20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਸਿੱਖਿਆ ਨਾਲ ਉਦਮੀ ਸੋਚ ਦਾ ਵਿਕਾਸ ਵੀ ਸਮੇਂ ਦੀ ਲੋੜ-ਪ੍ਰੋ. ਕਰਮਜੀਤ ਸਿੰਘ

ਅਜੀਤ ਡੈਸਕ 10-07-2026

ਅੰਮ੍ਰਿਤਸਰ, 9 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਤੇਜ਼ੀ ਨਾਲ ਬਦਲ ਰਹੇ ਯੁੱਗ ‘ਚ ਸਿੱਖਿਆ ਨੂੰ ਸਿਰਫ਼ ਰੁਜ਼ਗਾਰ ਪ੍ਰਾਪਤ ਕਰਨ ਤੱਕ ਸੀਮਿਤ ਨਹੀਂ ਰੱਖਿਆ ਜਾ ਸਕਦਾ, ਸਗੋਂ ਵਿਦਿਆਰਥੀਆਂ ‘ਚ ਉਦਮੀ ਸੋਚ ਤੇ ਰੁਜ਼ਗਾਰ ਪੈਦਾ ਕਰਨ ਦੀ ਸਮਰੱਥਾ ਵੀ ਵਿਕਸਿਤ ਕਰਨੀ ਸਮੇਂ ਦੀ ਮੁੱਖ ਲੋੜ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵਲੋਂ ਸ਼ਾਰਟ ਟਰਮ ਕੋਰਸ ‘ਡਿਵੈਲਪਿੰਗ ਐਂਟਰਪ੍ਰਿਨਿਊਰੀਅਲ ਮਾਈਂਡਸੈੱਟ: ਟੀਚਰ ਫੈਸਿਲੀਟੇਸ਼ਨ ਐਂਡ ਸਟੂਡੈਂਟ ਮੈਂਟਰਸ਼ਿਪ’ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਪ-ਕੁਲਪਤੀ ਦਾ ਸਵਾਗਤ ਕੇਂਦਰ ਦੇ ਡਾਇਰੈਕਟਰ ਪ੍ਰੋ. ਬਲਵਿੰਦਰ ਸਿੰਘ, ਕੋਰਸ ਕੋਆਰਡੀਨੇਟਰ ਪ੍ਰੋ. ਵਸੁਧਾ ਸਾਂਬਿਆਲ ਤੇ ਉਪ-ਨਿਰਦੇਸ਼ਕ ਡਾ. ਰੇਖਾ ਹਾਂਡਾ ਨੇ ਕੀਤਾ। ਵਿੱਤੀ ਅਧਿਐਨ ਵਿਭਾਗ ਦੇ ਡਾ. ਜਸਪਾਲ ਸਿੰਘ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਅਤੁਲ ਖੰਨਾ, ਡਾ. ਪ੍ਰਤਾਪ ਕੇ. ਪਾਤੀ, ਪ੍ਰੋ. ਅਰਵਿੰਦਰ ਕੌਰ, ਡਾ. ਸਵਰਕਰ ਸ਼ਰਮਾ, ਨੀਰਜ ਕੁਮਾਰ, ਭਵੇਸ਼ ਮਹਾਜਨ, ਡਾ. ਸਿਧਾਰਥ ਸੇਠ ਅਤੇ ਸ਼ਿਲਪਾ ਗੁਪਤਾ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ।ਇਸ ਕੋਰਸ ਵਿੱਚ ਕੰਪਿਊਟਰ ਵਿਗਿਆਨ, ਅਰਥ ਸ਼ਾਸਤਰ, ਅੰਗਰੇਜ਼ੀ, ਵਾਤਾਵਰਨ ਵਿਗਿਆਨ, ਭਾਸ਼ਾਵਾਂ, ਸਾਹਿਤ, ਕਾਨੂੰਨ, ਪ੍ਰਬੰਧਨ, ਕਲਾ, ਸਮਾਜਿਕ ਵਿਗਿਆਨ ਅਤੇ ਵਿਗਿਆਨ ਨਾਲ ਸੰਬੰਧਤ 25 ਅਧਿਆਪਕਾਂ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਭਾਗ ਲਿਆ।ਇਸ ਦੌਰਾਨ ਸਫ਼ਲ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।

ਪਿਛਲੀ ਖ਼ਬਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫ਼ਤਰਾਂ ’ਚ ਵਿੱਤੀ ਘਪਲਿਆਂ ਦਾ ਮਾਮਲਾ ਆਇਆ ਸਾਹਮਣੇ ਅਗਲੀ ਖ਼ਬਰ ਕੱਛੂਏ ਚਾਲੇ ਚੱਲ ਰਿਹਾ ਹੈ ਨਹਿਰੀ ਪਾਣੀ ਪ੍ਰਾਜੈਕਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।