12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਆਈ.ਵੀ.ਐੱਫ. ਰਾਹੀਂ ਮਾਤਾ-ਪਿਤਾ ਬਣਨ ਦੀ ਰਾਹ ਹੋ ਸਕਦੀ ਹੈ ਆਸਾਨ : ਈ.ਐੱਮ. ਸੀ ਮਾਹਿਰ

ਅੰਮ੍ਰਿਤਸਰ, 11 ਸਤੰਬਰ (ਰੇਸ਼ਮ ਸਿੰਘ)-ਵਿਆਹ ਤੋਂ ਬਾਅਦ ਸੰਤਾਨ ਪ੍ਰਾਪਤੀ ਵਿਚ ਦੇਰੀ ਹੋਣ ਕਾਰਨ ਕਈ ਦੰਪਤੀ ਚਿੰਤਾ ਅਤੇ ਤਣਾਅ ਦਾ ਸਾਹਮਣਾ ਕਰਦੇ ਹਨ। ਅਜਿਹੇ ਵਿਚ ਸਮੇਂ ਸਿਰ ਸਹੀ ਡਾਕਟਰ ਨਾਲ ਸਲਾਹ ਕਰਨਾ ਬਹੁਤ ਜ਼ਰੂਰੀ ਹੈ ਅਤੇ ਆਈ.

ਅਜੀਤ ਡੈਸਕ 12-09-2026
ਅੰਮ੍ਰਿਤਸਰ, 11 ਸਤੰਬਰ (ਰੇਸ਼ਮ ਸਿੰਘ)-ਵਿਆਹ ਤੋਂ ਬਾਅਦ ਸੰਤਾਨ ਪ੍ਰਾਪਤੀ ਵਿਚ ਦੇਰੀ ਹੋਣ ਕਾਰਨ ਕਈ ਦੰਪਤੀ ਚਿੰਤਾ ਅਤੇ ਤਣਾਅ ਦਾ ਸਾਹਮਣਾ ਕਰਦੇ ਹਨ। ਅਜਿਹੇ ਵਿਚ ਸਮੇਂ ਸਿਰ ਸਹੀ ਡਾਕਟਰ ਨਾਲ ਸਲਾਹ ਕਰਨਾ ਬਹੁਤ ਜ਼ਰੂਰੀ ਹੈ ਅਤੇ ਆਈ.ਵੀ.ਐੱਫ. ਦੀਆਂ ਨਵੀਆਂ ਇਜ਼ਾਦ ਕੀਤੀਆਂ ਤਕਨੀਕਾਂ ਤੇ ਇਲਾਜ਼ ਨਾਲ ਇਹ ਰਾਹ ਆਸਾਨ ਹੋ ਸਕਦੀ ਹੈ। ਇਹ ਪ੍ਰਗਟਾਵਾ ਈ.ਐੱਮ.ਸੀ. ਕਰੇਡਲ ਹਸਪਤਾਲ ਦੀ ਮਾਹਿਰ ਡਾ: ਗੀਤਾਂਜਲੀ ਗਰਿਮਾ ਨੇ ਕੀਤਾ ਜਿਨ੍ਹਾਂ ਫਰਟੀਲਿਟੀ ਅਤੇ ਰਿਪ੍ਰੋਡਕਟਿਵ ਮੈਡੀਸਨ ਨਾਲ ਜੁੜੀਆਂ ਸਮੱਸਿਆਵਾਂ ਲਈ ਇਲਾਜ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹਰ ਦੰਪਤੀ ਦੀ ਸਥਿਤੀ ਵੱਖਰੀ ਹੁੰਦੀ ਹੈ ਅਤੇ ਇਸ ਲਈ ਇਲਾਜ ਵੀ ਉਨ੍ਹਾਂ ਦੀ ਜ਼ਰੂਰਤ ਦੇ ਅਨੁਸਾਰ ਹੀ ਤੈਅ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਮਰੀਜ਼ ਦੀ ਉਮਰ, ਮੈਡੀਕਲ ਹਿਸਟਰੀ, ਜਾਂਚ ਰਿਪੋਰਟਾਂ, ਅੰਡਿਆਂ ਅਤੇ ਸਪਰਮ ਦੀ ਸਥਿਤੀ ਅਤੇ ਇਨਫਰਟਿਲਿਟੀ ਦੇ ਸੰਭਾਵਿਤ ਕਾਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਜ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ। ਡਾ. ਗੀਤਾਂਜਲੀ ਗਰਿਮਾ ਦੇ ਅਨੁਸਾਰ ਬਾਂਝਪਣ ਦੀ ਸਮੱਸਿਆ ਸਿਰਫ਼ ਔਰਤਾਂ ਤੱਕ ਸੀਮਿਤ ਨਹੀਂ ਹੈ ਸਗੋਂ ਇਸ ਦੇ ਪਿੱਛੇ ਪੁਰਸ਼ਾਂ ਨਾਲ ਜੁੜੇ ਕਾਰਨ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਤਾਨ ਪ੍ਰਾਪਤੀ ਨਾਲ ਜੁੜੀ ਸਮੱਸਿਆ ਨੂੰ ਲੈ ਕੇ ਦੰਪਤੀਆਂ ਨੂੰ ਝਿਜਕਣ ਜਾਂ ਸਮਾਜਿਕ ਦਬਾਅ ਵਿਚ ਰਹਿਣ ਦੀ ਲੋੜ ਨਹੀਂ ਹੈ। ਅੱਜ ਮੈਡੀਕਲ ਖੇਤਰ ਵਿਚ ਫਰਟੀਲਿਟੀ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਜਾਂਚ ਅਤੇ ਇਲਾਜ ਦੇ ਵੱਖ-ਵੱਖ ਵਿਕਲਪ ਉਪਲਬਧ ਹਨ। ਸਮੇਂ ਸਿਰ ਮਾਹਿਰ ਨਾਲ ਸੰਪਰਕ ਕਰਨ ਨਾਲ ਸਮੱਸਿਆ ਨੂੰ ਸਮਝਣ ਅਤੇ ਅੱਗੇ ਦੇ ਸਹੀ ਇਲਾਜ ਦੀ ਦਿਸ਼ਾ ਤੈਅ ਕਰਨ ਵਿਚ ਮਦਦ ਮਿਲ ਸਕਦੀ ਹੈ।
ਪਿਛਲੀ ਖ਼ਬਰ ਵਿਆਹ ਦੀ 40ਵੀਂ ਵਰ੍ਹੇਗੰਢ ਵੱਖਰੇ ਢੰਗ ਮਨਾ ਕੇ ਚਰਨਜੀਤ ਕੌਰ ਬਾਗ਼ੀ ਨੇ ਦਿੱਤਾ ਮਾਨਵਤਾ ਪੱਖੀ ਸੁਨੇਹਾ * ਮੌਤ ਉਪਰੰਤ ਆਪ... ਅਗਲੀ ਖ਼ਬਰ ਪ੍ਰੋ: ਵੰਦਨਾ ਭੱਲਾ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੀ ਵੱਕਾਰੀ ਫੈਲੋਸ਼ਿਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।