26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਿਹਤ ਵਿਭਾਗ ਦੀਆਂ ਜਥੇਬੰਦੀਆਂ 27 ਦੇ ਮਹਾਂਬੰਦ ਲਈ ਹੋਈਆਂ ਲਾਮਬੰਦ : ਬਾਬਾ ਭੱਟੀ, ਬਾਬਾ ਕੋਹਰੀ

ਅੰਮ੍ਰਿਤਸਰ, 25 ਅਗਸਤ (ਰੇਸ਼ਮ ਸਿੰਘ)- ਸਿਹਤ ਵਿਭਾਗ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਦੀ ਇਕ ਹੰਗਾਮੀ ਮੀਟਿੰਗ ਸਿਵਲ ਸਰਜਨ ਦਫਤਰ ਵਿਖੇ ਬਾਬਾ ਮਲਕੀਅਤ ਸਿੰਘ ਭੱਟੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ 27 ਅਗਸਤ ਨੂੰ ਮੁਲਾਜ਼ਮਾਂ ਵਲੋਂ ਸਮੁੱਚੇ ਪੰਜਾਬ ਵਿਚ ਕੀਤੇ ਜਾ ਰਹੇ ਮਹਾਂਬੰਦ ਨੂੰ ਪੂਰਨ ਰੂਪ ਵਿਚ ਕਾਮਯਾਬ ਬਣਾਉਣ ਲਈ, ਤਨਦੇਹੀ ਨਾਲ ਯੋਗਦਾਨ ਪਾਇਆ ਜਾਵੇਗਾ ਅਤੇ ਸਾਰੇ ਮੁਲਾਜ਼ਮ ਉਸ ਦਿਨ ਸਮੂਹਿਕ ਛੁੱਟੀ ਲੈ ਕੇ, ਕੰਮ ਬੰਦ ਕਰਕੇ ਸਰਕਾਰ ਦੇ ਖਿਲਾਫ਼ ਰੋਸ ਵਿਖਾਵਾ ਕਰਨਗੇ । ਇਸ ਮੌਕੇ ਹੈਲਥ ਇੰਮਪਲਾਈਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਢਿੱਲੋਂ, ਮਨਜਿੰਦਰ ਸਿੰਘ ਚਾਹਲ, ਹਰਕਮਲ ਸਿੰਘ ਸੈਣੀ, ਐੱਮ.

ਅਜੀਤ ਡੈਸਕ 26-08-2026
ਅੰਮ੍ਰਿਤਸਰ, 25 ਅਗਸਤ (ਰੇਸ਼ਮ ਸਿੰਘ)- ਸਿਹਤ ਵਿਭਾਗ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਦੀ ਇਕ ਹੰਗਾਮੀ ਮੀਟਿੰਗ ਸਿਵਲ ਸਰਜਨ ਦਫਤਰ ਵਿਖੇ ਬਾਬਾ ਮਲਕੀਅਤ ਸਿੰਘ ਭੱਟੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ 27 ਅਗਸਤ ਨੂੰ ਮੁਲਾਜ਼ਮਾਂ ਵਲੋਂ ਸਮੁੱਚੇ ਪੰਜਾਬ ਵਿਚ ਕੀਤੇ ਜਾ ਰਹੇ ਮਹਾਂਬੰਦ ਨੂੰ ਪੂਰਨ ਰੂਪ ਵਿਚ ਕਾਮਯਾਬ ਬਣਾਉਣ ਲਈ, ਤਨਦੇਹੀ ਨਾਲ ਯੋਗਦਾਨ ਪਾਇਆ ਜਾਵੇਗਾ ਅਤੇ ਸਾਰੇ ਮੁਲਾਜ਼ਮ ਉਸ ਦਿਨ ਸਮੂਹਿਕ ਛੁੱਟੀ ਲੈ ਕੇ, ਕੰਮ ਬੰਦ ਕਰਕੇ ਸਰਕਾਰ ਦੇ ਖਿਲਾਫ਼ ਰੋਸ ਵਿਖਾਵਾ ਕਰਨਗੇ । ਇਸ ਮੌਕੇ ਹੈਲਥ ਇੰਮਪਲਾਈਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਢਿੱਲੋਂ, ਮਨਜਿੰਦਰ ਸਿੰਘ ਚਾਹਲ, ਹਰਕਮਲ ਸਿੰਘ ਸੈਣੀ, ਐੱਮ. ਐੱਲ. ਟੀ. ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਝੰਡੇਰ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਮਜੀਠਾ, ਫਾਰਮੇਸੀ ਆਫੀਸਰ ਐਸੋਸੀਏਸ਼ਨ ਦੇ ਸਰਪ੍ਰਸਤ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਅਸ਼ੋਕ ਸ਼ਰਮਾ, ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਧੰਮੂ, ਵਿੱਤ ਸਕੱਤਰ ਵਰਿੰਦਰ ਸਿੰਘ, ਐੱਮ.ਐੱਲ.ਟੀ. ਐਸੋਸੀਏਸ਼ਨ ਦੇ ਵਿੱਤ ਸਕੱਤਰ ਲਖਵਿੰਦਰ ਸਿੰਘ ਸੋਹੀ, ਗੁਰਵਿੰਦਰ ਸਿੰਘ ਤੁੰਗ, ਸਤਬੀਰ ਸਿੰਘ , ਮਨਜਿੰਦਰ ਸਿੰਘ ਚਾਹਲ, ਵਰਿੰਦਰ ਸਿੰਘ, ਵਾਰਡ ਅਟੈਂਡੈਂਟ ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਮਹਿੰਦਰ ਸਿੰਘ ਰਾਜਾ ਸਾਂਸੀ, ਹਰਪਿੰਦਰ ਸਿੰਘ, ਸਾਜਨ ਸਿੰਘ, ਬਲਜਿੰਦਰ ਸਿੰਘ ਮੱਲੀ, ਮੁਖਤਾਰ ਸਿੰਘ, ਏ.ਐੱਨ.ਐੱਮ. ਤੇ ਐੱਲ. ਐੱਚ. ਵੀ. ਯੂਨੀਅਨ ਦੇ ਆਗੂ ਤ੍ਰਿਪਤਾ ਸ਼ਰਮਾ ਸਟਾਫ ਨਰਸਿਜ ਐਸੋਸੀਏਸ਼ਨ ਦੇ ਜਗੀਰ ਕੌਰ ਆਦਿ ਆਗੂ ਸ਼ਾਮਿਲ ਸਨ ।
ਪਿਛਲੀ ਖ਼ਬਰ ਬਾਬਾ ਕੜ੍ਹਬੀ ਸ਼ਾਹ ਦੀ ਯਾਦ ’ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਅਗਲੀ ਖ਼ਬਰ ਸੜਕਾਂ ’ ਤੇ ਖੁੱਲ੍ਹੇਆਮ ਘੁੰਮ ਰਹੀਆਂ ‘ ਮੌਤ ਦੀਆਂ ਗੱਡੀਆਂ ’ ਆਖਰ ਕਦੋਂ ਤੱਕ ਦਾਅ ’ ਤੇ ਲੱਗਦੀ ਰਹੇਗੀ ਮਾਸੂਮਾਂ ਦੀ ਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।