ਰੱਖੜੀ ਦਾ ਤਿਉਹਾਰ ਮਨਾਇਆ
ਅੰਮ੍ਰਿਤਸਰ, 28 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਆਸ਼ਰਮ ਵਿਖੇ ਰੱਖੜੀ ਦੇ ਤਿਉਹਾਰ ਨੂੰ ਮਨਾਇਆ ਗਿਆ। ਇਸ ਮੌਕੇ ਸਾਧਵੀ ਸ਼ਰਣਯਾ ਭਾਰਤੀ ਨੇ ਰੱਖੜੀ ਦੇ ਤਿਉਹਾਰ ਦੀ ਅਧਿਆਤਮਿਕ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਰੱਖੜੀ ਦਾ ਪਵਿੱਤਰ ਧਾਗਾ ਕੇਵਲ ਭੈਣ-ਭਰਾ ਦੇ ਰਿਸ਼ਤੇ ਦਾ ਪ੍ਰਤੀਕ ਹੀ ਨਹੀਂ, ਸਗੋਂ ਪ੍ਰੇਮ, ਵਿਸ਼ਵਾਸ, ਸਤਿਕਾਰ ਤੇ ਨਿਸ਼ਕਾਮ ਸਮਰਪਣ ਦਾ ਸੰਦੇਸ਼ ਵੀ ਦਿੰਦਾ ਹੈ।
ਅੰਮ੍ਰਿਤਸਰ, 28 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਆਸ਼ਰਮ ਵਿਖੇ ਰੱਖੜੀ ਦੇ ਤਿਉਹਾਰ ਨੂੰ ਮਨਾਇਆ ਗਿਆ। ਇਸ ਮੌਕੇ ਸਾਧਵੀ ਸ਼ਰਣਯਾ ਭਾਰਤੀ ਨੇ ਰੱਖੜੀ ਦੇ ਤਿਉਹਾਰ ਦੀ ਅਧਿਆਤਮਿਕ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਰੱਖੜੀ ਦਾ ਪਵਿੱਤਰ ਧਾਗਾ ਕੇਵਲ ਭੈਣ-ਭਰਾ ਦੇ ਰਿਸ਼ਤੇ ਦਾ ਪ੍ਰਤੀਕ ਹੀ ਨਹੀਂ, ਸਗੋਂ ਪ੍ਰੇਮ, ਵਿਸ਼ਵਾਸ, ਸਤਿਕਾਰ ਤੇ ਨਿਸ਼ਕਾਮ ਸਮਰਪਣ ਦਾ ਸੰਦੇਸ਼ ਵੀ ਦਿੰਦਾ ਹੈ। ਭਾਰਤੀ ਇਤਿਹਾਸ ’ਚ ਵੀ ਇਸਦੀ ਬਹੁਤ ਮਹਾਨਤਾ ਹੈ। ਇਸ ਦੇ ਨਾਲ ਹੀ ਸਾਧਵੀ ਬਲਜਿੰਦਰ ਭਾਰਤੀ ਨੇ ਕਿਹਾ ਕਿ ਰੱਖੜੀ ਸਾਨੂੰ ਸਿਖਾਉਂਦੀ ਹੈ ਕਿ ਰਿਸ਼ਤਿਆਂ ਦੀ ਅਸਲ ਮਜ਼ਬੂਤੀ ਸਿਰਫ਼ ਖੂਨ ਦੇ ਰਿਸ਼ਤਿਆਂ ’ਚ ਨਹੀਂ, ਸਗੋਂ ਵਿਸ਼ਵਾਸ, ਪ੍ਰੇਮ ਅਤੇ ਵਚਨਬੱਧਤਾ ’ਚ ਹੁੰਦੀ ਹੈ। ਇਹ ਤਿਉਹਾਰ ਸਾਨੂੰ ਆਪਣੇ ਪਿਆਰਿਆਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਰਿਸ਼ਤਿਆਂ ’ਚ ਸਦਭਾਵਨਾ ਬਣਾਈ ਰੱਖਣ ਲਈ ਪ੍ਰੇਰਿਤ ਕਰਦਾ ਹੈ। ਭਾਰਤੀ ਸੰਸਕ੍ਰਿਤੀ ਦੇ ਹਰ ਤਿਉਹਾਰ ਦੀ ਤਰ੍ਹਾਂ ਰੱਖੜੀ ਵੀ ਜੀਵਨ ’ਚ ਪ੍ਰੇਮ ਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਅਪਣਾਉਣ ਦਾ ਸੰਦੇਸ਼ ਦਿੰਦੀ ਹੈ। ਇਸ ਮੌਕੇ ਸਾਧਵੀ ਭੈਣਾਂ ਵਲੋਂ ਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ ਜਿਸ ਨਾਲ ਸਮੁੱਚਾ ਵਾਤਾਵਰਨ ਭਗਤੀਮਈ ਹੋ ਗਿਆ।