11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਟਰਾਲੀ-ਮੋਟਰਸਾਈਕਲ ਹਾਦਸੇ 'ਚ ਪੁੱਤਰ ਦੀ ਮੌਕੇ 'ਤੇ ਅਤੇ ਪਿਤਾ ਦੀ ਹਸਪਤਾਲ 'ਚ ਮੌਤ <br/>

ਹਾਦਸਾਗ੍ਰਸਤ ਮੋਟਰਸਾਈਕਲ ਤੇ ਟਰੈਕਟਰ ਦੀ ਤਸਵੀਰ ਅਤੇ ਮਿ੍ਤਕ ਗੁਰਭੇਜ ਸਿੰਘ ਅਤੇ ਕੁਲਵਿੰਦਰ ਸਿੰਘ ਦੀਆਂ ਫਾਈਲ ਤਸਵੀਰਾਂ | ਤਸਵੀਰਾਂ : ਜਗਦੀਸ਼ ਸਿੰਘ ਬਮਰਾਹ <br/> 17-05-2026
ਚੌਂਕ ਮਹਿਤਾ, 16 ਮਈ (ਜਗਦੀਸ਼ ਸਿੰਘ ਬਮਰਾਹ)-ਬੀਤੇ ਕੱਲ੍ਹ ਦੀ ਰਾਤ ਮਹਿਤਾ ਚੌਂਕ-ਬਾਬਾ ਬਕਾਲਾ ਰੋਡ 'ਤੇ ਅੱਡਾ ਬੁੱਟਰ ਤੋਂ ਅੱਗੇ ਜਾ ਕੇ ਇਕ ਪਰਾਲੀ ਦੀਆਂ ਗੱਠਾਂ ਵਾਲੀ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸਦੇ ਪਿਤਾ, ਜਿਸ ਨੂੰ ਪਹਿਲਾਂ ਬਾਬਾ ਬਕਾਲਾ ਸਾਹਿਬ ਅਤੇ ਬਾਅਦ ਵਿਚ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਲਿਜਾਇਆ ਗਿਆ ਸੀ, ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ | ਪੁਲਿਸ ਚੌਂਕੀ ਬੁੱਟਰ ਦੇ ਇੰਚਾਰਜ ਸਹਾਇਕ ਇੰਸਪੈਕਟਰ ਸਰਦਾਰ ਜਤਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਗੁਰਭੇਜ ਸਿੰਘ ਅਤੇ ਉਸ ਦਾ ਪਿਤਾ ਕੁਲਵਿੰਦਰ ਸਿੰਘ ਵਾਸੀ ਪਿੰਡ ਖੱਬੇ ਰਾਜਪੂਤਾਂ, ਦੋਵੇਂ ਹੀ ਆਪਣੇ ਮੋਟਰਸਾਈਕਲ ਪੀ ਬੀ 02 ਈ ਸੀ 5264 'ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਸਾਹਮਣੇ ਤੋਂ ਇਕ ਸਵਰਾਜ ਟਰੈਕਟਰ 733 ਐੱਫ ਈ, ਨੰਬਰ ਐਫ ਸੀ 2009 ਜਿਸ ਦੇ ਪਿੱਛੇ ਪਰਾਲੀ ਦੀਆਂ ਗੱਠਾਂ ਵਾਲੀ ਟਰਾਲੀ ਸੀ, ਨੇ ਜਦ ਗਲਤ ਤਰੀਕੇ ਨਾਲ ਇਕਦਮ ਮੋੜ ਕੱਟ ਲਿਆ ਤਾਂ ਮੋਟਰਸਾਈਕਲ ਉਸ ਟਰੈਕਟਰ ਨਾਲ ਟਕਰਾ ਗਿਆ, ਜਿਸ ਦੇ ਸਿੱਟੇ ਵਜੋਂ ਮੋਟਰਸਾਈਕਲ ਚਾਲਕ ਗੁਰਭੇਜ ਸਿੰਘ ਦੀ ਬਹੁਤ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੇ ਪਿਤਾ ਕੁਲਵਿੰਦਰ ਸਿੰਘ ਜਿਸ ਨੂੰ ਅੰਮਿ੍ਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ, ਦੀ ਇਲਾਜ ਦੌਰਾਨ ਮੌਤ ਹੋ ਗਈ | ਟਰੈਕਟਰ ਚਾਲਕ ਜਿਸ ਦੀ ਪਛਾਣ ਅਲੀ ਖਾਨ ਪੁੱਤਰ ਸੁਖਰਾਜ ਬੀਨ ਵਾਸੀ ਨੇੜੇ ਭੱਠਾ ਸਰਲੀ ਕਲਾਂ, ਥਾਣਾ ਵੈਰੋਵਾਲ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ, ਉਹ ਮੌਕੇ ਤੋਂ ਫਰਾਰ ਹੋ ਗਿਆ | ਦੋਸ਼ੀ ਖ਼ਿਲਾਫ਼ ਬੱੁਟਰ ਕਲਾਂ ਥਾਣਾ ਮਹਿਤਾ ਵਿਖੇ ਧਾਰਾ 106, 126, 281, 324 ਅਧੀਨ ਮੁਕਦਮਾ ਨੰਬਰ 0079 ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਪੋਸਟਮਾਰਟਮ ਕਰਨ ਤੋਂ ਬਾਅਦ ਦੋਵੇਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ |

ਪਿਛਲੀ ਖ਼ਬਰ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਲੜਾਈ-ਝਗੜੇ 'ਚ ਭਗੌੜੇ ਤਿੰਨ ਦੋਸ਼ੀ ਕਾਬੂ <br/> ਅਗਲੀ ਖ਼ਬਰ ਪਿੰਡ ਸੁਧਾਰ ਦੇ ਸਰਪੰਚ ਤੋਂ 50 ਲੱਖ ਦੀ ਫ਼ਿਰੌਤੀ ਲਈ ਘਰ 'ਤੇ ਪੈਟਰੋਲ ਬੰਬ ਸੁੱਟਣ ਵਾਲੇ 4 ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।