10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਟਾਲਵਰਟਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਚੈਂਪੀਅਨਸ਼ਿਪ ਸੀਜ਼ਨ 2 ’ਚ ਤਗਮੇ ਜਿੱਤੇ

ਅਜੀਤ ਡੈਸਕ 25-07-2026
ਅੰਮ੍ਰਿਤਸਰ, 24 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸਟਾਲਵਰਟਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਚੈਂਪੀਅਨਸ਼ਿਪ ਸੀਜ਼ਨ 02 ‘ਚ ਉਤਸ਼ਾਹ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਗਮੇ ਜਿੱਤੇ। ਸਕੂਲ ਦੀ ਵਿਦਿਆਰਥਣ ਅਨਿਕਾ ਨੇ ਅੰਡਰ-11 ਵਰਗ ‘ਚ ਸੋਨ ਤਗਮਾ ਤੇ ਅੰਡਰ-13 ਵਰਗ ‘ਚ ਚਾਂਦੀ ਦਾ ਤਗਮਾ ਜਿੱਤ ਕੇ ਦੋਹਰੀ ਸਫਲਤਾ ਪ੍ਰਾਪਤ ਕੀਤੀ। ਕਾਹਨਵੀ ਨੇ ਅੰਡਰ-13 ਸਿੰਗਲਜ਼ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤਿਆ। ਕਸ਼ਿਸ਼ ਰਾਜਪੂਤ ਨੇ ਅੰਡਰ-11 ਸਿੰਗਲਜ਼ ‘ਚ ਕਾਂਸੀ ਦਾ ਤਗਮਾ ਜਿੱਤ ਕੇ ਅਕੈਡਮੀ ਦਾ ਮਾਣ ਵਧਾਇਆ। ਸੌਮੇਨ ਨੇ ਅੰਡਰ-11 ਸਿੰਗਲਜ਼ ਵਰਗ ‘ਚ ਕਾਂਸੀ ਦਾ ਤਗਮਾ ਜਿੱਤਿਆ। ਅਕੈਡਮੀ ਦੇ ਮੁੱਖ ਕੋਚਾਂ ਤੇ ਮਾਪਿਆਂ ਨੇ ਸਾਰੇ ਖਿਡਾਰੀਆਂ ਦੀ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਤੇ ਖੇਡ ਭਾਵਨਾ ਲਈ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਿੰਸੀਪਲ ਮਨੀਸ਼ਾ ਧਾਨੁਕਾ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੂਜੇ ਬੱਚਿਆਂ ਲਈ ਪ੍ਰੇਰਨਾ ਸਰੋਤ ਹਨ ਤੇ ਨਿਰੰਤਰ ਅਭਿਆਸ ਅਤੇ ਸਮਰਪਣ ਨਾਲ, ਉਹ ਭਵਿੱਖ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਸਫਲਤਾ ਪ੍ਰਾਪਤ ਕਰਨਗੇ।
ਪਿਛਲੀ ਖ਼ਬਰ ਮਾਨ ਸਰਕਾਰ ਨੇ ਰਾਸ਼ਨ ਕਾਰਡ ਬਣਵਾਉਣ ਦੀ ਆਮਦਨ ਸੀਮਾ 8 ਲੱਖ ਰੁਪਏ ਸਾਲਾਨਾ ਕੀਤੀ-ਧੰਜਲ ਅਗਲੀ ਖ਼ਬਰ ਦੇਸ਼ ਭਰ ’ਚ ਜਿਗਰ ਦੇ ਮਰੀਜ਼ਾਂ ਦੀ ਗਿਣਤੀ ’ਚ ਹੋ ਰਿਹਾ ਬੇਤਹਾਸ਼ਾ ਵਾਧਾ-ਡਾ. ਅਸੀਮ ਵਾਟਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।