11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ਼੍ਰੋਮਣੀ ਪੰਥ ਅਕਾਲੀ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਸ਼ਹੀਦ ਬਾਬਾ ਸੰਤੋਖ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਜੋੜ ਮੇਲਾ 3 ਨੂੰ <br/>

ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ | ਤਸਵੀਰਾਂ : ਜੱਸਾ ਅਣਜਾਣ <br/> 17-05-2026
ਚੱਬਾ, 16 ਮਈ (ਜੱਸਾ ਅਣਜਾਣ)-1757 ਈ: 'ਚ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮਹਾਨ ਸੂਰਬੀਰ ਜੰਗੀ ਜਰਨੈਲ ਸ਼ਹੀਦ ਬਾਬਾ ਸੰਤੋਖ ਸਿੰਘ ਦੇ 3 ਜੂਨ ਨੂੰ ਮਨਾਏ ਜਾ ਰਹੇ ਜੋੜ ਮੇਲੇ ਸੰਬੰਧੀ ਕਥਾਵਾਚਕ ਗਿਆਨੀ ਸੁਖਚੈਨ ਸਿੰਘ ਵਰਪਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਬਾਬਾ ਸੰਤੋਖ ਸਿੰਘ ਦਾ ਸਲਾਨਾ ਜੋੜ ਮੇਲਾ ਸ੍ਰੋਮਣੀ ਪੰਥ ਅਕਾਲੀ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਹੈੱਡਕੁਆਟਰ ਬਾਬਾ ਬਕਾਲਾ ਸਾਹਿਬ ਤੇ ਸੰਤ ਬਾਬਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਵਾਲਿਆਂ ਦੀ ਯੋਗ ਅਗਵਾਈ, ਰਹਿਨੁਮਾਈ ਅਤੇ ਯੋਗ ਪ੍ਰਬੰਧਾਂ ਹੇਠ ਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ 3 ਜੂਨ ਨੂੰ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਸੰਤੋਖ ਸਿੰਘ ਪਿੰਡ ਵਰਪਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ | ਇਸ ਮੇਲੇ ਸੰਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਖੁੱਲੇ ਸਜਾਏ ਜਾਣ ਵਾਲੇ ਪੰਡਾਲਾਂ ਵਿਚ ਬਾਬਾ ਦਰਸਨ ਸਿੰਘ ਗੁਰਦੁਆਰਾ ਟਾਹਲਾ ਸਾਹਿਬ ਵਾਲੇ, ਬਾਬਾ ਤਰਸੇਮ ਸਿੰਘ ਭਰਥ ਗਊਆਂ ਵਾਲੇ, ਮਹਾਂਕਾਲ ਬਾਬਾ ਜਗੀਰ ਸਿੰਘ ਭੰਬੋਈ ਤੋਂ ਇਲਾਵਾ ਹੋਰ ਵੀ ਸਾਧੂ ਜਨ, ਕਥਾਵਾਚਕ, ਸਿੰਘ ਸਾਹਿਬਾਨ ਤੇ ਢਾਡੀ ਜਥੇ ਹਾਜ਼ਰੀਆਂ ਭਰਨਗੇ | ਸ਼ਾਮ ਨੂੰ ਸੰਤਾਂ ਮਹਾਂਪੁਰਸ਼ਾਂ ਦੀ ਨਿਗਰਾਨੀ ਤੇ ਹਾਜ਼ਰੀ 'ਚ ਪ੍ਰਸਿੱਧ ਕਬੱਡੀ ਟੀਮਾਂ ਦੇ ਮੈਚਾਂ ਤੋਂ ਇਲਾਵਾ ਦਲ ਪੰਥ ਦੀਆਂ ਨਿਹੰਗ ਸਿੰਘ ਫੌਜਾਂ ਵਲੋਂ ਨੇਜੇਬਾਜ਼ੀ, ਘੋੜ ਸਵਾਰੀ, ਗਤਕੇ ਅਤੇ ਜੰਗੀ ਕਰਤੱਵਾਂ ਦੇ ਜੌਹਰ ਵੀ ਦਿਖਾਏ ਜਾਣਗੇ | ਇਸ ਮੌਕੇ ਗ੍ਰੰਥੀ ਪੰਜਾਬ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਛੈਅ ਸਿੰਘ, ਸਰਪੰਚ ਸਰਦੂਲ ਸਿੰਘ ਵਰਪਾਲ ਕਲਾਂ, ਸਰਪੰਚ ਪ੍ਰਤਾਪ ਸਿੰਘ ਚੱਬਾ, ਸਰਪੰਚ ਪ੍ਰੀਤ ਸਿੰਘ ਗਿੱਲ ਵਰਪਾਲ, ਸਰਪੰਚ ਪਰਿਲਾਦ ਸਿੰਘ ਵਰਪਾਲ ਬਾਬਾ ਫੋਜਾ ਸਿੰਘ ਵਾਲਾ, ਸਰਪੰਚ ਕੇਵਲ ਸਿੰਘ ਨਿੱਕੇ ਵਰਪਾਲ, ਸਰਪੰਚ ਸੰਦੀਪ ਸਿੰਘ ਮਿੱਠਾ ਚਾਟੀਵਿੰਡ ਬੋਪਾਰਾਏ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਦੇ ਨਵ-ਨਿਯੁਕਤ ਚੇਅਰਮੈਨ ਸਰਬਜੀਤ ਸਿੰਘ ਬੱਲ ਦਾ ਪਿੰਡ ਪੁੱਜਣ 'ਤੇ ਸਵਾਗਤ <br/> ਅਗਲੀ ਖ਼ਬਰ ਜਥੇ: ਲੋਪੋਕੇ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ-ਪ੍ਰਧਾਨ ਲਾਰਾ ਰਾਜਾਸਾਂਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।