21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪੁਰਾਣੇ ਸ਼ਹਿਰ ਅੰਦਰ ਮੀਟ, ਮੱਛੀ ਵਾਲੀਆਂ ਦੁਕਾਨਾਂ ਵਾਲਿਆਂ ਨੂੰ ਜਾਰੀ ਕੀਤੇ ਗਏ ਨੋਟਿਸ <br/>

ਪੁਰਾਣੇ ਸ਼ਹਿਰ ਦੇ ਅੰਦਰ ਮੀਟ, ਮੁਰਗੇ ਤੇ ਮੱਛੀ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਨੋਟਿਸ ਦਿੰਦੇ ਹੋਏ ਪਸ਼ੂ ਪਾਲਨ ਵਿਭਾਗ ਦੇ ਅਧਿਕਾਰੀ | ਤਸਵੀਰ : ਹਰਜੀਤ ਸਿੰਘ <br/> 23-05-2026
ਅੰਮਿ੍ਤਸਰ, 22 ਮਈ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਸੰਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ 'ਤੇ ਅਮਲ ਕਰਦੇ ਹੋਏ ਉਪਰੋਕਤ ਇਲਾਕੇ ਵਿਚੋਂ ਮੀਟ, ਮੱਛੀ, ਮੁਰਗ਼ਾ ਅਤੇ ਮਾਂਸਾਹਾਰੀ ਸਾਮਾਨ ਵਿਕੇ੍ਰਤਾਵਾਂ ਨੂੰ ਅੱਜ ਨੋਟਿਸ ਕੱਢੇ ਗਏ ਅਤੇ ਉਨ੍ਹਾਂ ਨੂੰ ਆਪਣਾ ਕੰਮ ਬੰਦ ਕਰਨ ਲਈ ਕਿਹਾ ਗਿਆ | ਪਸ਼ੂ ਪਾਲਨ ਵਿਭਾਗ ਅੰਮਿ੍ਤਸਰ ਦੀ ਵਿਭਾਗੀ ਟੀਮ ਵਲੋਂ ਥਾਣਾ ਕੋਤਵਾਲੀ ਅਧੀਨ ਆਉਂਦੇ ਇਲਾਕੇ 'ਚ ਚੱਲ ਰਹੀਆਂ ਉਪਰੋਕਤ ਦੁਕਾਨਾਂ, ਰੇਹੜੀਆਂ, ਢਾਬਿਆਂ ਅਤੇ ਹੋਟਲਾਂ ਵਾਲਿਆਂ ਡਿਊਟੀ ਮੈਜਿਸਟਰੇਟ ਅਨੁਰਾਗ ਪ੍ਰੀਤ ਅਤੇ ਥਾਣਾ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਨੋਟਿਸ ਦਿੱਤੇ ਗਏ | ਇਹ ਨੋਟਿਸ ਤਿੰਨ ਵੈਟਰਨਰੀ ਅਫ਼ਸਰਾਂ ਦਰਸ਼ਨ ਲਾਲ ਹਾਥੀ ਗੇਟ, ਡਾ: ਕੁਲਦੀਪ ਸਿੰਘ ਚਾਟੀ ਵਿੰਡ ਅਤੇ ਮਨਜੋਤ ਸਿੰਘ ਵੇਰਕਾ ਵਲੋਂ ਜਾਰੀ ਕੀਤੇ ਗਏ, ਜਿਸ ਦੌਰਾਨ ਉਪਰੋਕਤ ਦੁਕਾਨਦਾਰਾਂ, ਰੇਹੜੀਆਂ ਅਤੇ ਢਾਬਿਆਂ ਵਾਲਿਆਂ ਨੂੰ ਤਿੰਨ ਦਿਨ 'ਚ ਮਾਸ, ਮੱਛੀ ਦਾ ਕੰਮ ਬੰਦ ਕਰਨ ਲਈ ਕਿਹਾ ਗਿਆ | ਇਸ ਮੌਕੇ 'ਤੇ ਮੌਜੂਦ ਫ਼ਤਿਹ ਸਿੰਘ ਐੱਸ. ਵੀ. ਆਈ. ਹਾਥੀ ਗੇਟ ਨੇ ਕਿਹਾ ਕਿ ਇਹ ਨੋਟਿਸ ਪੁਰਾਣੇ ਸ਼ਹਿਰ ਅੰਦਰ ਮੀਟ, ਮੁਰਗ਼ਾ, ਮੱਛੀ ਵਿਕੇ੍ਰਤਾਵਾਂ ਨੂੰ ਜਾਰੀ ਕੀਤੇ ਜਾਣਗੇ | ਅੱਜ 20 ਦੇ ਕਰੀਬ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੂੰ ਇਹ ਨੋਟਿਸ ਜਾਰੀ ਕੀਤੇ ਗਏ ਹਨ |

ਪਿਛਲੀ ਖ਼ਬਰ ਅਣਪਛਾਤੇ ਚੋਰਾਂ ਨੇ ਸਾਈਕਲ ਸਟੋਰ ਦੀ ਛੱਤ ਪਾੜ ਕੇ ਕੀਤੀ ਚੋਰੀ <br/> ਅਗਲੀ ਖ਼ਬਰ ਸਵੀਡਨ ਦੀ ਉਮੇਆ 'ਵਰਿਸਟੀ 'ਚ ਨਵੀਂ ਐਂਟੀਬਾਇਓਟਕ 'ਟਾਈਪੀਸਾਈਡਜ਼' ਦੀ ਖੋਜ 'ਚ ਅੰਮਿ੍ਤਸਰ ਦੇ ਪਰਦੀਪ ਸਿੰਘ ਦਾ ਅਹਿਮ ਯੋਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।