬਾਅਦ ਸੁਨੀਲ ਕੁਮਾਰ ਨੇ ਯੂਨੀਅਨ ਦੇ ਵਫ਼ਦ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਆਪਣੇ ਸੈਲੂਨ ‘ਚ ਸੱਦਾ ਦਿੱਤਾ, ਜਿੱਥੇ ਮੰਗ ਪੱਤਰ ‘ਚ ਦੱਸੇ ਗਏ ਸਾਰੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ । ਇਸ ਦੌਰਾਨ ਡਿਪਟੀ ਚੀਫ਼ ਮਕੈਨੀਕਲ ਇੰਜੀਨੀਅਰ ਰੋਹਿਤ ਕੁਮਾਰ ਵੀ ਮੌਜੂਦ ਸਨ । ਮੀਟਿੰਗ ਦੌਰਾਨ ਯੂਨੀਅਨ ਨੇ ਆਰ. ਈ. ਐੱਸ. ਐੱਸ. ਐਪ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਦੇ ਹੋਏ ਕਿਹਾ ਕਿ ਵਰਤਮਾਨ ‘ਚ ਪੂਰੀ ਤਨਖਾਹ ਬਿੱਲ ਪ੍ਰਕਿਰਿਆ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਆਰ. ਈ. ਐਸ. ਐਸ. ਐਪ ‘ਤੇ ਤਨਖਾਹ ਸਲਿੱਪਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ । ਨਤੀਜੇ ਵਜੋਂ ਤਨਖਾਹ ’ਚ ਕਿਸੇ ਵੀ ਗਲਤੀ ਨੂੰ ਸਮੇਂ ਸਿਰ ਠੀਕ ਨਹੀਂ ਕੀਤਾ ਜਾ ਸਕਦਾ, ਜਿਸ ਦੇ ਨਤੀਜੇ ਵਜੋਂ ਕਰਮਚਾਰੀਆਂ ਲਈ ਵਿੱਤੀ ਮੁਸ਼ਕਿਲਾਂ ਪੈਦਾ ਹੁੰਦੀਆਂ ਹਨ । ਮੀਟਿੰਗ ‘ਚ ਰੇਲਵੇ ਕਾਲੋਨੀਆਂ ਦੇ ਰੱਖ-ਰਖਾਅ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ। ਸੁਨੀਲ ਕੁਮਾਰ ਨੇ ਯੂਨੀਅਨ ਵਲੋਂ ਉਠਾਈਆਂ ਗਈਆਂ ਸਾਰੀਆਂ ਮੰਗਾਂ ਅਤੇ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਨਿਯਮਾਂ ਅਨੁਸਾਰ ਹਰੇਕ ਮੁੱਦੇ ‘ਤੇ ਵਿਚਾਰ ਕਰਨ ਤੋਂ ਬਾਅਦ ਜ਼ਰੂਰੀ ਅਤੇ ਸਕਾਰਾਤਮਕ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐੱਨ.ਆਰ.ਐੱਮ.ਯੂ. ਅੰਮ੍ਰਿਤਸਰ ਵਰਕਸ਼ਾਪ ਸ਼ਾਖਾ ਵਲੋਂ ਰਾਜੀਵ ਕੁਮਾਰ ਸ਼ਰਮਾ (ਸਕੱਤਰ), ਕੁਲਬੀਰ ਸਿੰਘ (ਪ੍ਰਧਾਨ), ਜਨਕ ਰਾਜ (ਡਿਵੀਜ਼ਨਲ ਉਪ ਪ੍ਰਧਾਨ), ਤੇਜਿੰਦਰ ਸਿੰਘ (ਖਜ਼ਾਨਚੀ), ਮੁਨੀਸ਼ ਕੁਮਾਰ (ਸਹਾਇਕ ਸਕੱਤਰ) ਅਤੇ ਜਤਿੰਦਰ ਸਿੰਘ (ਸਹਾਇਕ ਸਕੱਤਰ) ਮੌਜੂਦ ਸਨ।
ਪਿਛਲੀ ਖ਼ਬਰ ਇਲਾਜ ਦੌਰਾਨ ਨੌਜਵਾਨ ਦੀ ਮੌਤ ਦੇ ਰੋਸ ਵਜੋਂ ਪਰਿਵਾਰ ਨੇ ਥਾਣੇ ਮੂਹਰੇ ਲਗਾਇਆ ਧਰਨਾ * ਪੁਲਿਸ ਵਲੋਂ ਜੁਰਮ ’ਚ ਵਾਧਾ ਕਰਨ... ਅਗਲੀ ਖ਼ਬਰ ਜੀਵਨ ਜੁਗਤਿ ਸਮਾਗਮਾਂ ਤਹਿਤ ਸਵੇਰੇ ਅਤੇ ਸ਼ਾਮ ਨੂੰ ਸਜਾਏ ਗਏ ਦੋ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।