02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਲਾਹੌਰ ਹਾਈ ਕੋਰਟ 'ਚ ਦਿੱਤੀ ਗਈ ਜਲਿ੍ਹਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ <br/>

ਅਜੀਤ ਡੈਸਕ 14-04-2026
ਅੰਮਿ੍ਤਸਰ, 13 ਅਪ੍ਰੈਲ (ਸੁਰਿੰਦਰ ਕੋਛੜ)-ਸਰਹੱਦ ਪਾਰ ਲਾਹੌਰ ਹਾਈਕੋਰਟ ਬਾਰ ਦੇ ਡੈਮੋਕ੍ਰੇਟਿਕ ਲਾਨ ਵਿਖੇ ਅੱਜ ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਪਾਕਿਸਤਾਨ ਸੰਸਥਾ ਵਲੋਂ ਚੇਅਰਮੈਨ ਵਕੀਲ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਅਗਵਾਈ ਹੇਠ ਜਲਿ੍ਹਆਂਵਾਲਾ ਬਾਗ ਸਾਕੇ ਦੀ 107ਵੀਂ ਵਰ੍ਹੇਗੰਢ ਮਨਾਉਂਦਿਆਂ ਮੋਮਬਤੀਆਂ ਜਗ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕੁਰੈਸ਼ੀ ਨੇ ਉਕਤ ਕਤਲੇਆਮ ਲਈ ਬਿ੍ਟੇਨ ਸਰਕਾਰ ਨੂੰ ਮਾਫ਼ੀ ਮੰਗਣ ਲਈ ਕਿਹਾ | ਉਨ੍ਹਾਂ ਨੇ ਜਲਿ੍ਹਆਂਵਾਲਾ ਬਾਗ ਦੀ ਘਟਨਾ ਨੂੰ ਬਿ੍ਟੇਨ ਦੇ ਚਿਹਰੇ 'ਤੇ ਬਦਨੁਮਾ ਦਾਗ਼ ਦੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਜਲਸੇ 'ਚ ਸ਼ਾਮਿਲ ਸੈਂਕੜੇ ਨਿਰਦੋਸ਼ ਲੋਕਾਂ 'ਤੇ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ, ਉਹ ਇਕ ਸ਼ਰਮਨਾਕ ਕਾਰਵਾਈ ਸੀ | ਇਸ ਦੌਰਾਨ ਹਾਜ਼ਰ ਵਕੀਲਾਂ ਨੇ ਕਿਹਾ ਕਿ ਜਲਿ੍ਹਆਂਵਾਲਾ ਬਾਗ ਦੇ ਸਾਕੇ ਲਈ ਬਿ੍ਟੇਨ ਨੂੰ ਭਾਰਤ ਅਤੇ ਭਾਰਤ ਅਤੇ ਪਾਕਿਸਤਾਨ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ | ਇਸ ਦੇ ਇਲਾਵਾ ਉਨ੍ਹਾਂ ਪਾਕਿ ਸਰਕਾਰ ਪਾਸੋਂ ਜਲਿ੍ਹਆਂਵਾਲਾ ਵਾਲਾ ਬਾਗ ਸਾਕੇ ਨੂੰ ਸਮਰਪਿਤ ਡਾਕ ਟਿਕਟ ਜਾਰੀ ਕਰਨ ਅਤੇ ਪਾਕਿਸਤਾਨ ਦੇ ਲਾਹੌਰ, ਰਾਵਲਪਿੰਡੀ, ਫੈਸਲਾਬਾਦ, ਇਸਲਾਮਾਬਾਦ ਤੇ ਹੋਰਨਾਂ ਪ੍ਰਮੁੱਖ ਸ਼ਹਿਰਾਂ 'ਚ ਇਕ-ਇਕ ਸੜਕ ਦਾ ਨਾਂਅ ਜਲਿ੍ਹਆਂਵਾਲਾ ਵਾਲਾ ਬਾਗ ਸਾਕੇ ਨਾਲ ਸੰਬੰਧਿਤ ਰੱਖਣ ਦੀ ਅਪੀਲ ਕੀਤੀ | ਇਸ ਮੌਕੇ 'ਤੇ ਐਡਵੋਕੇਟ ਰਾਜਾ ਜ਼ੁਲਕਰਨੈਨ, ਮਲਿਕ ਏਹਤੇਸ਼ਾਮ-ਉਲ-ਹਸਨ, ਡਾ: ਸ਼ਾਹਿਦ ਨਸੀਰ, ਖ਼ਾਲਿਦ ਜ਼ਮਾਨ ਖਾਨ ਕੱਕੜ, ਮੀਆਂ ਨਦੀਮ ਅਹਿਮਦ, ਨੂਰ ਮੁਹੰਮਦ ਕਸੂਰੀ, ਰਾਣਾ ਸ਼ਾਹਿਦ ਅਲੀ ਸਾਬਿਰ ਆਦਿ ਵਕੀਲਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਾਕਿ ਸਰਕਾਰ ਪਾਸੋਂ ਸਕੂਲਾਂ 'ਚ ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ 'ਚ ਉਕਤ ਸ਼ਹੀਦੀ ਸਾਕੇ ਬਾਰੇ ਜਾਣਕਾਰੀ ਸ਼ਾਮਿਲ ਕੀਤੇ ਜਾਣ ਦੀ ਮੰਗ ਕੀਤੀ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਅੰਮਿ੍ਤਸਰ ਦੇ ਵਿਦਿਆਰਥੀਆਂ ਵਲੋਂ ਪ੍ਰਤਾਪ ਸੀਡ ਫ਼ਾਰਮ ਜੈਤੋਸਰਜਾ ਦਾ ਦੌਰਾ <br/> ਅਗਲੀ ਖ਼ਬਰ ਟੈਕਸਟਾਇਲ ਕਾਮਿਆਂ ਦੀਆਂ ਜਥੇਬੰਦੀਆਂ ਸੀਟੂ, ਏਟਕ, ਸੀ. ਟੀ. ਯੂ. (ਪੰਜਾਬ) ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।