29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਥਾਣਾ ਸੁਲਤਾਨਵਿੰਡ ਵਲੋਂ ਕਾਬੂ ਕੀਤੇ ਗਏ ਹੈਪੀ ਦੀ ਨਿਸ਼ਾਨਦੇਹੀ 'ਤੇ ਦੋ ਨੌਜਵਾਨ 2 ਪਿਸਟਲਾਂ ਸਮੇਤ ਕਾਬੂ <br/>

ਥਾਣਾ ਸੁਲਤਾਨਵਿੰਡ ਵਲੋਂ ਪਿਸਟਲਾਂ ਸਮੇਤ ਕਾਬੂ ਕੀਤੇ ਗਏ ਨੌਜਵਾਨਾਂ ਬਾਰੇ ਜਾਣਕਾਰੀ ਦੇਂਦੇ ਹੋਏ ਏ.ਸੀ.ਪੀ. ਪ੍ਰੀਤਇੰਦਰ ਸਿੰਘ ਅਤੇ ਇੰਪੈਕਟਰ ਬਲਵਿੰਦਰ ਸਿੰਘ | ਤਸਵੀਰ : ਗੁਰਨਾਮ ਸਿੰਘ ਬੁੱਟਰ <br/> 10-05-2026
ਸੁਲਤਾਨਵਿੰਡ, 9 ਮਈ (ਗੁਰਨਾਮ ਸਿੰਘ ਬੁੱਟਰ)-ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਹੈਰੋਇਨ ਦੇ ਮਾਮਲੇ 'ਚ ਕਾਬੂ ਕੀਤੇ ਗਏ ਨੌਜਵਾਨ ਦੀ ਨਿਸ਼ਾਨਦੇਹੀ 'ਤੇ ਦੋ ਨੌਜਵਾਨ ਕਾਬੂ ਕੀਤੇ ਗਏ ਹਨ ਜਿਨ੍ਹਾਂ ਦੇ ਕਬਜ਼ੇ ਵਿਚੋਂ 32 ਬੋਰ ਦੇ ਦੋ ਨਾਜਾਇਜ਼ ਪਿਸਟਲ ਅਤੇ ਚਾਰ ਜਿੰਦਾ ਰੋਂਦ ਬ੍ਰਾਮਦ ਹੋਏ ਹਨ | ਇਸ ਮੌਕੇ ਜਾਣਕਾਰੀ ਦੇਂਦਿਆਂ ਏ. ਸੀ. ਪੀ. ਪ੍ਰੀਤਇੰਦਰ ਸਿੰਘ ਅਤੇ ਥਾਣਾ ਸੁਲਤਾਨਵਿੰਡ ਦੇ ਇੰਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਐੱਸ. ਆਈ. ਜਗਜੀਤ ਸਿੰਘ ਦੀ ਅਗਵਾਈ ਹੇਠ ਹਰਪ੍ਰੀਤ ਸਿੰਘ ਹੈਪੀ ਵਾਸੀ ਅਲਗੋ ਕਲਾਂ ਨੂੰ ਹੈਰੋਇਨ ਸਮੇਤ ਕਾਬੂ ਕਰਕੇ ਉਸ ਕੋਲੋਂ ਦੋ ਨਾਜਾਇਜ਼ ਪਿਸਟਲ ਬਰਾਮਦ ਕੀਤੇ ਗਏ ਸਨ ਜਿਸ ਦੇ ਰਿਮਾਂਡ ਦੌਰਾਨ ਇਸੇ ਮਾਮਲੇ ਵਿਚ ਲੋੜੀਂਦੇ ਦੋ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਹਰਪ੍ਰੀਤ ਸਿੰਘ ਹੈਪੀ ਦੇ ਮਾਮਲੇ ਵਿਚ ਲਵਪ੍ਰੀਤ ਸਿੰਘ ਲਵ ਵਾਸੀ ਵਲਟੋਹਾ ਜ਼ਿਲ੍ਹਾ ਤਰਨਤਾਰਨ ਅਤੇ ਮਨਦੀਪ ਸਿੰਘ ਮੋਨੂੰ ਵਾਸੀ ਭਰਾੜੀਵਾਲ ਜ਼ਿਲ੍ਹਾ ਅੰਮਿ੍ਤਸਰ ਨੂੰ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੋਲੋਂ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਵਿਚੋਂ 32 ਬੋਰ ਦੇ ਦੋ ਨਾਜਾਇਜ਼ ਪਿਸਟਲ ਅਤੇ ਚਾਰ ਜਿੰਦਾ ਰੋਂਦ ਬ੍ਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ 'ਤੇ ਪੁਲਿਸ ਥਾਣਾ ਸੁਲਤਾਨਵਿੰਡ ਵਿਖੇ ਕੀਤੇ ਗਏ ਦਰਜ ਕੇਸ ਦੌਰਾਨ ਅੱਜ ਇਨ੍ਹਾਂ ਨੌਜਵਾਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਕੁਝ ਦਿਨ ਲਈ ਰਿਮਾਂਡ ਹਾਸਲ ਹੋਇਆ ਹੈ ਜਿਸ ਨਾਲ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ |

ਪਿਛਲੀ ਖ਼ਬਰ ਵਿਰਾਸਤੀ ਮਾਰਗ 'ਤੇ ਨਸ਼ੇ 'ਚ ਧੁੱਤ ਨੌਜਵਾਨ ਦੀ ਵੀਡੀਓ ਵਾਇਰਲ ਅਗਲੀ ਖ਼ਬਰ ਵਪਾਰ ਮੰਡਲ ਵਲੋਂ ਕੈਬਨਿਟ ਮੰਤਰੀ ਨਾਲ ਵਪਾਰ-ਉਦਯੋਗ ਦੇ ਮੁੱਦਿਆਂ 'ਤੇ ਨੀਤੀਗਤ ਸੁਧਾਰਾਂ ਬਾਰੇ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।