22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਦਸਵੀਂ/ਬਾਰ੍ਹਵੀਂ ਪਾਸ ਬੇ-ਰੋਜ਼ਗਾਰ ਲੜਕੇ/ਲੜਕੀਆਂ ਲਈ ਸਵੈ-ਰੋਜ਼ਗਾਰ ਦੇ ਕੋਰਸਾਂ ਦਾ ਦਾਖਲਾ 10 ਅਗਸਤ ਤੱਕ

ਅਜੀਤ ਡੈਸਕ 10-07-2026

ਅੰਮ੍ਰਿਤਸਰ 9 ਜੁਲਾਈ, (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਸੈਸ਼ਨ 2024-25 ਲਈ ਕੋਰਸਾਂ/ਡਿਪਲੋਮਿਆਂ ‘ਚ ਖਾਲੀ ਰਹਿ ਗਈਆਂ ਸੀਟਾਂ ਨੂੰ ਭਰਨ ਲਈ ਦਾਖਲਾ ਪਹਿਲ ਦੇ ਅਧਾਰ ‘ਤੇ 10 ਅਗਸਤ ਤੱਕ ਵਧਾਇਆ ਗਿਆ ਹੈ। ਵਿਭਾਗ ਦੇ ਡਾਇਰੈਕਟਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇ ਮਹੀਨਿਆਂ ਦੇ ਸਰਟੀਫਿਕੇਟ ਕੋਰਸ ਜਿਸ ‘ਚ ਸਰਟੀਫਿਕੇਟ ਕੋਰਸ ਇੰਨ ਬਿਊਟੀ ਕਲਚਰ, ਸਰਟੀਫਿਕੇਟ ਕੋਰਸ ਇੰਨ ਡਰੈਸ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇੰਨ ਕੰਪਿਊਟਰ ਬੇਸਿਕ ਕੰਸੈਪਟਸ, ਸਰਟੀਫਿਕੇਟ ਕੋਰਸ ਇੰਨ ਟੈਕਸਟਾਈਲ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇੰਨ ਵੈੱਬ ਡਿਵੇਲਪਮੈਂਟ, ਸਰਟੀਫਿਕੇਟ ਕੋਰਸ ਇੰਨ ਵੈੱਬ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇੰਨ ਨੈਨੀ, ਸਰਟੀਫਿਕੇਟ ਕੋਰਸ ਇੰਨ ਡਾਇਟ ਐਂਡ ਨੂਟ੍ਰੀਸ਼ਿਅਨ, ਸਰਟੀਫਿਕੇਟ ਕੋਰਸ ਇੰਨ ਆਦਿ ਅਤੇ ਇਕ ਸਾਲ ਦੇ ਡਿਪਲੋਮਾ ਜਿਸ ਵਿਚ ਡਿਪਲੋਮਾ ਇੰਨ ਫੈਸ਼ਨ ਡਿਜ਼ਾਇਨਿੰਗ, ਡਿਪਲੋਮਾ ਇੰਨ ਟੈਕਸਟਾਇਲ ਡਿਜ਼ਾਇੰਨ, ਡਿਪਲੋਮਾ ਇੰਨ ਅਪੈਰਲ ਡਿਜ਼ਾਇਨਿੰਗ, ਡਿਪਲੋਮਾ ਇੰਨ ਕੋਸਮੋਟੋਲੋਜੀ, ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨ, ਡਿਪਲੋਮਾ ਇੰਨ ਗ੍ਰਾਫਿਕਸ ਐਂਡ ਵੈੱਬ ਡਿਜ਼ਾਇਨਿੰਗ, ਡਿਪਲੋਮਾ ਇੰਨ ਵੈੱਬ ਡਿਵੇਲਪਮੈਂਟ ਐਂਡ ਡਿਜ਼ਾਇਨਿੰਗ, ਡਿਪਲੋਮਾ ਇੰਨ ਨੈਨੀ ਕੇਅਰ ਐਂਡ ਡਿਵੇਲਪਮੈਂਟ, ਡਿਪਲੋਮਾ ਇੰਨ ਹੈਲਥ ਐਂਡ ਨੂਟ੍ਰੀਸ਼ਿਅਨ ਤੇ ਡਿਪਲੋਮਾ ਇੰਨ ਸਾਇਬਰ ਸਿਕਿਉਰਟੀ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਇਨ੍ਹਾਂ ਕੋਰਸਾਂ ‘ਚ ਆਨਲਾਈਨ ਰਜਿਸਟ੍ਰੇਸ਼ਨ ਦਾਖਲਾ ਫਾਰਮ ਵਿਭਾਗ ਦੀ ਵੈੱਬਸਾਈਟ ‘ਤੇ ਭਰ ਸਕਦੇ ਹਨ।

ਪਿਛਲੀ ਖ਼ਬਰ ‘ਸਤਲੁਜ’ ਫਿਲਮ ’ਤੇ ਪਾਬੰਦੀ ਲਾਉਣੀ ਕੇਂਦਰ ਸਰਕਾਰ ਦੀ ਤਾਨਾਸ਼ਾਹੀ-ਤਰਕਸ਼ੀਲ਼ ਸੁਸਾਇਟੀ ਅਗਲੀ ਖ਼ਬਰ ਕਾਂਗਰਸੀ ਐਮ.ਪੀ. ਨੇ ‘ਸਤਲੁਜ’ ਫਿਲਮ ਦੇ ਮੁੱਦੇ ’ਤੇ ਭਾਜਪਾ ’ਤੇ ਸਾਧਿਆ ਨਿਸ਼ਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।