28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵਪਾਰ ਮੰਡਲ ਵਲੋਂ ਕੈਬਨਿਟ ਮੰਤਰੀ ਨਾਲ ਵਪਾਰ-ਉਦਯੋਗ ਦੇ ਮੁੱਦਿਆਂ 'ਤੇ ਨੀਤੀਗਤ ਸੁਧਾਰਾਂ ਬਾਰੇ ਬੈਠਕ <br/>

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਪਿਆਰੇ ਲਾਲ ਸੇਠ, ਸਮੀਰ ਜੈਨ, ਰੰਜਨ ਅਗਰਵਾਲ ਤੇ ਸੰਦੀਪ ਖੋਸਲਾ | ਤਸਵੀਰ ਰਾਹੀਂ : ਸੁਰਿੰਦਰ ਕੋਛੜ <br/> 10-05-2026
ਅੰਮਿ੍ਤਸਰ, 9 ਮਈ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਇਕ ਵਫ਼ਦ ਨੇ ਪੰਜਾਬ ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਨਾਲ ਮੀਟਿੰਗ ਕਰਕੇ ਪੰਜਾਬ ਤੇ ਖ਼ਾਸ ਕਰਕੇ ਅੰਮਿ੍ਤਸਰ ਨਾਲ ਜੁੜੇ ਉਦਯੋਗ, ਵਪਾਰ ਤੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮੁੱਖ ਮੁੱਦੇ ਉਠਾਏ | ਮੰਤਰੀ ਅਰੋੜਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਵਪਾਰ ਅਤੇ ਉਦਯੋਗ ਨਾਲ ਸੰਬੰਧਿਤ ਸਾਰੇ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਵਪਾਰੀਆਂ ਦੇ ਉਕਤ ਵਫ਼ਦ ਦੀ ਅਗਵਾਈ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਪਿਆਰੇ ਲਾਲ ਸੇਠ ਨੇ ਕੀਤੀ | ਇਸ ਮੌਕੇ ਬੋਰਡ ਦੇ ਜਨਰਲ ਸਕੱਤਰ ਸਮੀਰ ਜੈਨ, ਉਪ ਪ੍ਰਧਾਨ ਰੰਜਨ ਅਗਰਵਾਲ ਅਤੇ ਬਲ ਕਲਾਂ ਤੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਵੀ ਮੌਜੂਦ ਸਨ | ਵਪਾਰੀ ਆਗੂਆਂ ਦੇ ਵਫ਼ਦ ਨੇ ਸਭ ਤੋਂ ਪਹਿਲਾਂ ਮੰਤਰੀ ਦੇ ਸਾਹਮਣੇ ਬੈਂਕ ਨਿਲਾਮੀਆਂ ਰਾਹੀਂ ਖ਼ਰੀਦੇ ਗਏ ਉਦਯੋਗਿਕ ਪਲਾਟਾਂ ਦੇ ਆਸਾਨ ਤਬਾਦਲੇ ਦੀ ਮੰਗ ਰੱਖੀ | ਉਨ੍ਹਾਂ ਇਸ ਸੰਬੰਧ 'ਚ ਜਲਦੀ ਹੀ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਵੀ ਅਪੀਲ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ 2026 'ਚ ਸੋਧਾਂ ਦੀ ਮੰਗ ਕੀਤੀ, ਜਿਸ 'ਚ ਕਿਹਾ ਗਿਆ ਕਿ ਪੂੰਜੀ ਸਬਸਿਡੀ ਨੂੰ 10 ਸਾਲਾਨਾ ਕਿਸ਼ਤਾਂ 'ਚ ਵੰਡਣ ਦੀ ਮੌਜੂਦਾ ਪ੍ਰਣਾਲੀ ਦੀ ਬਜਾਏ ਇਹ ਰਕਮ ਇਕਮੁਸ਼ਤ ਵੰਡੀ ਜਾਣੀ ਚਾਹੀਦੀ ਹੈ ਅਤੇ ਬਾਕੀ ਸਬਸਿਡੀ 10 ਸਾਲਾਨਾ ਕਿਸ਼ਤਾਂ 'ਚ ਵੰਡੀ ਜਾ ਸਕਦੀ ਹੈ | ਬੋਰਡ ਨੇ ਸੁਝਾਅ ਦਿੱਤਾ ਕਿ ਉਤਪਾਦਨ ਸ਼ੁਰੂ ਹੋਣ ਅਤੇ ਨਿਵੇਸ਼ ਤਸਦੀਕ ਤੋਂ ਬਾਅਦ ਪੂੰਜੀ ਸਬਸਿਡੀ ਇਕਮੁਸ਼ਤ ਜਾਰੀ ਕੀਤੀ ਜਾਵੇ | ਵਫ਼ਦ ਨੇ ਅੰਮਿ੍ਤਸਰ 'ਚ ਯੂਨਿਟੀ ਮਾਲ ਸਥਾਪਿਤ ਕਰਨ ਦਾ ਵੀ ਪ੍ਰਸਤਾਵ ਰੱਖਿਆ, ਜੋ ਸਥਾਨਕ ਦਸਤਕਾਰੀ, ਐੱਮ. ਐੱਸ. ਐੱਮ. ਈ. ਉਦਯੋਗਾਂ ਤੇ ਰਵਾਇਤੀ ਵਪਾਰ ਨੂੰ ਉਤਸ਼ਾਹਿਤ ਕਰੇਗਾ ਅਤੇ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ | ਅੰਮਿ੍ਤਸਰ ਵਾਲਡ ਸਿਟੀ ਨਾਲ ਸੰਬੰਧਿਤ ਮੁੱਦੇ ਉਠਾਉਂਦੇ ਹੋਏ ਵਫ਼ਦ ਨੇ ਕਿਹਾ ਕਿ ਹੋਟਲ ਅਤੇ ਗੈਸਟ ਹਾਊਸ ਸੰਚਾਲਕਾਂ ਨੂੰ ਮੌਜੂਦਾ ਨਿਯਮਾਂ ਅਤੇ ਕਾਨੂੰਨੀ ਪੇਚੀਦਗੀਆਂ ਕਾਰਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਹੂਲਤਾਂ ਨੂੰ ਇਕ-ਵਾਰੀ ਨਿਪਟਾਰਾ ਯੋਜਨਾ ਦੇ ਤਹਿਤ ਨਿਯਮਤ ਕੀਤਾ ਜਾਵੇ | ਵਫ਼ਦ ਨੇ ਸਰਕਾਰ ਤੋਂ ਸਰਲ ਅਤੇ ਪਾਰਦਰਸ਼ੀ ਨਿਯਮਤਕਰਨ ਨੀਤੀ ਦੀ ਵੀ ਮੰਗ ਕੀਤੀ | ਅੰਮਿ੍ਤਸਰ 'ਚ ਆਧੁਨਿਕ ਆਵਾਜਾਈ ਸਹੂਲਤਾਂ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਵਪਾਰੀ ਆਗੂਆਂ ਨੇ ਮੈਟਰੋ, ਟਰਾਮ ਅਤੇ ਰੋਪਵੇਅ ਵਰਗੇ ਪ੍ਰਾਜੈਕਟਾਂ 'ਤੇ ਵਿਚਾਰ ਕਰਨ ਅਤੇ ਸ਼ਹਿਰ ਦੇ ਸਾਰੇ ਪ੍ਰਵੇਸ਼ ਸਥਾਨਾਂ 'ਤੇ ਢੁਕਵੀਂ ਪਾਰਕਿੰਗ ਸਹੂਲਤਾਂ ਦੇ ਵਿਕਾਸ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਥਾਣਾ ਸੁਲਤਾਨਵਿੰਡ ਵਲੋਂ ਕਾਬੂ ਕੀਤੇ ਗਏ ਹੈਪੀ ਦੀ ਨਿਸ਼ਾਨਦੇਹੀ 'ਤੇ ਦੋ ਨੌਜਵਾਨ 2 ਪਿਸਟਲਾਂ ਸਮੇਤ ਕਾਬੂ <br/> ਅਗਲੀ ਖ਼ਬਰ ਬੰਬੀਹਾ ਗੈਂਗ ਦਾ ਨਾਂਅ ਵਰਤ ਕੇ ਬੱਸ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਵਿਦੇਸ਼ੀ ਨੰਬਰ ਤੋਂ ਮਿਲੀਆਂ ਧਮਕੀਆਂ ਦਾ ਮਾਮਲਾ ਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।