ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ (ਰਿਟੇਲ ਵਿੰਗ) ਨੇ ਦਵਾਈ ਕਾਰੋਬਾਰੀਆਂ ਨੂੰ ਦਿੱਤੀਆਂ ਹਦਾਇਤਾਂ
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸੰਬੰਧਿਤ ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ (ਰਿਟੇਲ ਵਿੰਗ) ਦੇ ਪ੍ਰਧਾਨ ਸੰਜੀਵ ਭਾਟੀਆ ਅਤੇ ਜਨਰਲ ਸਕੱਤਰ ਸੰਜੀਵ ਜੈਨ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਜਥੇਬੰਦੀ ਵਲੋਂ ਸੂਬੇ ਦੇ ਸਮੂਹ 27,000 ਕੈਮਿਸਟਾਂ ਨੂੰ ਚੌਕਸੀ ਵਰਤਣ ਅਤੇ ਆਪਣੇ ਪੇਸ਼ੇ ਦੀ ਮਰਿਆਦਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਦਵਾਈਆਂ ਦੀ ਖ਼ਰੀਦ ਅਤੇ ਵਿੱਕਰੀ ਕੇਵਲ ਬਿੱਲ ‘ਤੇ ਹੀ ਕੀਤੀ ਜਾਵੇ। ਦਵਾਈ ਲੈਣ ਆਉਣ ਵਾਲੇ ਗਾਹਕ ਦੀ ਪਛਾਣ ਯਕੀਨੀ ਬਣਾਈ ਜਾਵੇ।
ਸੰਜੀਵ ਭਾਟੀਆ ਅਤੇ ਸੰਜੀਵ ਜੈਨ।
18-10-2026