21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਥਾਣਾ ਸੁਲਤਾਨਵਿੰਡ ਵਲੋਂ ਨਾਜਾਇਜ਼ ਪਿਸਟਲ ਤੇ ਜ਼ਿੰਦਾ ਰੌਂਦ ਸਮੇਤ ਦੋ ਨੌਜਵਾਨ ਕਾਬੂ <br/>

ਥਾਣਾ ਸੁਲਤਾਨਵਿੰਡ ਵਲੋਂ ਪਿਸਟਲ ਸਮੇਤ ਕਾਬੂ ਕੀਤੇ ਗਏ ਨੌਜਵਾਨਾਂ ਨਾਲ ਏ.ਐੱਸ.ਆਈ. ਬਿਕਰਮਜੀਤ ਸਿੰਘ ਅਤੇ ਏ.ਐੱਸ.ਆਈ. ਬਲਜਿੰਦਰ ਸਿੰਘ | ਤਸਵੀਰ : ਗੁਰਨਾਮ ਸਿੰਘ ਬੁੱਟਰ <br/> 23-05-2026
ਸੁਲਤਾਨਵਿੰਡ, 22 ਮਈ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ਼ ਕੀਤੀ ਜਾ ਰਹੀ ਸਖ਼ਤ ਕਾਰਵਾਈ ਨੂੰ ਲੈ ਕੇ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਨਾਜਾਇਜ਼ ਪਿਸਟਲ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਪ੍ਰੀਤਇੰਦਰ ਸਿੰਘ ਤੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਦਿਲਬਾਗ ਦੀ ਅਗਵਾਈ ਹੇਠ ਏ. ਐੱਸ. ਆਈ. ਬਿਕਰਮਜੀਤ ਸਿੰਘ ਅਤੇ ਹੋਰ ਪੁਲਿਸ ਪਾਰਟੀ ਵਲੋਂ ਪਿੰਡ ਸੁਲਤਾਨਵਿੰਡ ਦੇ ਵੱਖ-ਵੱਖ ਇਲਾਕਿਆਂ ਵਿਚ ਗਸ਼ਤ ਕੀਤੀ ਜਾ ਰਹੀ ਸੀ ਉਨ੍ਹਾਂ ਦੱਸਿਆ ਕਿ ਦੋ ਨੌਜਵਾਨ ਜੋ ਪੈਦਲ ਆ ਰਹੇ ਹਨ ਅਤੇ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਮੁੜਨ ਲੱਗੇ ਜਿਨ੍ਹਾਂ ਨੂੰ ਪੁਲਿਸ ਪਾਰਟੀ ਵਲੋਂ ਮੌਕੇ 'ਤੇ ਕਾਬੂ ਕਰ ਲਿਆ | ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਦੋਨਾਂ ਦੀ ਤਲਾਸ਼ੀ ਲਈ ਗਈ ਤਾਂ ਲਵਪ੍ਰੀਤ ਸਿੰਘ ਲਵ ਪੁੱਤਰ ਜਗਦੀਸ਼ ਸਿੰਘ ਵਾਸੀ ਖਵਾਸਪੁਰ ਫਤਿਆਬਾਦ ਜ਼ਿਲ੍ਹਾ ਤਰਨਤਾਰਨ ਕੋਲੋਂ 32 ਬੋਰ ਦਾ ਨਾਜਾਇਜ਼ ਪਿਸਟਲ ਅਤੇ ਜਗਜੀਤ ਸਿੰਘ ਜੱਗੂ ਪੁੱਤਰ ਰਾਜਵਿੰਦਰ ਸਿੰਘ ਵਾਸੀ ਨੇੜੇ ਜੰਝ ਘਰ ਗੁਰਵਾਲੀ ਪੁਲਿਸ ਥਾਣਾ ਚਾਟੀਵਿੰਡ ਪੁਲਿਸ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ ਕੋਲੋਂ ਦੋ ਜਿੰਦਾ ਰੌਂਦ ਬ੍ਰਾਮਦ ਹੋਏ ਹਨ | ਇਨ੍ਹਾਂ ਦੋਨਾਂ ਨੌਜਵਾਨਾਂ ਖਿਲਾਫ ਪੁਲਿਸ ਥਾਣਾ ਸੁਲਤਾਨਵਿੰਡ ਵਿਖੇ 25,54,59 ਦੇ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਅੱਜ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਹੋਇਆ ਤਾਂ ਜੋ ਇਨ੍ਹਾਂ ਕੋਲੋਂ ਹੋਰ ਪੁੱਛ ਪੜਤਾਲ ਕਰਕੇ ਹੋਰ ਵੀ ਹਥਿਆਰ ਬਰਾਮਦ ਹੋ ਸਕਣ |

ਪਿਛਲੀ ਖ਼ਬਰ -ਨਗਰ ਨਿਗਮ/ਨਗਰ ਕੌਂਸਲ ਚੋਣਾਂ-2026- ਕਰਨਦੀਪ ਸਿੰਘ ਪੀ.ਸੀ.ਐੱਸ. ਫ਼ਰੀਦਕੋਟ ਦੇ ਅਬਜ਼ਰਵਰ ਨਿਯੁਕਤ ਅਗਲੀ ਖ਼ਬਰ ਅਣਪਛਾਤੇ ਚੋਰਾਂ ਨੇ ਸਾਈਕਲ ਸਟੋਰ ਦੀ ਛੱਤ ਪਾੜ ਕੇ ਕੀਤੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।