10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬੱਸ ਅੱਡੇ ਨੇੜੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ 'ਚ ਮਾਂ-ਪੁੱਤਰ ਸਮੇਤ 4 ਕਾਬੂ <br/>

ਕਤਲ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਮਾਂ-ਪੱੁਤਰ ਤੇ ਹੋਰ ਮੁਲਜ਼ਮ ਪੁਲਿਸ ਪਾਰਟੀ ਨਾਲ | ਤਸਵੀਰ : ਨਿਰਮਲ ਸਟੂਡੀਓ <br/> 17-05-2026
ਅੰਮਿ੍ਤਸਰ, 16 ਮਈ (ਰੇਸ਼ਮ ਸਿੰਘ)-ਸਥਾਨਕ ਬੱਸ ਅੱਡੇ ਨੇੜੇ ਰਾਣੀ ਬਾਜ਼ਾਰ ਸ਼ਰੀਫ ਪੁਰਾ ਵਿਖੇ ਇਕ ਨੌਜਵਾਨ ਦਾ ਕਤਲ ਕਰਨ ਤੇ ਉਸਦੀ ਲਾਸ਼ ਨੂੰ ਸਕੂਟਰੀ 'ਤੇ ਲੱਦ ਕੇ ਰਾਤ ਵੇਲੇ ਸ਼ਹਿਰ 'ਚ ਘੁਮਾਉਣ ਦੇ ਚਰਚਿਤ ਮਾਮਲੇ 'ਚ ਪੁਲਿਸ ਨੇ ਕਤਲ 'ਚ ਲੋੜੀਂਦੇ ਮਾਂ-ਪੁੱਤਰ ਸਮੇਤ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ 'ਚ ਇਕ ਨਾਬਾਲਗ ਲੜਕਾ ਵੀ ਸ਼ਾਮਿਲ ਹੈ | ਪੁਲਿਸ ਨੇ ਵਾਰਦਾਤ 'ਚ ਵਰਤੀ ਗਈ ਸਕੂਟਰੀ ਵੀ ਬਰਾਮਦ ਕਰ ਲਈ ਗਈ ਹੈ | ਇਸੇ ਤਰ੍ਹਾਂ ਇਕ ਅਜਿਹੇ ਮੁਲਜ਼ਮ ਨੂੰ ਵੀ ਇਸ ਕਤਲ ਦੇ ਮਾਮਲੇ 'ਚ ਗਿ੍ਫਤਾਰ ਕੀਤਾ ਹੈ ਜੋ ਲੁੱਟ ਖੋਹ ਦੇ 6 ਮਾਮਲਿਆਂ 'ਚ ਪੁਲਿਸ ਨੂੰ ਲੋਂੜੀਂਦਾ ਸੀ | ਇਹ ਪ੍ਰਗਟਾਵਾ ਅੱਜ ਇਥੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮਾਂ ਵੰਸ਼ ਤੇ ਉਸਦੀ ਮਾਤਾ ਸੋਨੀਆ ਵਾਸੀਆਂ ਰਾਣੀ ਬਾਜ਼ਾਰ ਸ਼ਰੀਫ ਪੁਰਾ, ਰੋਹਨ ਕਪੂਰ ਉਰਫ਼ ਗੋਲੂ ਵਾਸੀ ਤਹਿਸੀਲਪੁਰਾ, ਸੋਨੀਆ ਤੇ ਇਕ ਨਾਬਾਲਗ ਲੜਕੇ ਵਜੋਂ ਹੋਈ ਹੈ | ਇਸ ਮਾਮਲੇ 'ਚ ਲੋੜੀਂਦੇ ਹੋਰ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲਗਿਆ ਹੈ ਕਿ ਮਜੀਠਾ ਰੋਡ ਤੁੰਗ ਬਾਲਾ ਦਾ ਰਹਿਣ ਵਾਲਾ ਲੜਕਾ ਕੁਨਾਲ ਉਰਫ ਲੋਟਸ ਆਪਣੇ ਦੋਸਤਾਂ ਨਾਲ ਰਾਣੀ ਬਾਜ਼ਾਰ ਸ਼ਰੀਫਪੁਰਾ ਗਿਆ ਸੀ ਜਿਥੇ ਉਸਦਾ ਮੁਲਜ਼ਮ ਵੰਸ਼ ਤੇ ਉਸਦੇ ਸਾਥੀਆਂ ਨਾਲ ਝਗੜਾ ਹੋ ਗਿਆ | ਇਸ ਝਗੜੇ 'ਚ ਤੇਜ਼ਧਾਰ ਹਥਿਆਰਾਂ ਤੋਂ ਇਲਾਵਾ ਗੋਲੀ ਚਲਣਾ ਵੀ ਸਾਹਮਣੇ ਆਇਆ ਸੀ ਤੇ ਕੁਨਾਲ ਦੀ ਮੌਤ ਹੋਣ ਉਪਰੰਤ ਇਹ ਉਸਦੀ ਲਾਸ਼ ਨੂੰ ਸਕੂਟਰੀ 'ਤੇ ਲੱਦੇ ਕੇ ਲਿਜਾਂਦੇ ਸੀ.ਸੀ.ਟੀ.ਵੀ. ਕੈਮਰੇ 'ਚ ਵੇਖੇ ਗਏ | ਇਸ ਮਾਮਲੇ 'ਚ ਗਿ੍ਫਤਾਰ ਕੀਤੇ ਗਿਆ ਨੌਜਵਾਨ ਰੋਹਿਨ ਕਪੂਰ ਉਰਫ ਗੋਲੂ ਇਕ ਆਦਤਨ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਵੱਖ-ਵੱਖ ਥਾ ਣਿਆਂ 'ਚ ਖੋਹ ਤੇ ਡਕੈਤੀ ਦੇ 6 ਮਾਮਲੇ ਦਰਜ ਹਨ |

ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਵਰਚੂਅਲ ਸ਼ੋਅ ਦਾ ਉਦਘਾਟਨ ਅਗਲੀ ਖ਼ਬਰ ਈ.ਓ. ਮਜੀਠਾ ਦਾ ਤਬਾਦਲਾ ਕਰਨਾ ਕੋਈ ਸਜ਼ਾ ਨਹੀਂ : ਸੱਚਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।