26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜ਼ਿਲ੍ਹਾ ਟੈਕਸ ਬਾਰ ਅੰਮਿ੍ਤਸਰ ਦੀ ਮੀਟਿੰਗ ਹੋਈ <br/>

ਜ਼ਿਲ੍ਹਾ ਟੈਕਸ ਬਾਰ ਅੰਮਿ੍ਤਸਰ ਦੀ ਸਲਾਨਾ ਮੀਟਿੰਗ 'ਚ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਸਵਾਗਤ ਕਰਦੇ ਹੋਏ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ, ਗੌਰਵ ਗੁਪਤਾ, ਸਕੱਤਰ ਐਡਵੋਕੇਟ ਹਰਵਿੰਦਰ ਸਿੰਘ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 09-05-2026
ਅੰਮਿ੍ਤਸਰ, 8 ਮਈ (ਰਾਜੇਸ਼ ਕੁਮਾਰ ਸ਼ਰਮਾ)-ਜ਼ਿਲ੍ਹਾ ਟੈਕਸ ਬਾਰ ਅੰਮਿ੍ਤਸਰ ਦੀ ਮੀਟਿੰਗ 'ਚ ਦੂਜੀ ਵਾਰ ਸਰਬਸੰਮਤੀ ਨਾਲ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਨੂੰ ਪ੍ਰਧਾਨ ਅਤੇ ਐਡਵੋਕੇਟ ਹਰਵਿੰਦਰ ਸਿੰਘ ਨੂੰ ਸਕੱਤਰ ਚੁਣਿਆ ਗਿਆ | ਇਸ ਤੋਂ ਇਲਾਵਾ ਐਡਵੋਕੇਟ ਰਮਨ ਸ਼ਰਮਾ ਨੂੰ ਵਾਈਸ ਪ੍ਰਧਾਨ ਤੇ ਸੀ. ਏ. ਮਨੋਜ ਕੁਮਾਰ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ | ਸਥਾਨਕ ਕੰਪਨੀ ਬਾਗ ਸਥਿਤ ਸਰਵਿਸ ਕਲੱਬ ਵਿਖੇ ਹੋਈ ਇਸ ਸਲਾਨਾ ਮੀਟਿੰਗ 'ਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਚੁਣੀ ਹੋਈ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ | ਉਨ੍ਹਾਂ ਕਿਹਾ ਕਿ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਵਲੋਂ ਕਾਨੂੰਨੀ ਤੇ ਟੈਕਸੇਸ਼ਨ ਖੇਤਰ 'ਚ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਸਾਥੀਆਂ ਵਿਚ ਉਨ੍ਹਾਂ ਦੀ ਲੋਕਪਿ੍ਯਤਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੁੜ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਟੀਮ ਵਕੀਲ ਭਾਈਚਾਰੇ ਦੀ ਭਲਾਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੋਰ ਵਧੀਆ ਢੰਗ ਨਾਲ ਕੰਮ ਕਰੇਗੀ |
ਇਸ ਤੋਂ ਪਹਿਲਾਂ ਸਕੱਤਰ ਹਰਵਿੰਦਰ ਸਿੰਘ ਨੇ ਪਿਛਲੇ ਕਾਰਜਕਾਲ ਦੌਰਾਨ ਬਾਰ ਨਾਲ ਜੁੜੇ ਵਕੀਲਾਂ, ਚਾਰਟਰਡ ਅਕਾਊਾਟੈਂਟਾਂ ਅਤੇ ਟੈਕਸ ਪੇਸ਼ੇਵਰਾਂ ਦੀ ਭਲਾਈ ਲਈ ਕੀਤੀਆਂ ਗਈਆਂ ਵੱਖ-ਵੱਖ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਐਡਵੋਕੇਟ ਬਿਕਰਮ ਸਿੰਘ ਮਲਹੋਤਰਾ, ਐਡਵੋਕੇਟ ਰਾਜੀਵ ਕਪੂਰ, ਐਡਵੋਕੇਟ ਸੰਜੇ ਸ਼ਰਮਾ, ਐਡਵੋਕੇਟ ਰਾਜੇਸ਼ ਮਹਾਜਨ, ਐਡਵੋਕੇਟ ਰਮਣੀਕ ਅਰੋੜਾ, ਐਡਵੋਕੇਟ ਸੁਧੀਰ ਮਹਿਰਾ, ਐਡਵੋਕੇਟ ਰਾਜੇਸ਼ ਮਹਾਜਨ (ਟੀਟੂ), ਐਡਵੋਕੇਟ ਤਜਿੰਦਰ ਸਿੰਘ ਅਰੋੜਾ, ਸੀ. ਏ. ਗੌਰਵ ਗੁਪਤਾ, ਐਡਵੋਕੇਟ ਅਨਿਲ ਪੁਰੀ ਤੇ ਐਡਵੋਕੇਟ ਅਜੈ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਦਾ ਜੰਮੂ ਦੇ ਸ੍ਰੀ ਓਮ ਹਸਪਤਾਲ ਨਾਲ ਹੋਇਆ ਸਮਝੌਤਾ <br/> ਅਗਲੀ ਖ਼ਬਰ ਨਿਗਮ ਦੇ ਹਾਊਸ ਦੀ ਬੈਠਕ 'ਚ ਪ੍ਰਵਾਨ ਏਜੰਡੇ 'ਚੋਂ 7 ਮਤੇ ਸਰਕਾਰ ਨੇ ਕੀਤੇ ਰੱਦ, ਕਈ ਮਤੇ ਵਿਚਾਰ ਲਈ ਰੱਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।